ਰਾਮ ਰਹੀਮ ਨੇ ਸੁਨਾਰੀਆ ਜੇਲ੍ਹ 'ਚੋਂ ਲਿਖੀ ਚਿੱਠੀ, ਸੰਗਤ ਨੂੰ ਕਹੀਆਂ ਇਹ ਗੱਲਾਂ
Saturday, Apr 29, 2023 - 09:58 PM (IST)
ਸਿਰਸਾ (ਲਲਿਤ)- ਡੇਰਾ ਸੱਚਾ ਸੌਦਾ ’ਚ ਸਥਾਪਨਾ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਿਰਸਾ ਡੇਰੇ ’ਚ ਹੋਏ ਇਸ ਪ੍ਰੋਗਰਾਮ ’ਚ ਹਰਿਆਣਾ, ਪੰਜਾਬ, ਰਾਜਸਥਾਨ ਸਣੇ ਸੂਬਿਆਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ। ਇਸ ਦੌਰਾਨ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਆਈ ਗੁਰਮੀਤ ਰਾਮ ਰਹੀਮ ਦੀ ਚਿੱਠੀ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ’ਚ ਆਪਣੀ ਸੰਗਤ ਨੂੰ ਗੁਰਮੀਤ ਰਾਮ ਰਹੀਮ ਨੇ ਏਕਤਾ ਬਣਾਈ ਰੱਖਣ ਤੇ ਏਕੇ ’ਚ ਰਹਿਣ ਦਾ ਸੰਦੇਸ਼ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; ਲੁਧਿਆਣਾ ਦੇ ਨੌਜਵਾਨ ਦੀ ਮੌਤ
ਰਾਮ ਰਹੀਮ ਨੇ ਸੰਗਤਾਂ ਨੂੰ ਆਖਿਆ ਹੈ ਕਿ ਤੁਸੀਂ ਆਪਣੇ ਗੁਰੂ ਦੇ ਹੀ ਬਣ ਕੇ ਰਹਿਣਾ ਹੈ। ਗੁਰੂ ਹੋਣ ਦੇ ਨਾਤੇ ਮੇਰੇ ਵਲੋ ਹੀ ਤੁਹਾਡਾ ਮਾਰਗਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਾਮ ਰਹੀਮ ਨੇ ਸੰਗਤ ਨੂੰ 157ਵਾਂ ਮਾਨਵਤਾ ਭਲਾਈ ਦਾ ਨਵਾਂ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਡੇਰਾ ਪ੍ਰਬੰਧਕਾਂ ਵੱਲੋਂ ਉੱਤਮ ਸੰਸਕਾਰ ਦਾ ਨਵਾਂ ਕੰਮ ਸੰਗਤਾਂ ਨੂੰ ਨਾਰਾ ਲਵਾ ਕੇ ਸ਼ੁਰੂ ਕਰਵਾਇਆ ਗਿਆ। ਇਸ ਤਹਿਤ ਡੇਰੇ ਦੀ ਸੰਗਤ ਹਰ ਹਫਤੇ ਦੇ 3 ਦਿਨ ਛੋਟੇ ਬੱਚਿਆਂ ਨੂੰ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣੂ ਕਰਵਾੲਗੀ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚ 'ਅਸ਼ਲੀਲ ਹਰਕਤ' ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ, ਪੁਲਸ ਨੂੰ ਨੋਟਿਸ ਜਾਰੀ
ਇਸ ਮੌਕੇ 75 ਲੋੜਵੰਦ ਪਰਿਵਾਰਾਂ ਨੂੰ ਡੇਰਾ ਦੇ ਫੂਡ ਬੈਂਕ ਵਲੋ ਰਾਸ਼ਨ ਤੇ ਕੱਪੜੇ ਵੰਡੇ ਗਏ। ਡੇਰੇ ’ਚ ਸਥਾਪਨਾ ਦਿਵਸ ’ਤੇ ਪ੍ਰੋਗਰਾਮ ਨੂੰ ਲੈ ਕੇ ਪੁਲਸ ਵਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।