ਪੰਜਾਬ ''ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ

Monday, Sep 16, 2024 - 07:02 PM (IST)

ਪੰਜਾਬ ''ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਸੀਕਰੀ ਅੱਡੇ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।   ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਖਾਲੀ ਨਿੱਜੀ ਸਕੂਲ ਦੀ ਬੱਸ ਜਦੋਂ ਕਸਬਾ ਟਾਂਡਾ ਵੱਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਰਾਗ ਸਾਈਡ ਤੋਂ ਇਕ ਸਵਿੱਫਟ ਕਾਰ ਸਕੂਲ ਬੱਸ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਸਵਿੱਫਟ ਕਾਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਗੱਡੀ ਦੇ ਏਅਰਬੈਗ ਵੀ ਖੁੱਲ੍ਹ ਗਏ। 

PunjabKesari

ਮੌਕੇ ਉੱਤੇ ਵਾਰ-ਵਾਰ ਫੋਨ ਕਰਨ ਉੱਤੇ ਲੋਕਾਂ ਨੇ ਰੋਸ ਜ਼ਾਹਰ ਕੀਤਾ ਕਿ ਨਾ ਤਾਂ ਐਮਰਜੈਂਸੀ ਨੰਬਰ ਅਤੇ ਨਾ ਹੀ ਐਂਬੂਲੈਂਸ ਐਮਰਜੈਂਸੀ ਨੰਬਰ ਲੱਗ ਰਿਹਾ ਸੀ ਅਤੇ ਕਾਫ਼ੀ ਦੇਰ ਹਾਦਸਾ ਹੋ ਜਾਣ ਤੋਂ ਬਾਅਦ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਕਿਸੇ ਰਾਹਗੀਰ ਵੱਲੋਂ ਆਪਣੀ ਪ੍ਰਾਈਵੇਟ ਗੱਡੀ ਵਿੱਚ ਨੌਜਵਾਨ ਨੂੰ ਲਿਜਾ ਕੇ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੇਠਾ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੰਜਾਬ ਦੇ ਮਸ਼ਹੂਰ ਹਲਵਾਈਆਂ ਦਾ ਵੀਡੀਓ 'ਚ ਵੇਖ ਲਵੋ ਹਾਲ

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News