ਜਲੰਧਰ ''ਚ ਮਸ਼ਹੂਰ ਸਵੀਟ ਸ਼ਾਪ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਪੈ ਗਈਆਂ ਭਾਜੜਾਂ

Sunday, Dec 07, 2025 - 01:15 PM (IST)

ਜਲੰਧਰ ''ਚ ਮਸ਼ਹੂਰ ਸਵੀਟ ਸ਼ਾਪ ''ਚ ਲੱਗੀ ਭਿਆਨਕ ਅੱਗ, ਮੌਕੇ ''ਤੇ ਪੈ ਗਈਆਂ ਭਾਜੜਾਂ

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਦੇ ਆਦਰਸ਼ ਨਗਰ ਵਿੱਚ ਸਥਿਤ ਨਿਊ ਲਕਸ਼ਮੀ ਸਵੀਟ ਸ਼ਾਪ ਵਿਚ ਭਿਆਨਕ ਅੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿੱਚ ਪੂਰੀ ਦੁਕਾਨ ਅਤੇ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਦੇ ਬੇਟੇ ਅੰਕੁਸ਼ ਨੇ ਦੱਸਿਆ ਕਿ ਸਵੇਰੇ ਸੜਕ ਤੋਂ ਲੰਘ ਰਹੇ ਇਕ ਦੁੱਧ ਵਿਕਰੇਤਾ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਅਤੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਅੱਗ ਹਲਕੀ ਸੀ। ਨੇੜੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼

PunjabKesari

ਫਾਇਰ ਬ੍ਰਿਗੇਡ 'ਤੇ ਦੇਰੀ ਨਾਲ ਪਹੁੰਚਣ ਦੇ ਇਲਜ਼ਾਮ
ਅੰਕੁਸ਼ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦਫ਼ਤਰ ਦੀ ਦੂਰੀ 1 ਕਿਲੋਮੀਟਰ ਤੋਂ ਵੀ ਘੱਟ ਹੈ, ਫਿਰ ਵੀ ਕਰਮਚਾਰੀ ਅੱਧੇ ਘੰਟੇ ਬਾਅਦ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦ ਅੱਗ ਬੁਝਾਉਣ ਵਾਲੇ ਸਿਲੰਡਰ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਹੋਰ ਭੜਕ ਗਈ। ਉਨ੍ਹਾਂ ਦੱਸਿਆ ਕਿ 15 ਤੋਂ 20 ਮਿੰਟਾਂ ਦੇ ਅੰਦਰ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਸ ਦੀਆਂ ਲਾਟਾਂ ਸੜਕ ਤੱਕ ਆਉਣ ਲੱਗੀਆਂ, ਜਿਸ ਕਾਰਨ ਕੋਈ ਨੇੜੇ ਨਹੀਂ ਜਾ ਸਕਦਾ ਸੀ।

PunjabKesari

ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ

ਐਤਵਾਰ ਦੇ ਨਾਸ਼ਤੇ ਦੀ ਤਿਆਰੀ ਸੜ ਗਈ
ਨਿਊ ਲਕਸ਼ਮੀ ਸਵੀਟ ਸ਼ਾਪ ਖਾਸ ਕਰਕੇ ਆਪਣੀ ਪੂੜੀ ਲਈ ਮਸ਼ਹੂਰ ਹੈ ਅਤੇ ਐਤਵਾਰ ਵਾਲੇ ਦਿਨ ਇਥੇ ਨਾਸ਼ਤਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਅੰਕੁਸ਼ ਦੇ ਅਨੁਸਾਰ ਉਹ ਰਾਤ ਨੂੰ ਨਾਸ਼ਤੇ ਦੀ ਤਿਆਰੀ ਕਰਕੇ ਸੁੱਤੇ ਸਨ। ਅੱਗ ਕਾਰਨ ਪੂੜੀਆਂ ਬਣਾਉਣ ਲਈ ਗੁੰਨ੍ਹਿਆ ਗਿਆ ਆਟਾ, ਜੰਮਣ ਲਈ ਰੱਖੀ ਗਈ ਦਹੀਂ (ਜੋ ਕਾਲੀ ਹੋ ਗਈ) ਅਤੇ ਦੁਕਾਨ ਦੇ ਅੰਦਰ ਰੱਖੀਆਂ ਕਨਫੈਕਸ਼ਨਰੀ ਆਈਟਮਾਂ ਸਭ ਸੜ ਗਈਆਂ। ਇਸ ਹਾਦਸੇ ਵਿੱਚ ਸਿਲੰਡਰਾਂ ਨੂੰ ਵੀ ਨੁਕਸਾਨ ਪਹੁੰਚਿਆ ਪਰ ਖ਼ੁਸ਼ਕਿਸਮਤੀ ਰਹੀ ਕਿ ਉਹ ਫਟੇ ਨਹੀਂ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਜੂਡੀਸ਼ੀਅਲ ਹਿਰਾਸਤ 'ਚ ਭੇਜਿਆ

ਸ਼ਾਰਟ ਸਰਕਟ ਹੋਣ ਦਾ ਸ਼ੱਕ
ਦੁਕਾਨਦਾਰ ਅੰਕੁਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸ਼ਰਾਰਤੀ ਅਨਸਰ 'ਤੇ ਸ਼ੱਕ ਨਹੀਂ ਹੈ ਭਾਵੇਂ ਉਨ੍ਹਾਂ ਦਾ ਕਾਰੋਬਾਰ ਇਥੇ ਸਭ ਤੋਂ ਵਧੀਆ ਚੱਲ ਰਿਹਾ ਹੈ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਸ਼ਾਰਟ ਸਰਕਿਟ ਲੱਗ ਰਿਹਾ ਹੈ। ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਵੀ ਦਿੱਤੀ ਗਈ ਸੀ, ਜਿਨ੍ਹਾਂ ਨੇ ਤਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਹਨ ਅਤੇ ਉਹ ਆਪਣੇ ਤੌਰ 'ਤੇ ਜਾਂਚ ਕਰ ਰਹੇ ਹਨ। ਅੱਗ ਲੱਗਣ ਦੇ ਅਸਲ ਕਾਰਨ ਦਾ ਪਤਾ ਪੂਰੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ


author

shivani attri

Content Editor

Related News