ਕੁੰਡਲੀ ਬਾਰਡਰ ਤੋਂ ਰਵਾਨਾ ਕਿਸਾਨਾਂ ਦਾ ਆਖ਼ਰੀ ਜੱਥਾ, ਸ਼ਹੀਦ ਸਾਥੀਆਂ ਨੂੰ ਮੋਮਬੱਤੀ ਜਗਾ ਦਿੱਤੀ ਸ਼ਰਧਾਂਜਲੀ
Monday, Dec 13, 2021 - 01:10 PM (IST)
ਸੋਨੀਪਤ- ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਤੇ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੇ ਕਰੀਬ ਇਕ ਸਾਲ ਤੋਂ ਵੱਧ ਸਮੇਂ ਤੱਕ ਅੰਦੋਲਨ ਕੀਤਾ ਅਤੇ ਆਖ਼ਰਕਾਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ। ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਕਿਸਾਨਾਂ ਨੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਖ਼ਾਲੀ ਕਰ ਦਿੱਤੀਆਂ ਅਤੇ ਸੋਨੀਪਤ ਕੁੰਡਲੀ ਬਾਰਡਰ ਤੋਂ ਕਿਸਾਨਾਂ ਦਾ ਆਖ਼ਰੀ ਜੱਥਾ ਵੀ ਰਵਾਨਾ ਹੋ ਗਿਆ। ਕਿਸਾਨਾਂ ਨੇ ਜਾਣ ਤੋਂ ਪਹਿਲਾਂਅੰਦੋਲਨ ’ਚ ਜਾਨ ਗੁਆਉਣ ਵਾਲੇ ਸਾਥੀਆਂ ਦੀ ਯਾਦ ’ਚ ਮੋਮਬੱਤੀਆਂ ਜਗਾਈਆਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਮਾਂ ਵੈਸ਼ਣੋ ਦੇਵੀ ਦੇ ਦਰਬਾਰ ਲੱਗੀ ਸ਼ਰਧਾਲੂਆਂ ਦੀ ਭੀੜ, ਇਸ ਸਾਲ 51 ਲੱਖ ਲੋਕ ਕਰ ਚੁੱਕੇ ਹਨ ਦਰਸ਼ਨ
ਉੱਥੇ ਹੀ ਪੰਜਾਬ ਤੋਂ ਆਏ ਹੋਏ ਕਿਸਾਨ ਭੂਪ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਅੰਦੋਲਨ ’ਚ 734 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਯਾਦ ’ਚ ਅਸੀਂ ਮੋਮਬੱਤੀ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣ। ਅਸੀਂ ਇੱਥੋਂ ਜਾ ਰਹੇ ਹਾਂ, ਕਿਉਂਕਿ ਅਸੀਂ ਇੱਥੇ ਹਸਪਤਾਲ ਚਲਾ ਰਹੇ ਸੀ। ਸਾਡਾ ਇਹ ਫਰਜ਼ ਸੀ ਕਿ ਜਦੋਂ ਤੱਕ ਇਕ ਵੀ ਕਿਸਾਨ ਇੱਥੇ ਰਹੇਗਾ ਤਾਂ ਅਸੀਂ ਇੱਥੇ ਰਹਾਂਗੇ।
ਇਹ ਵੀ ਪੜ੍ਹੋ : ਸੰਸਦ ਹਮਲੇ ਦੀ 20ਵੀਂ ਬਰਸੀ ’ਤੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ