ਦੋਹਤਰਿਆਂ ਨੂੰ ਵੇਖ ਕੇ ਭਾਵੁਕ ਹੋਏ ਲਾਲੂ ਪ੍ਰਸਾਦ

07/14/2019 5:46:31 PM

ਰਾਂਚੀ–ਸਥਾਨਕ ਇਕ ਹਸਪਤਾਲ ’ਚ ਦਾਖਲ ਲਾਲੂ ਪ੍ਰਸਾਦ ਯਾਦਵ ਆਪਣੇ ਦੋ ਦੋਹਤਰਿਆਂ ਨੂੰ ਵੇਖ ਕੇ ਭਾਵੁਕ ਹੋ ਗਏ। ਉਨ੍ਹਾਂ ਦੋਹਾਂ ਨੂੰ ਆਪਣੀ ਗੋਦ ’ਚ ਬਿਠਾਇਆ ਅਤੇ ਇਕ ਸੇਵਕ ਕੋਲੋਂ ਚਾਕਲੇਟ ਮੰਗਵਾ ਕੇ ਦੋਹਾਂ ਨੂੰ ਖੁਆਈ। ਅਸਲ ’ਚ ਲਾਲੂ ਦੀ ਇਕ ਬੇਟੀ ਧਨੁ, ਜਵਾਈ ਚਿਰੰਜੀਵੀ ਤੇ ਕੁਝ ਹੋਰ ਰਿਸ਼ਤੇਦਾਰ ਹਸਪਤਾਲ ’ਚ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਗਏ ਸਨ। ਬੇਟੀ ਧਨੁ ਨੇ ਦੱਸਿਆ ਕਿ ਮੇਰੇ ਪਾਪਾ ਨੇ ਪਹਿਲੀ ਵਾਰ ਆਪਣੇ ਦੋਵੇਂ ਦੋਹਤਰੇ ਦੇਖੇ। ਉਹ ਬਹੁਤ ਖੁਸ਼ ਹੋਏ। ਉਨ੍ਹਾਂ ਮੈਨੂੰ ਉਨ੍ਹਾਂ ਦਾ ਧਿਆਨ ਰੱਖਣ ਲਈ ਕਿਹਾ। ਲਾਲੂ ਦੇ ਕੁੜਮ ਜਤਿੰਦਰ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਮਨੁੱਖਤਾ ਦੇ ਨਾਤੇ ਲਾਲੂ ਪ੍ਰਸਾਦ ਨੂੰ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ। ਡਾਕਟਰਾਂ ਮੁਤਾਬਕ ਲਾਲੂ ਦੀ ਸਿਹਤ ’ਚ ਸੁਧਾਰ ਹੈ।


Iqbalkaur

Content Editor

Related News