ਮਹਾਰਾਸ਼ਟਰ ''ਚ ਰੂਹ ਕੰਬਾਊ ਹਾਦਸਾ: ਡਿਵਾਈਡਰ ਨਾਲ ਟਕਰਾਈ ਕਾਰ, 4 ਨੌਜਵਾਨਾਂ ਦੀ ਦਰਦਨਾਕ ਮੌਤ

Tuesday, Aug 11, 2026 - 08:51 AM (IST)

ਮਹਾਰਾਸ਼ਟਰ ''ਚ ਰੂਹ ਕੰਬਾਊ ਹਾਦਸਾ: ਡਿਵਾਈਡਰ ਨਾਲ ਟਕਰਾਈ ਕਾਰ, 4 ਨੌਜਵਾਨਾਂ ਦੀ ਦਰਦਨਾਕ ਮੌਤ

ਪੁਣੇ : ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਤੜਕੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇੱਕ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਪਲਟ ਗਈ ਅਤੇ ਫਿਰ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਵੀ - 700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ ਸਨਸਨੀ

ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸੋਮਵਾਰ ਰਾਤ 1:10 ਵਜੇ ਖੰਡਾਲਾ ਤਹਿਸੀਲ ਦੇ ਸ਼ਿਰਵਾਲ ਵਿੱਚ ਰਾਸ਼ਟਰੀ ਰਾਜਮਾਰਗ 48 ਦੇ ਸਤਾਰਾ-ਪੁਣੇ ਲੇਨ 'ਤੇ ਵਾਪਰਿਆ, ਜਿਸ ਨਾਲ ਇਸ ਵਿਅਸਤ ਰਸਤੇ 'ਤੇ ਆਵਾਜਾਈ ਵਿੱਚ ਵਿਘਨ ਪਿਆ। ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਵੇਦਾਂਤ ਅਰਜੁਨ ਵਾਰਿੰਗੇ (19), ਸੋਨਲਿੰਗ ਧੀਰੇਂਦਰ ਠਾਕੁਰ (19), ਨਿਖਿਲ ਬਾਲੂ ਰਾਉਤ (20) ਅਤੇ ਆਦਿਤਿਆ ਬਾਲਾਸਾਹਿਬ ਗਰੁੜ (19) ਵਜੋਂ ਹੋਈ ਹੈ। ਸਾਰੇ ਲੋਕ ਪੁਣੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਹਾਈਵੇਅ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ, "ਇੱਕ ਕਾਰ ਪੁਣੇ ਤੋਂ ਸਤਾਰਾ ਜਾ ਰਹੀ ਸੀ, ਜਦੋਂ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ। ਗੱਡੀ ਡਿਵਾਈਡਰ ਨਾਲ ਟਕਰਾ ਗਈ, ਪਲਟ ਗਈ। ਫਿਰ ਉਲਟ ਲੇਨ ਵਿੱਚ ਜਾ ਕੇ ਇੱਕ ਟਰੱਕ ਨਾਲ ਟਕਰਾ ਗਈ।"

ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ, ਫਿਰ 2-2 ਲੱਖ ! ਬਿਹਾਰ ਸਰਕਾਰ ਲਿਆ ਰਹੀ ਨਵੀਂ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News