ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ ਨੂੰ ਫਰਮਾਨ

Thursday, Feb 26, 2026 - 03:52 PM (IST)

ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ ਨੂੰ ਫਰਮਾਨ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਐੱਸ.ਪੀ. ਗੋਇਲ ਨੇ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਇੱਕ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਕਿ ਜੋ ਕਰਮਚਾਰੀ ਪੂਰੇ ਮਹੀਨੇ 'ਚ ਇੱਕ ਵਾਰ ਵੀ 'ਈ-ਆਫਿਸ' ਪ੍ਰਣਾਲੀ 'ਤੇ ਲੌਗਇਨ ਨਹੀਂ ਕਰਨਗੇ, ਉਨ੍ਹਾਂ ਦੀ ਤਨਖਾਹ ਜਾਰੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸੇ ਵਿੱਤੀ ਸਾਲ ਵਿੱਚ ਸਾਰੀਆਂ ਤਹਿਸੀਲਾਂ ਅਤੇ ਬਲਾਕ ਹੈੱਡਕੁਆਰਟਰਾਂ ਵਿੱਚ ਈ-ਆਫਿਸ ਪ੍ਰਣਾਲੀ ਨੂੰ ਲਾਜ਼ਮੀ ਤੌਰ 'ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਰ ਮੰਡਲ 'ਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਖੇਡ ਕਾਲਜ 
ਖੇਡ ਵਿਭਾਗ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਐਲਾਨ ਕੀਤਾ ਕਿ ਸੂਬੇ ਦੇ ਸਾਰੇ ਮੰਡਲਾਂ ਵਿੱਚ ਇੱਕ-ਇੱਕ ਸਪੋਰਟਸ ਕਾਲਜ ਸਥਾਪਿਤ ਕੀਤਾ ਜਾਵੇਗਾ। ਇਸ ਮੰਤਵ ਲਈ ਅਯੁੱਧਿਆ, ਮੇਰਠ, ਆਗਰਾ, ਬਰੇਲੀ, ਮੁਰਾਦਾਬਾਦ ਅਤੇ ਅਲੀਗੜ੍ਹ ਸਮੇਤ 10 ਮੰਡਲਾਂ ਵਿੱਚ 50 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਪ੍ਰਸਤਾਵ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਕਾਲਜਾਂ ਨੂੰ ਅੰਤਰਰਾਸ਼ਟਰੀ ਸਹੂਲਤਾਂ ਨਾਲ ਲੈਸ 'ਸੈਂਟਰ ਆਫ ਐਕਸੀਲੈਂਸ' ਵਜੋਂ ਵਿਕਸਤ ਕੀਤਾ ਜਾਵੇਗਾ ਤੇ ਇਹ ਸਪੋਰਟਸ ਯੂਨੀਵਰਸਿਟੀ ਨਾਲ ਸਬੰਧਤ ਹੋਣਗੇ।

ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਹਦਾਇਤ 
ਮੁੱਖ ਸਕੱਤਰ ਨੇ ਵਿਕਾਸ ਕਾਰਜਾਂ ਨੂੰ 'ਮਿਸ਼ਨ ਮੋਡ' 'ਚ ਚਲਾਉਣ 'ਤੇ ਜ਼ੋਰ ਦਿੱਤਾ ਤੇ ਹਦਾਇਤ ਕੀਤੀ ਕਿ 5 ਮਾਰਚ ਤੱਕ ਸੂਬੇ ਦੇ ਸਾਰੇ ਸਕੂਲਾਂ 'ਚ ਲੜਕੀਆਂ ਲਈ ਪਖਾਨਿਆਂ ਦੀ ਸਹੂਲਤ ਯਕੀਨੀ ਬਣਾ ਕੇ ਰਿਪੋਰਟ ਪੋਰਟਲ 'ਤੇ ਅਪਲੋਡ ਕੀਤੀ ਜਾਵੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਮੇਰਠ ਅਤੇ ਗਾਜ਼ੀਆਬਾਦ ਸਮੇਤ 11 ਜ਼ਿਲ੍ਹਿਆਂ ਵਿੱਚ ਆਂਗਣਵਾੜੀ ਭਰਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਬਰੇਲੀ ਜ਼ਿਲ੍ਹੇ ਦੀ 'ਪੰਚਾਇਤ ਉਤਸਵ ਭਵਨ' ਦੇ ਨਿਰਮਾਣ ਲਈ ਸ਼ਲਾਘਾ ਕੀਤੀ ਗਈ ਅਤੇ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਤੁਰੰਤ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News