...ਤਾਂ ਦਿੱਲੀ 'ਚ TDC ਬੱਸਾਂ ਅਤੇ ਮੈਟਰੋ 'ਚ ਔਰਤਾਂ ਨੂੰ ਨਹੀਂ ਦੇਣਾ ਹੋਵੇਗਾ ਕਿਰਾਇਆ

06/02/2019 6:00:15 PM

ਨਵੀਂ ਦਿੱਲੀ— ਦਿੱਲੀ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਕੁਝ ਖਾਸ ਕਰਨ ਦੀ ਤਿਆਰੀ ਵਿਚ ਹੈ। ਜਨਤਾ ਦੀ ਦਿਲਾਂ ਵਿਚ ਥਾਂ ਬਣਾਉਣ ਦੀ ਕੋਸ਼ਿਸ਼ ਵਿਚ ਪਾਰਟੀ ਹੁਣ ਤੋਂ ਹੀ ਜੁਟ ਗਈ ਹੈ। ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਔਰਤਾਂ ਲਈ ਡੀ. ਟੀ. ਸੀ. ਬੱਸਾਂ ਅਤੇ ਮੈਟਰੋ ਵਿਚ ਮੁਫ਼ਤ ਸਫਰ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਲੋਧੀ ਕਾਲੋਨੀ ਲੋਕਾਂ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ ਡੀ. ਟੀ. ਸੀ. ਬੱਸਾਂ ਅਤੇ ਮੈਟਰੋ 'ਚ ਮੁਫ਼ਤ 'ਚ ਸਫਰ ਦੀ ਸਹੂਲਤ ਮੁਹੱਈਆ ਕਰਾਉਣ ਦੀ ਗੱਲ ਆਖੀ।


ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ 3 ਜੂਨ ਨੂੰ ਇਕ ਵੱਡਾ ਐਲਾਨ ਹੋਣ ਵਾਲਾ ਹੈ। ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਬਲਿਕ ਟਰਾਂਸਪੋਰਟ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾਵੇ ਤਾਂ ਉਨ੍ਹਾਂ ਦਾ ਕਿਰਾਇਆ ਮੁਆਫ਼ ਕਰ ਦਿੱਤੇ ਜਾਣ ਦਾ ਸੁਝਾਅ ਆਇਆ ਹੈ। ਇਸ ਨੂੰ ਲੈ ਕੇ ਸਾਡੀ ਸਰਕਾਰ ਇਕ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਪੈਸੇ ਬਚਾ ਰਹੀ ਹੈ, ਉਹ ਪੈਸੇ ਤੁਹਾਡੇ ਲੋਕਾਂ ਲਈ ਹਨ। ਅਸੀਂ ਕੋਈ ਟੈਕਸ ਨਹੀਂ ਵਧਾਇਆ। ਭ੍ਰਿਸ਼ਟਾਚਾਰ ਖਤਮ ਕਰ ਕੇ ਬਹੁਤ ਪੈਸਾ ਬਚਾ ਰਹੇ ਹਾਂ। ਇਸ ਪੈਸੇ ਦਾ ਇਸਤੇਮਾਲ ਤੁਹਾਡੇ ਲੋਕਾਂ ਦੀ ਬਿਹਤਰੀ ਲਈ ਕੀਤਾ ਜਾਵੇਗਾ। ਸਰਕਾਰ ਨੂੰ ਅੱਗੇ ਵਧਾਉਣ ਅਤੇ ਆਸ਼ੀਰਵਾਦ ਦੇਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ।


ਇਕ ਅਨੁਮਾਨ ਮੁਤਾਬਕ ਯੋਜਨਾ ਨੂੰ ਦਿੱਲੀ ਮੈਟਰੋ ਅਤੇ ਡੀ. ਟੀ. ਸੀ. ਦੀਆਂ ਬੱਸਾਂ ਵਿਚ ਲਾਗੂ ਕਰਨ 'ਤੇ ਸਰਕਾਰ 'ਤੇ ਪ੍ਰਤੀ ਸਾਲ 1200 ਕਰੋੜ ਦਾ ਬੋਝ ਪਵੇਗਾ। ਉੱਥੇ ਹੀ ਮੈਟਰੋ ਵਿਚ ਮੁਫ਼ਤ ਯਾਤਰਾ ਕਰਾਉਣ 'ਤੇ 1000 ਕਰੋੜ ਰੁਪਏ ਦਾ ਖਰਚ ਹਰ ਸਾਲ ਆਵੇਗਾ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 70 'ਚੋਂ 67 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਜਨਤਾ ਨੇ ਨਕਾਰ ਦਿੱਤਾ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਕੇਜਰੀਵਾਲ ਨੂੰ ਇਕ ਵੀ ਸੀਟ ਨਹੀਂ ਮਿਲੀ।


Tanu

Content Editor

Related News