ਕੇਰਲ ਜਬਰ ਜ਼ਨਾਹ ਦੇ ਦੋਸ਼ੀ ਬਿਸ਼ਪ ਖਿਲਾਫ ਆਵਾਜ਼ ਚੁੱਕਣ ਵਾਲੀ ਨਨ ਨੇ ਲਿਖੀ ਆਤਮਕਥਾ

12/03/2019 1:33:48 PM

ਵਾਇਨਾਡ—ਕੇਰਲ ਜਬਰ ਜ਼ਨਾਹ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁਕੱਲ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਨਨਾਂ 'ਚੋਂ ਇੱਕ ਸਿਸਟਰ ਲੂਸੀ ਕਾਲਾਪੁਰਾ ਨੇ ਦੱਸਿਆ ਹੈ ਕਿ ਉਸ ਦੀ ਅਤਮਕਥਾ ਦਾ ਸਿਰਲੇਖ 'ਕਰਤਾਵਿਨੇਤੇ ਨਮਥਿਲ' (ਪ੍ਰਮਾਤਮਾ ਦੇ ਨਾਂ 'ਤੇ) ਹੈ, ਜੋ ਪੁਜਾਰੀਆਂ ਅਤੇ ਬਿਸ਼ਪ ਵੱਲੋਂ ਜਬਰ ਜ਼ਨਾਹ ਦੁਰਵਿਹਾਰ ਸੰਬੰਧੀ ਦੱਸਦਾ ਹੈ। ਨਨ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜੀਵਨ ਦੇ ਅਨੁਭਵਾਂ ਅਤੇ ਜਬਰ ਜ਼ਨਾਹ ਤੋਂ ਇਲਾਵਾ ਪੁਜਾਰੀਆਂ ਅਤੇ ਬਿਸ਼ਪ ਵੱਲੋਂ ਨਨ 'ਤੇ ਕੀਤੇ ਅੱਤਿਆਚਾਰ ਨੂੰ ਬਿਆਨ ਕਰਦੀ ਹੈ। ਇਕ ਤੱਥ ਜੋ ਹਰ ਕੋਈ ਜਾਣਦਾ ਹੈ ਪਰ ਇਸ ਦੇ ਸੰਬੰਧ 'ਚ ਚੁੱਪ ਹੈ।

ਨਨ ਨੇ ਕਿਹਾ ਹੈ ਕਿ ਉਸ ਨੇ ਮਾਨਸਿਕ ਤਸ਼ੱਦਦ ਦਾ ਅਨੁਭਵ ਕਰਨ ਤੋਂ ਬਾਅਦ 2004 ਅਤੇ 2005 ਦੌਰਾਨ ਕਿਤਾਬ ਲਿਖਣੀ ਸ਼ੁਰੂ ਕੀਤੀ, ਕਿਉਂਕਿ 2000-03 ਦੇ ਮਿਆਦ 'ਚ ਮੈਨੂੰ ਇੱਕ ਕੌੜਾ ਅਨੁਭਵ ਹੋਇਆ ਸੀ। ਮੈਨੂੰ ਲੱਗਿਆ ਕਿ ਉਸ ਸਭ ਦਾ ਰਿਕਾਰਡ ਰੱਖਣਾ ਬਿਹਤਰ ਹੋਵੇਗਾ। ਇਸ ਲਈ ਪਹਿਲਾਂ ਮੈਂ ਬਹੁਤ ਘੱਟ ਲਿਖਣਾ ਸ਼ੁਰੂ ਕੀਤਾ।

ਭੈਣਾਂ ਦੇ ਨਾਲ ਜਬਰ ਜ਼ਨਾਹ ਦੁਰਵਿਹਾਰ ਅਤੇ ਤਸ਼ੱਦਦ ਦੀਆਂ ਘਟਨਾਵਾਂ ਸੰਬੰਧੀ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਰਚ ਦੇ ਨੇਤਾ ਜਿਨ੍ਹਾਂ ਨੇ ਭੈਣਾਂ ਦਾ ਸਮਰਥਨ ਕੀਤਾ ਸੀ, ਜਬਰ ਜ਼ਨਾਹ ਦੇ ਪੀੜਤਾਂ ਨੇ ਹੁਣ ਦੋਸ਼ੀਆਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਕੈਥੇਲਿਕ ਚਰਚ ਦੇ ਨੇਤਾ ਜਿਨ੍ਹਾਂ ਨੇ ਭੈਣਾਂ ਦਾ ਸਮਰਥਨ ਕੀਤਾ ਪੀੜਤਾਂ ਨੇ ਹੁਣ ਉਨ੍ਹਾਂ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਦੋਸ਼ੀਆਂ ਦਾ ਵੀ ਸਮਰਥਨ ਕਰ ਰਹੇ ਹਨ। ਇਹ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਦੇ ਖਿਲਾਫ ਹੈ। ਇਸ ਤੋਂ ਮੈਨੂੰ ਦੁੱਖ ਹੋਇਆ ਅਤੇ ਮੈਂ ਸੋਚ ਰਹੀ ਹਾਂ ਕਿ ਉਸ ਨੂੰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ।

ਸਿਸਟਰ ਲੂਸੀ ਨੂੰ ਗੰਭੀਰ ਉਲੰਘਣਾਂ ਦੇ ਲਈ ਇਸ ਸਾਲ ਅਗਸਤ 'ਚ ਫ੍ਰਾਂਸਿਕਨ ਕਲੇਰਿਸਟ ਕਾਂਗ੍ਰੇਸ਼ੇਸ਼ਨ (ਐੱਫ.ਸੀ.ਸੀ) ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਕਰਜ਼ੇ 'ਤੇ ਕਾਰ ਖ੍ਰੀਦ ਰਹੀ ਹੈ, ਡ੍ਰਾਈਵਿੰਗ ਲਾਈਸੈਂਸ ਰੱਖਦੀ ਹੈ, ਪੁਸਤਕ ਪ੍ਰਕਾਸ਼ਿਤ ਕਰ ਰਹੀ ਹੈ ਅਤੇ ਆਪਣੀ ਸੀਨੀਅਰ ਅਧਿਕਾਰੀਆਂ ਦੀਆਂ ਆਗਿਆ ਤੋਂ ਬਿਨਾਂ ਪੈਸੇ ਖਰਚ ਕਰ ਰਹੀ ਹੈ ਹਾਲਾਂਕਿ ਨਨ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਾਣ ਬੁੱਝ ਕੇ ਉਸ ਦੇ ਚਰਿੱਤਰ ਨੂੰ ਖਰਾਬ ਤਰ੍ਹਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Iqbalkaur

Content Editor

Related News