11 ਸੈਕਿੰਡ 'ਚ 100 ਮੀਟਰ ਦੌੜਿਆ ਨੌਜਵਾਨ, ਖੇਡ ਮੰਤਰੀ ਰਿਜਿਜੂ ਵੀ ਹੋਏ ਮੁਰੀਦ

08/17/2019 11:56:01 AM

ਮੱਧ ਪ੍ਰਦੇਸ਼— ਭਾਰਤ 'ਚ ਕਈ ਅਜਿਹੇ ਨੌਜਵਾਨ ਹਨ, ਜਿਨ੍ਹਾਂ 'ਚ ਕਮਾਲ ਦਾ ਹੌਸਲਾ ਹੈ ਪਰ ਸਹੀ ਮੌਕਾ ਅਤੇ ਮੰਚ ਨਾ ਮਿਲਣ ਕਾਰਨ ਉਨ੍ਹਾਂ ਦੇ ਸੁਪਨੇ ਅਧੂਰੇ ਹੀ ਰਹਿ ਜਾਂਦੇ ਹਨ। ਮੱਧ ਪ੍ਰਦੇਸ਼ 'ਚ ਇਕ ਅਜਿਹਾ ਨੌਜਵਾਨ ਹੈ, ਜਿਸ ਦੇ ਮੁਰੀਦ ਖੇਡ ਮੰਤਰੀ ਕਿਰੇਨ ਰਿਜਿਜੂ ਵੀ ਹਨ। ਮਹਿਜ 19 ਸਾਲ ਦੇ ਰਾਮੇਸ਼ਵਰ ਗੁਰਜਰ ਨੇ ਨੰਗੇ ਪੈਰ ਦੌੜ ਕੇ 100 ਮੀਟਰ ਦੀ ਰੇਸ ਨੂੰ ਸਿਰਫ 11 ਸੈਕਿੰਡ 'ਚ ਪੂਰਾ ਕੀਤਾ। ਰਾਮੇਸ਼ਵਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਜ਼ਰੀਏ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਕਈ ਇਸ ਨੂੰ ਮੇਰੇ ਕੋਲ ਭੇਜੇ, ਮੈਂ ਇਸ ਨੌਜਵਾਨ ਨੂੰ ਐਥਲੈਟਿਕਸ ਅਕੈਡਮੀ ਵਿਚ ਦਾਖਲ ਕਰਵਾਵਾਂਗਾ।  

 

ਇਸ ਵੀਡੀਓ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸ਼ੇਅਰ ਕੀਤਾ ਸੀ। ਵੀਡੀਓ ਸ਼ੇਅਰ ਕਰ ਕੇ ਸ਼ਿਵਰਾਜ ਸਿੰਘ ਨੇ ਦੌੜਾਕ ਰਾਮੇਸ਼ਵਰ ਨੂੰ ਚੰਗਾ ਮੌਕਾ ਅਤੇ ਮੰਚ ਦਿਵਾਉਣ ਲਈ ਟਵਿੱਟਰ ਜ਼ਰੀਏ ਖੇਡ ਮੰਤਰੀ ਕਿਰੇਨ ਰਿਜਿਜੂ ਤੋਂ ਸਮਰਥਨ ਮੰਗਿਆ ਸੀ।

PunjabKesari

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਰੇਨ ਰਿਜਿਜੂ ਨੇ ਇਸ ਨੂੰ ਦੇਖਿਆ। ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਟੈਗ ਕਰਦੇ ਹੋਏ ਲਿਖਿਆ, ''ਸ਼ਿਵਰਾਜ ਜੀ, ਕਿਸੇ ਨੂੰ ਕਹੋ ਕਿ ਇਸ ਐਥਲੀਟ ਨੂੰ ਮੇਰੇ ਕੋਲ ਲੈ ਆਵੇ। ਮੈਂ ਉਸ ਨੂੰ ਐਥਲੈਟਿਕਸ ਅਕੈਡਮੀ ਵਿਚ ਰੱਖਣ ਦਾ ਇੰਤਜ਼ਾਮ ਕਰਾਂਗਾ।'' 
ਰਾਮੇਸ਼ਵਰ 19 ਸਾਲ ਦਾ ਹੈ। ਉਸ ਨੇ ਸਿਰਫ 10ਵੀਂ ਤਕ ਪੜ੍ਹਾਈ ਕੀਤੀ। ਉਨ੍ਹਾਂ ਦੇ ਪਰਿਵਾਰ 'ਚ ਮਾਤਾ-ਪਿਤਾ ਅਤੇ 5 ਭਰਾ-ਭੈਣ ਹਨ। ਰਾਮੇਸ਼ਵਰ ਨੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਅੱਗ ਦੀ ਪੜ੍ਹਾਈ ਨਹੀਂ ਕੀਤੀ। ਰਾਮੇਸ਼ਵਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਇਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ।


Tanu

Content Editor

Related News