ਕੁੱਲੂ : ਤਿਬੱਤੀ ਮਠ 'ਚ ਲੱਗੀ ਭਿਆਨਕ ਅੱਗ

Wednesday, Feb 13, 2019 - 06:42 PM (IST)

ਕੁੱਲੂ : ਤਿਬੱਤੀ ਮਠ 'ਚ ਲੱਗੀ ਭਿਆਨਕ ਅੱਗ

ਕੁੱਲੂ— ਜ਼ਿਲਾ ਕੁੱਲੂ ਦੇ ਕਾਇਸ ਪਿੰਡ 'ਚ ਸਥਿਤ ਤਿੱਬਤੀ ਮੱਠ ਯਾਨੀ ਗੋਮਪਾ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜਾ ਹੈ। ਸੂਚਨਾ ਹੈ ਕਿ ਸ਼ਾਰਟ ਸਰਕਿਟ ਨਾਲ ਗੋਮਪਾ ਦੀ ਉੱਪਰੀ ਮੰਜਿਲ 'ਚ ਅੱਗ ਲੱਗ ਗਈ। ਇਸ ਬਾਰੇ ਹਾਲੇ ਨਹੀਂ ਚੱਲ ਸਕਿਆ ਹੈ ਪਰ ਅੱਗ ਇੰਨੀ ਗੰਭੀਰ ਹੈ ਕਿ ਉੱਪਰੀ ਮੰਜਿਲ ਪੂਰੀ ਤਰ੍ਹਾਂ ਸੜ੍ਹ ਗਈ ਹੈ। ਉਥੇ ਹੀ ਅੱਗ ਲੱਗਣ ਦੀ ਸੂਤਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।
ਸਥਾਨਕ ਲੋਕ ਵੀ ਤਿੱਬਤੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਅੱਗ ਬੁਝਾਉਣ 'ਚ ਲੱਗੇ ਹੋਏ ਹਨ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਹੈ, ਉਸ ਨੂੰ ਦੇਖ ਕੇ ਸਿਲੈਂਡਰ ਫੱਟਣ ਦਾ ਅੰਦਾਜਾ ਲਗਾਇਆ ਦਾ ਰਿਹਾ ਹੈ।


author

Inder Prajapati

Content Editor

Related News