ਕੋਟਖਾਈ ਹੱਤਿਆ ਮਾਮਲਾ : ਗੁੜੀਆਂ ਦੇ ਸਕੂਲ ਪਹੁੰਚੀ ਸੀ. ਬੀ. ਆਈ. ਟੀਮ, ਬੱਚਿਆਂ ਤੋਂ ਪੁੱਛੇ ਇਹ ਸਵਾਲ
Sunday, Jul 30, 2017 - 05:38 PM (IST)

ਸ਼ਿਮਲਾ— ਕੋਟਖਾਈ ਹੱਤਿਆ ਮਾਮਲਾ ਨੂੰ ਲੈ ਕੇ ਸੀ. ਬੀ. ਆਈ. ਦੀ ਵਿਸ਼ੇਸ਼ ਅਪਰਾਧ ਸ਼ਾਖਾ ਦੀ ਟੀਮ ਨੇ ਗੁੜੀਆ ਦੇ ਸਕੂਲ ਪਹੁੰਚ ਕੇ ਬੱਚਿਆਂ ਅਤੇ ਅਧਿਆਪਕਾਂ ਕੋਲੋ ਕੁਝ ਪੁੱਛਗਿਛ ਕੀਤੀ। ਲੱਗਭਗ 3 ਵੱਜੇ ਸ਼ੁਰੂ ਹੋਈ ਪੁੱਛਗਿਛ ਸ਼ਾਮ 5 ਵਜੇ ਤੱਕ ਚੱਲੀ। ਇਸ ਪੁੱਛਗਿਛ 'ਚ ਸੀ. ਬੀ. ਆਈ. ਨੂੰ ਕੁਝ ਖਾਸ ਸੁਰਾਗ ਮਿਲੇ ਹਨ, ਜੋ ਹੁਣ ਜਾਂਚ ਨੂੰ ਹੋਰ ਤੇਜ ਕਰ ਸਕਦੇ ਹਨ। ਟੀਮ ਡੀ. ਜੀ. ਆਈ. ਜਗਬੀਰ ਸਿੰਘ ਦੀ ਨਿਗਰਾਨੀ 'ਚ ਲੱਗਭਗ ਢਾਈ ਵੱਜੇ ਗੁੜੀਆਂ ਦੇ ਸਕੂਲ ਪਹੁੰਚੀ। ਇਸ ਟੀਮ 'ਚ ਐੈੱਸ. ਪੀ. ਗੁਰੂਮ, ਡੀ. ਐੈੱਸ. ਪੀ. ਸੀਮਾ ਪਾਹੂਜਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਅਧਿਕਾਰੀਆਂ ਨੇ ਲਗੱਭਗ 4 ਵਜੇ ਤੱਕ ਸਕੂਲ ਦੇ ਹੀ ਇਕ ਕਮਰੇ 'ਚ ਗੁੜੀਆਂ ਦੇ ਕਲਾਸ ਦੇ ਬੱਚਿਆਂ ਤੋਂ ਪੁੱਛਗਿਛ ਕੀਤੀ।
ਸੀ. ਬੀ. ਆਈ. ਨੂੰ ਮਿਲਿਆ ਇਹ ਨਵਾਂ ਸਬੂਤ
10ਵੀਂ ਕਲਾਸ 'ਚ ਗੁੜੀਆਂ ਸਮੇਤ ਸਕੂਲ 'ਚ ਲੱਗਭਗ 16 ਬੱਚੇ ਸਨ। ਇਨ੍ਹਾਂ 'ਚ 8 ਲੜਕੇ ਅਤੇ 8 ਲੜਕੀਆਂ ਸਨ। ਹੁਣ ਲੜਕੀਆਂ 7 ਰਹਿ ਗਈਆਂ ਹਨ। ਬੀਤੇ ਸ਼ਨੀਵਾਰ ਨੂੰ ਸੀ. ਬੀ. ਆਈ. ਨੇ ਪਹਿਲਾ ਗੁੜੀਆਂ ਦੀਆਂ ਸਹੇਲੀਆਂ ਅਤੇ ਹੋਰ ਵਿਦਿਆਰਥੀਆਂ ਤੋਂ ਸਵਾਲ ਪੁੱਛੇ। ਗੁੜੀਆ ਦੇ ਭਰਾ ਅਤੇ ਇਕ ਵਿਦਿਆਰਥੀ ਬੀਤੇ ਸ਼ਨੀਵਾਰ ਨੂੰ ਸਕੂਲ 'ਚ ਨਹੀਂ ਸਨ। ਗੁੜੀਆਂ ਦੀ ਸਹੇਲੀਆਂ ਨਾਲ ਸੀ. ਬੀ. ਆਈ. ਨੂੰ ਇਕ ਖਾਸ ਸਬੂਤ ਮਿਲਿਆ ਹੈ, ਜਿਸ ਨਾਲ ਜਾਂਚ ਨੂੰ ਨਵੀਂ ਦਿਸ਼ਾ ਮਿਲੀ ਹੈ। ਸੀ. ਬੀ. ਆਈ. ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ। ਇਕ ਅਧਿਆਪਕ ਜੋ ਗੁੜੀਆ ਅਤੇ ਹੋਰ ਬੱਚਿਆਂ ਨਾਲ ਦਾਂਦੀ ਜੰਗਲ ਦੇ ਰਸਤੇ ਸਕੂਲ ਆਉਂਦੇ ਸਨ। ਅਜੇ ਹੋਰ ਵੀ ਅਗਲੀ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ।
ਸੀ. ਬੀ. ਆਈ. ਨੇ ਬੱਚਿਆਂ ਤੋਂ ਪੁੱਛਿਆ ਕਿ ਗੁੜੀਆ ਕਿਸ ਤਰ੍ਹਾਂ ਦੇ ਸੁਭਾਅ ਦੀ ਸੀ? ਕਲਾਸ 'ਚ ਕਿਸ ਜਗ੍ਹਾਂ 'ਤੇ ਬੈਠਦੀ ਸੀ ਅਤੇ ਕਿਸ ਨਾਲ ਜ਼ਿਆਦਾ ਬੈਠਦੀ ਸੀ, ਉਹ ਕਿਸ ਤਰ੍ਹਾਂ ਦੀ ਗੱਲਾਂ ਕਰਦੀ ਸੀ ਅਤੇ ਕਿਸ ਬਾਰੇ 'ਚ ਜਾਂ ਕਿਸ ਟਾਪਿਕ ਬਾਰੇ ਜ਼ਿਆਦਾ ਗੱਲ ਕਰਦੀ ਸੀ।
ਗੁੜੀਆ ਦੇ ਭਰਾ ਨੇ ਉਸ ਸਕੂਲ ਨੂੰ ਛੱਡ ਦਿੱਤਾ ਸੀ , ਜਿੱਥੇ ਉਸ ਦੀ ਭੈਣ ਪੜਦੀ ਸੀ। ਭੈਣ ਨਾਲ 10ਵੀਂ ਕਲਾਸ 'ਚ ਹੀ ਪੜ੍ਹਣ ਵਾਲਾ ਇਹ ਵਿਦਿਆਰਥੀ ਹੁਣ ਆਪਣੇ ਪਿੰਡ ਦੇ ਨਜ਼ਦੀਕ ਮਿਡਲ ਸਕੂਲ ਸਕੈਂਡਰੀ 'ਚ ਅਪਗ੍ਰੈਡ ਕਰਨ ਤੋਂ ਬਾਅਦ ਇੱਥੇ ਦਾਖਲਾ ਲਵੇਗਾ। ਸ਼ਨੀਵਾਰ ਨੂੰ ਗੁੜੀਆ ਦੇ ਪਿਤਾ ਨੇ ਬੇਟੀ ਦਾ ਸਕੂਲ ਤੋਂ ਉਸ ਦਾ ਲੀਵਿੰਗ ਸਰਟੀਫਿਕੇਟ ਲੈ ਲਿਆ।
ਕੋਟਖਾਈ ਥਾਣੇ ਦੀ ਜਿਸ ਜੇਲ 'ਚ ਦੋਸ਼ੀ ਸੂਰਜ ਦੀ ਹੱਤਿਆ ਕੀਤੀ ਗਈ ਸੀ। ਉਸ ਦਾ ਦੁਬਾਰਾ ਮੁਆਇਨਾ ਕੀਤਾ ਗਿਆ। ਸੀ. ਬੀ. ਆਈ. ਦੀਆਂ ਤਿੰਨ ਟੀਮਾਂ ਉੱਥੇ ਦੇ ਥਾਣੇ ਦੇ ਅੰਦਰ ਗਈਆਂ। ਇਸ 'ਚ ਇਕ ਫੋਰੇਂਸਿਕ ਵਿਸ਼ੇਸ਼ ਸਨ ਤਾਂ ਦੋ ਸੀਨੀਅਰ ਅਧਿਕਾਰੀ ਡੀ. ਆਈ. ਜੀ. ਜਗਬੀਰ ਸਿੰਘ ਅਤੇ ਐੈੱਸ. ਪੀ. ਗੁਰੂਮ ਸਨ। ਇਸ ਤੋਂ ਬਾਅਦ ਅਧਿਕਾਰੀ ਵੀ ਡੀ. ਐੱਸ. ਪੀ. ਸੀਮਾ ਪਾਹੂਜਾ ਦੀ ਅਗਵਾਈ ਤੋਂ ਪਹਿਲਾ ਰਵਾਨਾ ਹੋ ਚੁੱਕੀ ਟੀਮ ਦੇ ਪਿੱਛੇ ਗੁੜੀਆ ਦੇ ਸਕੂਲ ਲਈ ਰਵਾਨਾ ਹੋਏ।