ਮਜ਼ਦੂਰ ਪਰਿਵਾਰ ਨੇ ਖਾਧਾ ਜ਼ਹਿਰੀਲਾ ਪਦਾਰਥ, ਤਿੰਨ ਦੀ ਮੌਤ

Thursday, Jun 08, 2023 - 05:05 PM (IST)

ਸੂਰਤ (ਭਾਸ਼ਾ)- ਗੁਜਰਾਤ ਦੇ ਸੂਰਤ 'ਚ ਹੀਰਾ ਉਦਯੋਗ 'ਚ ਕੰਮ ਕਰਨ ਵਾਲੇ ਇਕ ਕਾਰੀਗਰ ਦੀ ਪਤਨੀ ਅਤੇ 2 ਬੱਚਿਆਂ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ, ਉੱਥੇ ਹੀ ਕਾਰੀਗਰ ਦੀ ਹਾਲਤ ਗੰਭੀਰ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਸਿੱਧੇ ਤੌਰ 'ਤੇ ਆਰਥਿਕ ਪਰੇਸ਼ਾਨੀਆਂ ਕਾਰਨ ਪਰਿਵਾਰ ਨੇ ਇਹ ਕਦਮ ਉਠਾਇਆ। ਉਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਸ਼ਾਮ ਦੀ ਹੈ ਅਤੇ ਕਾਰੀਗਰ ਵੀਨੂੰ ਮੋਰਾਡੀਆ (55) ਦੀ ਹਾਲਤ ਗੰਭੀਰ ਹੈ। ਮੋਰਾਡੀਆ ਦੇ 2 ਧੀਆਂ ਅਤੇ 2 ਪੁੱਤ ਹਨ। ਮੋਰਾਡੀਆ ਦੀ ਇਕ ਧੀ, ਇਕ ਪੁੱਤ ਨੇ ਆਪਣੇ ਮਾਤਾ-ਪਿਤਾ ਨਾਲ ਘਰ ਦੇ ਬਾਹਰ ਜ਼ਹਿਰੀਲਾ ਪਦਾਰਥ ਖਾਧਾ, ਉੱਥੇ ਹੀ ਉਨ੍ਹਾਂ ਦਾ ਇਕ ਪੁੱਤ ਅਤੇ ਧੀ ਘਰ 'ਚ ਸਨ। ਐਡੀਸ਼ਨਲ ਪੁਲਸ ਕਮਿਸ਼ਨਰ ਪੀ.ਕੇ. ਪਟੇਲ ਨੇ ਕਿਹਾ ਕਿ ਮੋਰਾਡੀਆ, ਉਸ ਦੀ ਪਤਨੀ ਸ਼ਾਰਦਾਬੇਨ (50), ਪੁੱਤ ਕ੍ਰਿਸ਼ (20) ਅਤੇ ਧੀ ਸੇਨਿਤਾ (15) ਨੇ ਬੁੱਧਵਾਰ ਸ਼ਾਮ ਸੂਰਤ ਦੇ ਸਰਥਾਨਾ ਇਲਾਕੇ 'ਚ ਇਕ ਨਹਿਰ ਕੋਲ ਜ਼ਹਿਰੀਲਾ ਪਦਾਰਥ ਖਾ ਲਿਆ।

ਪਟੇਲ ਨੇ ਦੱਸਿਆ,''ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਕੋਲ ਦੇ ਇਕ ਹਸਪਤਾਲ 'ਚ ਪਹੁੰਚਾਇਆ। ਮੋਰਾਡੀਆ ਦੀ ਪਤਨੀ, ਪੁੱਤ ਅਤੇ ਧੀ ਦੀ ਇਲਾਜ ਦੌਰਾਨ ਮੌਤ ਹੋ ਗਈ, ਉੱਥੇ ਹੀ ਮੋਰਾਡੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ।'' ਉਨ੍ਹਾਂ ਕਿਹਾ,''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਰਾਡੀਆ ਹੀਰਾ ਤਰਾਸ਼ਨ ਵਾਲਾ ਕਾਰੀਗਰ ਹੈ ਅਤੇ ਹੋ ਸਕਦਾ ਹੈ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।'' ਅਧਿਕਾਰੀ ਨੇ ਦੱਸਿਆ ਕਿ ਜ਼ਹਿਰੀਲਾ ਪਦਾਰਥ ਖਾਣ ਤੋਂ ਪਹਿਲਾਂ ਮੋਰਾਡੀਆ ਨੇ ਆਪਣੇ ਰਿਸ਼ਤੇ ਦੇ ਭਰਾ ਪ੍ਰਵੀਨਭਾਈ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ ਅਤੇ ਉਹ ਉਨ੍ਹਾਂ ਦੇ ਦੂਜੇ ਪੁੱਤ ਅਤੇ ਧੀ ਦਾ ਧਿਆਨ ਰੱਖਣ। ਪ੍ਰਵੀਨਭਾਈ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕਦੇ ਆਰਥਿਕ ਮੁੱਦੇ 'ਤੇ ਕੋਈ ਗੱਲ ਨਹੀਂ ਕੀਤੀ। ਮੋਰਾਡੀਆ ਦੇ ਇ ਹੋਰ ਰਿਸ਼ਤੇਦਾਰ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਆਮਦਨ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ ਅਤੇ ਹੋ ਸਕਦਾ ਹੈ ਕਿ 6 ਲੋਕਾਂ ਦਾ ਖਰਚ ਚਲਾਉਣ 'ਚ ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੋਵੇ।


DIsha

Content Editor

Related News