44 ਸਾਲਾਂ ''ਚ ਪਹਿਲੀ ਵਾਰ ਤੁਹਾਡੇ ਵਿਚਾਲੇ ਨਹੀਂ ਹਾਂ : ਲਾਲੂ

04/10/2019 8:59:05 PM

ਨਵੀਂ ਦਿੱਲੀ— ਸੁਪਰੀਮ ਕੋਰਟ ਤੋਂ ਜ਼ਮਾਨਤ ਨਾ ਮਿਲਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਟਵਿਟਰ ਦੇ ਜ਼ਰੀਏ ਇਕ ਪੱਤਰ ਸਾਂਝਾ ਕੀਤਾ ਹੈ। ਤਿੰਨ ਪੇਜਾਂ ਦਾ ਇਹ ਪੱਤਰ ਉਨ੍ਹਾਂ ਨੇ ਬਿਹਾਰ ਦੀ ਜਨਤਾ ਦੇ ਨਾਂ ਲਿਖਿਆ ਹੈ। ਪੱਤਰ ਦੇ ਜ਼ਰੀਏ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਨਾਲ ਹੀ ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਤੇ ਮਹਾਤਮਾ ਫੁੱਲੇ ਨੂੰ ਯਾਦ ਕਰਦੇ ਹੋਏ ਲਿਖਿਆ ਹੈ ਕਿ ਗੋਲਵਲਕਰ ਦੇ ਚੇਲੇ ਨੂੰ ਭਜਾ ਦੇਣਾ ਹੈ।

ਉਨ੍ਹਾਂ ਨੇ ਟਵਿਟਰ 'ਤੇ ਪੱਤਰ ਸਾਂਝਾ ਕਰਦੇ ਹੋਏ ਲਿਖਿਆ, ''44 ਸਾਲਾਂ 'ਚ ਪਹਿਲਾ ਚੋਣ ਹੈ ਜਿਸ 'ਚ ਮੈਂ ਤੁਹਾਡੇ ਨਾਲ ਨਹੀਂ ਹਾਂ। ਚੋਣਾਂ 'ਚ ਤੁਹਾਡੇ ਸਾਰਿਆਂ ਦੇ ਦਰਸ਼ਨ ਨਾ ਹੋਣ ਦਾ ਅਫਸੋਸ ਹੈ। ਤੁਹਾਡੀ ਕਮੀ ਮਹਿਸੂਸ ਹੋ ਰਹੀ ਹੈ ਇਸ ਲਈ ਜੇਲ ਤੋਂ ਹੀ ਤੁਹਾਡੇ ਨਾਂ ਪੱਤਰ ਲਿਖਿਆ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਪੜ੍ਹੋਗੇ ਤੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਓਗੇ। ਜੈ ਹਿੰਦ, ਜੈ ਭਾਰਤ।'


Inder Prajapati

Content Editor

Related News