ਲੱਦਾਖ ਨੇ ਜੰਮੀ ਹੋਈ ਝੀਲ ''ਤੇ ਹਾਫ਼ ਮੈਰਾਥਨ ਕਰਵਾ ਕੇ ਬਣਾਇਆ ਗਿੰਨੀਜ਼ ਵਿਸ਼ਵ ਰਿਕਾਰਡ

Tuesday, Feb 21, 2023 - 02:17 PM (IST)

ਲੱਦਾਖ ਨੇ ਜੰਮੀ ਹੋਈ ਝੀਲ ''ਤੇ ਹਾਫ਼ ਮੈਰਾਥਨ ਕਰਵਾ ਕੇ ਬਣਾਇਆ ਗਿੰਨੀਜ਼ ਵਿਸ਼ਵ ਰਿਕਾਰਡ

ਲੇਹ (ਭਾਸ਼ਾ)- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ 13,862 ਫੁੱਟ ਉੱਚੀ ਪੇਂਗੋਗ ਝੀਲ 'ਚ ਜ਼ੀਰੋ ਤੋਂ ਘੱਟ ਤਾਪਮਾਨ 'ਚ ਆਪਣੀ ਪਹਿਲੀ 21 ਕਿਲੋਮੀਟਰ ਦੌੜ ਦਾ ਸਫ਼ਲਤਾਪੂਰਵਕ ਆਯੋਜਨ ਕਰ ਕੇ ਇਤਿਹਾਸ ਰਚਿਆ। ਇਸ ਨੂੰ ਗਿੰਨੀਜ਼ ਵਿਸ਼ਵ ਰਿਕਾਰਡ 'ਚ ਦੁਨੀਆ ਦੀ ਸਭ ਤੋਂ ਉੱਚੀ ਜੰਮੀ ਹੋਈ ਝੀਲ 'ਤੇ ਹੋਈ ਹਾਰਫ਼ ਮੈਰਾਥ ਵਜੋਂ ਦਰਜ ਕੀਤਾ ਗਿਆ। ਭਾਰਤ ਅਤੇ ਚੀਨ ਦੀ ਸਰਹੱਦ 'ਤੇ 700 ਵਰਗ ਕਿਲੋਮੀਟਰ 'ਚ ਫੈਲੀ ਪੇਂਗੋਗ ਝੀਲ ਦਾ ਸਰਦੀਆਂ ਦੌਰਾਨ ਤਾਪਮਾਨ ਮਾਈਨਸ 30 ਡਿਗਰੀ ਸੈਲਸੀਅਤ ਤੱਕ ਹੁੰਦਾ ਹੈ, ਜਿਸ ਨਾਲ ਖ਼ਾਰੇ ਪਾਣੀ ਦੀ ਝੀਲ ਬਰਫ਼ ਨਾਲ ਜੰਮ ਜਾਂਦੀ ਹੈ। 

PunjabKesari

ਲੇਹ ਜ਼ਿਲ੍ਹਾ ਵਿਕਾਸ ਕਮਿਸ਼ਨਰ ਸ਼੍ਰੀਕਾਂਤ ਬਾਲਾਸਾਹਿਬ ਸੁਸੇ ਨੇ ਦੱਸਿਆ ਕਿ ਚਾਰ ਘੰਟੇ ਤੱਕ ਚੱਲੀ ਮੈਰਾਥਨ ਸੋਮਵਾਰ ਨੂੰ ਲੁਕੁੰਗ ਤਂ ਸ਼ੁਰੂ ਹੋਈ ਅਤੇ ਮਾਨ ਪਿੰਡ 'ਚ ਖ਼ਤਮ ਹੋਈ। ਇਸ 'ਚ ਹਿੱਸਾ ਲੈਣ ਵਾਲੇ 75 ਪ੍ਰਤੀਭਾਗੀਆਂ 'ਚੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਲੋਕਾਂ ਨੂੰ ਜਲਵਾਯੂ ਪਰਿਵਰਤਨ ਅਤੇ ਹਿਮਾਲਿਆ ਨੂੰ ਬਚਾਉਣ ਦੀ ਲੋੜ ਬਾਰੇ ਯਾਦ ਦਿਵਾਉਣ ਲਈ ਇਸ ਦਾ ਆਯੋਜਨ 'ਲਾਸਟ ਰਨ' ਨਾਮ ਨਾਲ ਕੀਤਾ ਗਿਆ। ਮੈਰਾਥਨ ਦਾ ਆਯੋਜਨ ਐਡਵੇਂਚਰ ਸਪੋਰਟਸ ਆਫ਼ ਲੱਦਾਖ (ਏ.ਐੱਸ.ਐੱਫ.ਐੱਲ.) ਨੇ ਲੱਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਪ੍ਰੀਸ਼ਦ, ਸੈਰ-ਸਪਾਟਾ ਵਿਭਾਗ ਅਤੇ ਲੱਦਾਖ ਅਤੇ ਲੇਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ। ਸੁਸੇ ਨੇ ਕਿਹਾ,''ਪਹਿਲੀ ਪੇਂਗੋਗ ਫਰੋਜ਼ਨ ਲੇਕ ਹਾਫ਼ ਮੈਰਾਥਨ ਹੁਣ ਅਧਿਕਾਰਤ ਰੂਪ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ 'ਚ ਦਰਜ ਹੋ ਗਈ ਹੈ।''


author

DIsha

Content Editor

Related News