ਕੇਰਲ ’ਚ ਬੱਸ ਨੂੰ ਲੱਗੀ ਅੱਗ, 44 ਮੁਸਾਫਰ ਵਾਲ-ਵਾਲ ਬਚੇ

Friday, Feb 23, 2024 - 07:52 PM (IST)

ਅਲਾਪੁਝਾ, (ਭਾਸ਼ਾ)- ਕੇਰਲ ਦੇ ਸਮੰਦਰੀ ਕੰਢੇ ਵਾਲੇ ਸ਼ਹਿਰ ਅਲਾਪੁਝਾ ’ਚ ਸ਼ੁੱਕਰਵਾਰ ਸਵੇਰੇ ਕੇਰਲ ਰਾਜ ਸੜਕ ਆਵਾਜਾਈ ਨਿਗਮ ਦੀ ਇਕ ਬੱਸ ਨੂੰ ਅਚਾਨਕ ਅੱਗ ਲੱਗ ਗਈ । ਬੱਸ ਡਰਾਈਵਰ ਦੀ ਚੌਕਸੀ ਕਾਰਨ ਸਾਰੇ 44 ਯਾਤਰੀ ਸੁਰੱਖਿਅਤ ਹਨ।

#WATCH | Alappuzha: A Kerala State Road Transport Corporation (KSRTC) bus catches fire near MSM college in Kayamkulam. No reports of casualties yet. pic.twitter.com/wuzLzI44qk

— ANI (@ANI) February 23, 2024

ਪੁਲਸ ਨੇ ਦੱਸਿਆ ਕਿ ਬੱਸ ਜਦੋਂ ਕਾਯਾਮਕੁਲਮ ਤੇ ਅਲਾਪੁਝਾ ਦਰਮਿਆਨ ਸੀ ਤਾਂ ਇਹ ਅੱਗ ਲੱਗੀ। ਡਰਾਈਵਰ ਨੂੰ ਸੜਨ ਦੀ ਬਦਬੂ ਆਈ। ਉਸ ਨੇ ਤੁਰੰਤ ਸਵਾਰੀਆਂ ਨੂੰ ਬੱਸ ’ਚੋਂ ਉਤਰਨ ਲਈ ਕਿਹਾ। ਇਸ ਕਾਰਨ ਸਾਰੀਆਂ ਸਵਾਰੀਆਂ ਵਾਲ-ਵਾਲ ਬੱਚ ਗਈਆਂ। ਕਯਾਮਕੁਲਮ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Rakesh

Content Editor

Related News