ਮੇਰਾ ਅਗਲਾ ਖੁਲਾਸਾ ਦਿੱਲੀ ਦੀ ਜਨਤਾ ਨੂੰ ਹਿਲਾ ਕੇ ਰੱਖ ਦੇਵੇਗਾ- ਕਪਿਲ ਮਿਸ਼ਰਾ

05/13/2017 11:11:19 AM

ਨਵੀਂ ਦਿੱਲੀ— ਦਿੱਲੀ ਸਰਕਾਰ ''ਚ ਸਾਬਕਾ ਮੰਤਰੀ ਕਪਿਲ ਮਿਸ਼ਰਾ ਕੇਜਰੀਵਾਲ ਸਰਕਾਰ ਦੇ ਖਿਲਾਫ ਭੁੱਖ-ਹੜਤਾਲ ''ਤੇ ਹਨ। ਅਜਿਹੇ ''ਚ ਕਪਿਲ ਦੀ ਭੁੱਖ-ਹੜਤਾਲ ਦਾ ਅੱਜ ਯਾਨੀ ਸ਼ਨੀਵਾਰ ਨੂੰ ਚੌਥਾ ਦਿਨ ਹੈ। ਕਪਿਲ ਮਿਸ਼ਰਾ ਨੇ ''ਆਪ'' ਨੇਤਾਵਾਂ ਦੀਆਂ ਵਿਦੇਸ਼ੀ ਯਾਤਰਾਵਾਂ ਦਾ ਹਿਸਾਬ ਮੰਗਿਆ ਹੈ। ''ਆਪ'' ਨੇਤਾਵਾਂ ਦੀਆਂ ਵਿਦੇਸ਼ ਯਾਤਰਾਵਾਂ ਦੀ ਜਾਣਕਾਰੀ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਹੀ ਉਨ੍ਹਾਂ ਨੇ ਭੁੱਖ-ਹੜਤਾਲ ਸ਼ੁਰੂ ਕੀਤੀ ਸੀ, ਜਿਸ ਦੀ ਜਾਣਕਾਰੀ ''ਆਪ'' ਵੱਲੋਂ ਅਜੇ ਤੱਕ ਨਹੀਂ ਦਿੱਤੀ ਗਈ ਹੈ।
ਕਪਿਲ ਨੇ ਕਿਹਾ ਹੈ ਕਿ ਅੱਜ ਭੁੱਖ-ਹੜਤਾਲ ਦਾ ਚੌਥਾ ਦਿਨ ਹੈ ਪਰ ਕੇਜਰੀਵਾਲ ਚੁੱਪ ਹੈ, ਇਹ ਮਨਮੋਹਨ ਸਿੰਘ ਦਾ ਵੀ ਰਿਕਾਰਡ ਤੋੜਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਸ਼ਾਇਦ ਜਨਤਾ ਨੂੰ ਮੂਰਖ ਸਮਝਣ ਲੱਗੇ ਹਨ। ਉਨ੍ਹਾਂ ਨੇ ਐਤਵਾਰ ਨੂੰ ਹੋਰ ਵੱਡੇ ਖੁਲਾਸੇ ਹੋਣ ਦੀ ਗੱਲ ਕੀਤੀ ਸੀ। ਕਪਿਲ ਨੇ ਕਿਹਾ ਕਿ ਸਿਰਫ ਵਿਦੇਸ਼ੀ ਯਾਤਰਾ ''ਤੇ ਹੀ ਨਹੀਂ ਅਜਿਹੀਆਂ ਕਈ ਚੀਜ਼ਾਂ ਹਨ, ਜਿਸ ''ਤੇ ਸੱਚ ਸਾਹਮਣੇ ਆਏਗਾ। ਕਪਿਲ ਮਿਸ਼ਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਅਗਲਾ ਖੁਲਾਸਾ ਆਮ ਆਦਮੀ ਪਾਰਟੀ ''ਤੇ ਭਰੋਸਾ ਕਰਨ ਵਾਲੀ ਦਿੱਲੀ ਦੀ ਜਨਤਾ ਨੂੰ ਹਿਲਾ ਕੇ ਰੱਖ ਦੇਵੇਗਾ।
ਕਪਿਲ ਦੀ ਮਾਂ ਨੇ ਵੀ ਸ਼ੁੱਕਰਵਾਰ ਨੂੰ ਖੱਤ ਲਿਖ ਕੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਜੋ ਜਾਣਕਾਰੀ ਮੰਗ ਰਿਹਾ ਹੈ ਦੇ ਦਿਓ। ਉੱਥੇ ਹੀ ਆਮ ਆਦਮੀ ਪਾਰਟੀ ਨੇ ਕਪਿਲ ਮਿਸ਼ਰਾ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ ਨਵਾਂ ਤੋੜ ਕੱਢਿਆ ਹੈ। ''ਆਪ'' ਵਿਧਾਇਕ ਸੰਜੀਵ ਝਾਅ ਵੀ ਅੱਜ ਤੋਂ ਭੁੱਖ-ਹੜਤਾਲ ਸ਼ੁਰੂ ਕਰਨਗੇ। ਬੁਰਾੜੀ ਤੋਂ ਵਿਧਾਇਕ ਸੰਜੀਵ ਸਵੇਰੇ 11 ਵਜੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਜਾਣਗੇ।


Disha

News Editor

Related News