ਬੋਰਵੈੱਲ ''ਚ ਡਿੱਗੀ ਬੱਚੀ ਦੀ ਮਾਂ ਨੇ ਪੁੱਛਿਆ, ''ਜੇ ਉਹ ਕਲੈਕਟਰ ਦੀ ਧੀ ਹੁੰਦੀ ਤਾਂ ਕੀ ਹੁੰਦਾ''

Saturday, Dec 28, 2024 - 05:11 PM (IST)

ਬੋਰਵੈੱਲ ''ਚ ਡਿੱਗੀ ਬੱਚੀ ਦੀ ਮਾਂ ਨੇ ਪੁੱਛਿਆ, ''ਜੇ ਉਹ ਕਲੈਕਟਰ ਦੀ ਧੀ ਹੁੰਦੀ ਤਾਂ ਕੀ ਹੁੰਦਾ''

ਜੈਪੁਰ- ਰਾਜਸਥਾਨ ਦੇ ਕੋਟਪੁਤਲੀ 'ਚ ਬੋਰਵੈੱਲ 'ਚ ਡਿੱਗੀ ਤਿੰਨ ਸਾਲ ਦੀ ਬੱਚੀ ਚੇਤਨਾ ਨੂੰ ਬਚਾਉਣ ਦਾ ਆਪ੍ਰੇਸ਼ਨ ਸ਼ਨੀਵਾਰ ਨੂੰ ਵੀ ਜਾਰੀ ਰਿਹਾ, ਉਸ ਦੀ ਮਾਂ ਨੇ ਪੁੱਛਿਆ, 'ਜੇਕਰ ਉਹ ਕਲੈਕਟਰ ਮੈਡਮ ਦੀ ਧੀ ਹੁੰਦੀ ਤਾਂ ਕੀ ਉਹ ਉਸ ਨੂੰ ਇੰਨਾ ਸਮਾਂ ਉੱਥੇ ਰਹਿਣ ਦਿੰਦੀ?' ਮੇਰੀ ਧੀ 6 ਦਿਨਾਂ ਤੋਂ ਬੋਰਵੈੱਲ 'ਚ ਹੈ। ਉਹ ਭੁੱਖ ਅਤੇ ਪਿਆਸ ਨਾਲ ਤੜਫ ਰਹੀ ਹੈ। ਉਸ ਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ ਗਿਆ। ਜੇਕਰ ਉਹ ਕਲੈਕਟਰ ਮੈਡਮ ਦੀ ਬੱਚੀ ਹੁੰਦੀ ਤਾਂ ਕੀ ਉਹ ਉਸ ਨੂੰ ਬੋਰਵੈੱਲ 'ਚ ਇੰਨੇ ਸਮੇਂ ਲਈ ਰਹਿਣ ਦਿੰਦੀ ?" ਕਿਰਪਾ ਕਰਕੇ ਮੇਰੀ ਧੀ ਨੂੰ ਜਲਦੀ ਤੋਂ ਜਲਦੀ ਬਾਹਰ ਕੱਢੋ।

PunjabKesari

ਮਾਂ ਹੱਥ ਜੋੜ ਕੇ ਕਰ ਰਹੀ ਬੇਨਤੀ- ਮੇਰੀ ਧੀ ਨੂੰ ਬਾਹਰ ਕੱਢੋ

ਇਸ ਦੌਰਾਨ ਬੱਚੀ ਦੀ ਮਾਂ ਢੋਲੀ ਦੇਵੀ ਲਗਾਤਾਰ ਬਚਾਅ ਟੀਮ ਦੇ ਕਰਮਚਾਰੀਆਂ ਨੂੰ ਆਪਣੀ ਧੀ ਨੂੰ ਬਾਹਰ ਕੱਢਣ ਲਈ ਬੇਨਤੀ ਕਰ ਰਹੀ ਹੈ। ਸ਼ਨੀਵਾਰ ਨੂੰ ਉਸ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ 'ਚ ਉਹ ਰੋ ਰਹੀ ਹੈ ਅਤੇ ਹੱਥ ਜੋੜ ਕੇ ਆਪਣੀ ਧੀ ਨੂੰ ਬਾਹਰ ਕੱਢਣ ਲਈ ਬੇਨਤੀ ਕਰ ਰਹੀ ਹੈ। ਇਹ ਵੀਡੀਓ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਵਲੋਂ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਚੱਲ ਰਹੇ ਬਚਾਅ ਕਾਰਜਾਂ ਦਰਮਿਆਨ ਸਾਹਮਣੇ ਆਇਆ ਹੈ। ਰਾਜਸਥਾਨ ਦੇ ਕੋਟਪੁਤਲੀ ਜ਼ਿਲ੍ਹੇ ਦੇ ਬਦਿਆਲੀ ਢਾਣੀ ਦੀ ਤਿੰਨ ਸਾਲਾ ਚੇਤਨਾ 23 ਦਸੰਬਰ ਨੂੰ ਖੇਤਾਂ ਵਿਚ ਖੇਡਦੇ ਹੋਏ ਇਕ ਖੁੱਲ੍ਹੇ ਬੋਰਵੈੱਲ ਵਿਚ ਡਿੱਗ ਗਈ ਸੀ।

PunjabKesari

ਬੱਚੀ ਨੂੰ ਬਚਾਉਣ ਲਈ ਜੁੱਟੀਆਂ NDRF ਅਤੇ SDRF ਦੀਆਂ ਟੀਮਾਂ

ਜ਼ਿਲ੍ਹਾ ਕੁਲੈਕਟਰ ਕਲਪਨਾ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੋਰਵੈੱਲ ਦੇ ਨੇੜੇ ਇਕ ਸਮਾਨਾਂਤਰ ਟੋਇਆ ਪੁੱਟ ਕੇ ਇਕ ਐਲ-ਆਕਾਰ ਦੀ ਸੁਰੰਗ ਰਾਹੀਂ ਚੇਤਨਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਏ ਵਿਚ ਗਏ ਦੋ NDRF ਦੇ ਕਾਮੇ ਹੱਥੀਂ ਡ੍ਰਿਲਿੰਗ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਕੈਮਰੇ ਰਾਹੀਂ ਦੇਖ ਸਕਦੇ ਹਾਂ। ਉਹ ਜੋ ਸਾਮਾਨ ਮੰਗ ਰਹੇ ਹਨ, ਉਹ ਹੇਠਾਂ ਭੇਜਿਆ ਜਾ ਰਿਹਾ ਹੈ। NDRF ਅਤੇ SDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਕੱਲ੍ਹ ਮੀਂਹ ਕਾਰਨ ਕੰਮ ਵਿਚ ਵਿਘਨ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਸਮੇਂ ਦੇ ਬੀਤਣ ਨਾਲ ਬੱਚੀ ਦੇ ਬਚਣ ਦੀ ਉਮੀਦ ਲਗਾਤਾਰ ਘੱਟਦੀ ਜਾ ਰਹੀ ਹੈ ਕਿਉਂਕਿ ਬਚਾਅ ਟੀਮ ਉਸ ਨੂੰ ਖਾਣ-ਪੀਣ ਦਾ ਕੋਈ ਸਾਮਾਨ ਮੁਹੱਈਆ ਨਹੀਂ ਕਰਵਾ ਸਕੀ। ਐਂਬੂਲੈਂਸ ਦੇ ਨਾਲ ਡਾਕਟਰਾਂ ਦੀ ਟੀਮ ਮੌਕੇ 'ਤੇ ਮੌਜੂਦ ਹੈ।

PunjabKesari

ਦੋ ਹਫ਼ਤੇ ਪਹਿਲਾਂ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ 5 ਸਾਲ ਦਾ ਬੱਚਾ

ਜ਼ਿਲ੍ਹਾ ਕੁਲੈਕਟਰ ਕਲਪਨਾ ਅਗਰਵਾਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਦੌਸਾ ਜ਼ਿਲ੍ਹੇ ਵਿਚ 5 ਸਾਲਾ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਸੀ ਅਤੇ ਬਚਾਅ ਕਾਰਜ 55 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਸੀ। ਹਾਲਾਂਕਿ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਹ ਜ਼ਿੰਦਗੀ ਦੀ ਲੜਾਈ ਹਾਰ ਚੁੱਕਾ ਸੀ।


author

Tanu

Content Editor

Related News