ਗੋਲ-ਮੋਲ ਗੱਲਾਂ ਕਰਕੇ ਸੱਚਾ ਹੋਇਆ 'ਲੱਖਾ ਸਿਧਾਣਾ', ਲਾਲ ਕਿਲ੍ਹੇ ਵਾਲੇ ਮਸਲੇ ’ਤੇ ਵੱਟੀ ਚੁੱਪੀ (ਵੀਡੀਓ)

Wednesday, Jan 27, 2021 - 12:16 PM (IST)

ਨਵੀਂ ਦਿੱਲੀ : ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਨੂੰ ਲੱਖਾ ਸਿਧਾਣਾ ਨੇ ਬਹੁਤ ਹੀ ਮੰਦਭਾਗੀ ਦੱਸਿਆ ਹੈ। ਅੱਧੀ ਰਾਤ ਨੂੰ ਲਾਈਵ ਹੁੰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਸਾਡੀ ਇਕ ਗਲਤੀ ਪੰਜਾਬ ਨੂੰ ਸਦੀਆਂ ਪਿੱਛੇ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਸਨ ਕਿ ਕਿਸਾਨੀ ਅੰਦੋਲਨ ਦੌਰਾਨ ਹਿੰਸਾ ਹੋਵੇ ਅਤੇ ਬੀਤੇ ਦਿਨ ਹੋਈ ਘਟਨਾ ਦੌਰਾਨ ਇਹ ਮੌਕਾ ਬਣ ਗਿਆ।

ਇਹ ਵੀ ਪੜ੍ਹੋ : ਦਿੱਲੀ 'ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਮੇਤ ਇਹ ਰਸਤੇ ਬੰਦ, ਭਾਰੀ ਸੁਰੱਖਿਆ ਬਲ ਤਾਇਨਾਤ

ਉਨ੍ਹਾਂ ਕਿਹਾ ਕਿ ਇਹ ਮੌਕਾ ਬੀਤੇ ਲੰਬੇ ਸਮੇਂ ਤੋਂ ਸਰਕਾਰ ਨੂੰ ਨਹੀਂ ਮਿਲ ਰਿਹਾ ਸੀ। ਲੱਖਾ ਸਿਧਾਣਾ ਨੇ ਕਿਹਾ ਕਿ ਉਹ ਜ਼ਿੰਦਗੀ 'ਚ ਪਹਿਲੀ ਵਾਰ ਇੰਨੇ ਵੱਡੇ ਅੰਦੋਲਨ ਨਾਲ ਜੁੜੇ ਸਨ, ਇਸ ਲਈ ਦਿਲ ਨੂੰ ਸੱਟ ਲੱਗਣੀ ਸੁਭਾਵਿਕ ਹੀ ਹੈ।  ਲੱਖਾ ਸਿਧਾਣਾ ਨੇ ਕਿਹਾ ਕਿ ਮੈਂ ਜਜ਼ਬਾਤੀ ਜ਼ਰੂਰ ਹਾਂ ਪਰ ਨਾ-ਉਮੀਦ ਵਾਲਾ ਬੰਦਾ ਨਹੀ ਹਾਂ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਨੌਜਵਾਨਾਂ ਨੇ 'ਟਰੈਕਟਰ ਪਰੇਡ' ਕੱਢ ਕੇ ਕੀਤਾ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਹਨ ਕਿ ਵਿਅਕਤੀ 'ਤੇ ਭਾਵੇਂ ਕਿੰਨੀ ਵੀ ਮੁਸੀਬਤ ਕਿਉਂ ਨਾ ਆ ਜਾਵੇ ਪਰ ਉਸ ਨੂੰ ਡੋਲਣਾ ਨਹੀਂ ਚਾਹੀਦਾ। ਉੁਨ੍ਹਾਂ ਕਿਹਾ ਕਿ ਜੋ ਇਨਸਾਨ ਆਪਣੀ ਜ਼ਿੰਦਗੀ ਦੇ ਹਾਲਾਤ ਨਾਲ ਹਰ ਤਰੀਕੇ ਸੰਘਰਸ਼ ਕਰਦਾ ਹੈ, ਉਹ ਹੀ ਅਸਲ ਇਨਸਾਨ ਹੁੰਦਾ ਹੈ। ਲੱਖਾ ਸਿਧਾਣਾ ਨੇ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਸੇ ਨੇ ਵੀ ਨਿਰਾਸ਼ਾ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਸਮਾਂ ਹਰ ਚੀਜ਼ ਦਾ ਹਿਸਾਬ ਕਰਦਾ ਹੈ।

ਇਹ ਵੀ ਪੜ੍ਹੋ : ਮੋਹਾਲੀ ਵਿਖੇ ਕਿਸਾਨਾਂ ਦੀ ਹਮਾਇਤ 'ਚ ਪ੍ਰਦਰਸ਼ਨ, ਦੇਖੋ ਮੌਕੇ ਦੀਆਂ ਤਸਵੀਰਾਂ

ਉਨ੍ਹਾਂ ਪਰਮਾਤਮਾ 'ਤੇ ਭਰੋਸਾ ਰੱਖਦਿਆਂ ਕਿਹਾ ਕਿ ਚੰਗੇ-ਮਾੜੇ ਦਾ ਨਿਤਾਰਾ ਹੁਣ ਪਰਮਾਤਮਾ ਹੀ ਕਰੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਅੰਦੋਲਨ ਦੌਰਾਨ ਡਟੇ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਾਡੀਆਂ ਫ਼ਸਲਾਂ ਨਹੀਂ ਸਗੋਂ ਨਸਲਾਂ ਅਤੇ ਸਾਡੇ ਹੱਕ ਦੀ ਲੜਾਈ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਹੁਣ ਸਿਖ਼ਰਾਂ 'ਤੇ ਹੈ, ਇਸ ਲਈ ਸਭ ਨੂੰ ਅੰਦੋਲਨ 'ਚ ਡਟੇ ਰਹਿਣਾ ਚਾਹੀਦਾ ਹੈ ਅਤੇ ਇਸ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।

ਇੰਟਰਨੈੱਟ ਬੰਦ ਹੋਣ 'ਤੇ ਕੀਤੀ ਲੋਕਾਂ ਨੂੰ ਅਪੀਲ
ਲੱਖਾ ਸਿਧਾਣਾ ਨੇ ਕਿਹਾ ਕਿ ਦਿੱਲੀ 'ਚ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ ਅਤੇ ਜ਼ਿਆਦਾਤਰ ਅਫ਼ਵਾਹਾਂ ਫ਼ੈਲ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਤੋਂ ਬਚਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲੋਕ ਦੇਖਣ ਕਿ ਉਨ੍ਹਾਂ ਦੇ ਪਿੰਡਾਂ ਜਾਂ ਸ਼ਹਿਰਾਂ 'ਚੋਂ ਕਿੰਨੇ ਵਿਅਕਤੀ ਅਤੇ ਟੈਰਕਟਰ ਦਿੱਲੀ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਬਚਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਲੋਕਾਂ ਨਾਲ ਹੀ ਬਚ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ 'ਚ ਗਏ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਫੋਨ ਕਰਕੇ ਦੱਸਣ ਕਿ ਮਾਹੌਲ ਕੀ ਹੈ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਅਫ਼ਵਾਹ ਦਾ ਸ਼ਿਕਾਰ ਨਾ ਹੋਣ।
ਨੋਟ : ਲਾਲ ਕਿਲ੍ਹੇ ਦੀ ਘਟਨਾ 'ਤੇ ਬਾਅਦ ਲੱਖਾ ਸਿਧਾਣਾ ਵੱਲੋਂ ਕਹੀਆਂ ਗੱਲਾਂ ਬਾਰੇ ਦਿਓ ਆਪਣੀ ਰਾਏ


Babita

Content Editor

Related News