ਪੰਜਾਬ ਪੁਲਸ ਦੇ 5 ਸੀਨੀਅਰ IPS ਅਫ਼ਸਰ ਹੋਏ ਸੇਵਾਮੁਕਤ

Thursday, Oct 01, 2026 - 06:20 PM (IST)

ਪੰਜਾਬ ਪੁਲਸ ਦੇ 5 ਸੀਨੀਅਰ IPS ਅਫ਼ਸਰ ਹੋਏ ਸੇਵਾਮੁਕਤ

ਚੰਡੀਗੜ੍ਹ: ਪੰਜਾਬ ਪੁਲਸ ਦੇ ਪੰਜ ਸੀਨੀਅਰ IPS ਅਫ਼ਸਰ ਬੀਤੇ ਦਿਨ ਆਪਣੀ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ ਹਨ। ਸੇਵਾਮੁਕਤ ਹੋਣ ਵਾਲੇ ਅਫ਼ਸਰਾਂ 'ਚ ਐਸ.ਪੀ.ਐਸ. ਪਰਮਾਰ, ਪ੍ਰਭਜੋਤ ਸਿੰਘ ਮੰਡ, ਸ਼ਸ਼ੀ ਪ੍ਰਭਾ ਦਿਵੇਦੀ, ਡਾ. ਨਰੇਸ਼ ਅਰੋੜਾ ਅਤੇ ਸੁਖਵੰਤ ਸਿੰਘ ਗਿੱਲ ਸ਼ਾਮਲ ਹਨ। ਜਾਣਕਾਰੀ ਮੁਤਾਬਕ 1993 ਬੈਚ ਦੀ IPS ਅਫ਼ਸਰ ਸ਼ਸ਼ੀ ਪ੍ਰਭਾ ਦਿਵੇਦੀ ਸਪੈਸ਼ਲ DGP ਰੇਲਵੇ ਦੇ ਅਹੁਦੇ 'ਤੇ ਤਾਇਨਾਤ ਸਨ, ਉਨ੍ਹਾਂ ਕੋਲ DGP HRD ਅਤੇ ਵੈਲਫੇਅਰ ਦਾ ਵਾਧੂ ਚਾਰਜ ਵੀ ਸੀ। 1994 ਬੈਚ ਦੇ IPS ਅਫ਼ਸਰ ਡਾ. ਨਰੇਸ਼ ਅਰੋੜਾ ਸਪੈਸ਼ਲ DGP/ਹਿਊਮਨ ਰਾਈਟਸ ਵਜੋਂ ਸੇਵਾ ਨਿਭਾ ਰਹੇ ਸਨ। 

ਇਹ ਵੀ ਪੜ੍ਹੋ- ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ 200 ਤੋਂ ਵੱਧ ਠਿਕਾਣੇ, ਹਾਈ ਕੋਰਟ ਦੇ ਸਖ਼ਤ ਆਦੇਸ਼

ਸੁਰਿੰਦਰਪਾਲ ਸਿੰਘ ਪਰਮਾਰ, 1997 ਬੈਚ ਦੇ IPS ਅਫ਼ਸਰ ਹਨ ਅਤੇ ਸੇਵਾਮੁਕਤੀ ਸਮੇਂ ਉਹ ADGP ਲਾਅ ਐਂਡ ਆਰਡਰ ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਮਾਂਡ ਨੇ DIG ਜੇਲ੍ਹਾਂ ਵਜੋਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਸੁਖਵੰਤ ਸਿੰਘ ਗਿੱਲ, ਜੋ 2008 ਬੈਚ ਦੇ IPS ਅਫ਼ਸਰ ਹਨ, ਸੇਵਾਮੁਕਤੀ ਸਮੇਂ DIG ਇੰਟੈਲੀਜੈਂਸ ਦੇ ਅਹੁਦੇ ’ਤੇ ਤਾਇਨਾਤ ਸਨ।

ਇਹ ਵੀ ਪੜ੍ਹੋ- ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਗਠਿਤ, ਜਥੇਦਾਰ ਗੜਗੱਜ ਨੂੰ ਚਿੱਠੀ ਰਾਹੀਂ ਦਿੱਤੀ ਜਾਣਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News