ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

Sunday, Sep 27, 2026 - 01:26 PM (IST)

ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾਂ ’ਚ ਭਰੇ ਗਲਤ ਵੇਰਵਿਆਂ ਨੂੰ ਸੋਧਣ ਦੀ ਪ੍ਰਕਿਰਿਆ ਆਨਲਾਈਨ ਸ਼ੁਰੂ ਕੀਤੀ ਗਈ ਹੈ। ਬਿਨੈਕਾਰ ਆਪਣੇ ਵੇਰਵੇ ਆਪ ਆਨਲਾਈਨ ਸੋਧ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ’ਚ ਮੈਂਬਰ ਜੋੜਨ ਲਈ ਦਰਖ਼ਾਸਤਾਂ ਮੰਗੀਆਂ ਗਈਆਂ ਸਨ। ਉਸ ਵੇਲੇ ਕੁੱਝ ਲੋਕਾਂ ਵੱਲੋਂ ਫਾਰਮ ਭਰਨ ਸਮੇਂ ਆਪਣਾ ਐਡਰੈੱਸ, ਵਾਰਡ ਆਦਿ ਪੂਰਾ ਨਹੀਂ ਭਰਿਆ ਗਿਆ। ਹੁਣ ਉਸੇ ਪੋਰਟਲ ’ਤੇ ਐਡਰੈੱਸ ਜਾਂ ਹੋਰ ਦਰੁੱਸਤੀ ਦੂਰ ਕਰਨ ਲਈ ਆਪਸ਼ਨ ਦਿੱਤੀ ਗਈ ਹੈ, ਤਾਂ ਜੋ ਨਵੇਂ ਰਾਸ਼ਨ ਕਾਰਡ ਬਣਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ : ਕੋਟ ਈਸੇ ਖਾਂ ਥਾਣੇ ਦੀ SHO ਸੁਨੀਤਾ ਬਾਵਾ ਗ੍ਰਿਫ਼ਤਾਰ, ਪੜ੍ਹੋ ਵਿਜੀਲੈਂਸ ਨੇ ਕਿਉਂ ਕੀਤੀ ਕਾਰਵਾਈ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਈ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਵੱਲੋਂ ਰਾਸ਼ਨ ਕਾਰਡ ਆਨਲਾਈਨ ਅਪਲਾਈ ਕਰਨ ਸਮੇਂ ਮਕਾਨ ਨੰਬਰ, ਮੁਹੱਲਾ ਅਤੇ ਵਾਰਡ ਨੰਬਰ ਸਹੀ ਨਹੀਂ ਦਰਸਾਇਆ ਗਿਆ ਹੈ। ਇਸ ਕਰ ਕੇ ਬਿਨੈਕਾਰਾਂ ਦੇ ਘਰ ਟਰੇਸ ਨਹੀਂ ਹੋ ਰਹੇ ਅਤੇ ਵੈਰੀਫਿਕੇਸ਼ਨ ਅਫ਼ਸਰਾਂ ਨੂੰ ਰਾਸ਼ਨ ਕਾਰਡਾਂ ਦੀਆਂ ਪ੍ਰਾਪਤ ਐਪਲੀਕੇਸ਼ਨਾ ਦੀ ਵੈਰੀਫਿਕੇਸ਼ਨ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬਿਨੈਕਾਰਾਂ ਵੱਲੋਂ ਰਾਸ਼ਨ ਕਾਰਡ ਬਣਾਉਣ ਲਈ ਜਾਂ ਮੌਜੂਦਾ ਰਾਸ਼ਨ ਕਾਰਡਾਂ ’ਚ ਮੈਂਬਰ ਦਰਜ ਕਰਨ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ ਅਤੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੁਣ ਤਕ ਨਹੀਂ ਹੋਈ, ਉਹ ਬਿਨੈਕਾਰ ਲਿੰਕ ’ਤੇ ਜਾ ਕੇ ਆਪਣਾ ਪੂਰਾ ਪਤਾ ਅਪਡੇਟ ਕਰਨ, ਜਿਸ ਨਾਲ ਵੈਰੀਫਿਕੇਸ਼ਨ ਅਫ਼ਸਰਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਵੈਰੀਫਿਕੇਸ਼ਨ ’ਚ ਆਸਾਨੀ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਡਿਫ਼ਾਲਟਰਾਂ 'ਤੇ ਹੋਵੇਗੀ ਵੱਡੀ ਕਾਰਵਾਈ! ਰਜਿਸਟਰੀਆਂ ਅਤੇ ਬਿਜਲੀ ਕੁਨੈਕਸ਼ਨ ਬੰਦ ਕਰਨ ਦੀ ਤਿਆਰੀ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਜਿੱਥੇ ਪਹਿਲਾਂ ਫਾਰਮ ਭਰਿਆ ਗਿਆ ਹੈ, ਹੁਣ ਉਸੇ ਪੋਰਟਲ ’ਤੇ ਜਾ ਕੇ ਰੀ-ਐਡਿਟ ਐਡਰੈੱਸ ਦੀ ਆਪਸ਼ਨ ’ਚ ਆਪਣਾ ਮੋਬਾਇਲ ਨੰਬਰ ਭਰਨਾ ਹੈ, ਉਸ ਤੋਂ ਬਾਅਦ ਓ. ਟੀ. ਪੀ. ਆਵੇਗਾ, ਉਸ ਉਪਰੰਤ ਐਡਰੈੱਸ ਬਦਲਣ ਸਬੰਧੀ ਆਪਸ਼ਨ ਆਵੇਗੀ, ਜਿੱਥੇ ਐਡਰੈੱਸ ਆਦਿ ਬਦਲਿਆ ਜਾ ਸਕਦਾ ਹੈ। ਇਸ ਕੰਮ ਨੂੰ ਤੁਰੰਤ ਕੀਤਾ ਜਾਵੇ ਤਾਂ ਜੋ ਬਿਨੈਕਾਰਾਂ ਵੱਲੋਂ ਭਰੇ ਗਏ ਫਾਰਮਾਂ ਦੀ ਵੈਰੀਫਿਕੇਸ਼ਨ ’ਚ ਦਿੱਕਤ ਨਾ ਆਵੇ ਅਤੇ ਨਵੇਂ ਰਾਸ਼ਨ ਕਾਰਡ ਜਲਦੀ ਬਣ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


 


author

Babita

Content Editor

Related News