ਪੰਜਾਬ ਅੰਦਰ ਬੱਸਾਂ ''ਚ ਸਫਰ ਕਰਨ ਵਾਲੇ ਦੇਣ ਧਿਆਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

Friday, May 03, 2024 - 06:34 PM (IST)

ਲੁਧਿਆਣਾ (ਸੁਸ਼ੀਲ) : ਰੇਲ ਸਫਰ ਵਿਚ ਆਈ ਖੜੋਤ ਕਾਰਨ ਬੱਸਾਂ ’ਚ ਸਫਰ ਕਰਨ ਵਿਚ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਾਂ ਸੈਂਕੜੇ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ ਜਦੋਂਕਿ ਮਿਲ ਰਹੀਆਂ ਬੱਸਾਂ ਖਚਾਖਚ ਭਰੀਆਂ ਹੋਈਆਂ ਮਿਲ ਰਹੀਆਂ ਹਨ, ਜਿਸ ਕਾਰਨ ਮਜਬੂਰ ਯਾਤਰੀਆਂ ਨੂੰ ਲੰਬਾ ਸਫਰ ਖੜ੍ਹੇ ਹੋ ਕੇ ਕਰਨਾ ਪੈ ਰਿਹਾ ਹੈ। ਮਾਹੌਲ ਕੁਝ ਅਜਿਹਾ ਹੈ ਕਿ ਯਾਤਰੀਆਂ ਨੂੰ ਬੱਸਾਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ। ਲੁਧਿਆਣਾ ਵਿਚ ਪਿਛਲੇ 15 ਦਿਨਾਂ ਤੋਂ 100 ਤੋਂ ਵੱਧ ਟਰੇਨਾਂ ਰੱਦ ਹੋ ਚੁੱਕੀਆਂ ਹਨ, ਜਿਸ ਦਾ ਸਾਰਾ ਫਾਇਦਾ ਬੱਸ ਚਾਲਕਾਂ ਨੂੰ ਮਿਲ ਰਿਹਾ ਹੈ ਪਰ ਉਹ ਵੀ ਭੀੜ ਜ਼ਿਆਦਾ ਹੋਣ ਕਾਰਨ ਯਾਤਰੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਦੇ ਪਾ ਰਹੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਬੇਹੱਦ ਚੌਕਸ ਰਹਿਣ ਦੀ ਲੋੜ

ਬੱਚਿਆਂ ਤੋਂ ਲੈ ਕੇ ਬਜ਼ੁਰਗ ਬੱਸਾਂ ’ਚ ਖੜ੍ਹੇ ਹੋ ਕੇ ਸਫਰ ਕਰਨ ਲਈ ਮਜਬੂਰ ਹਨ। ਦਿੱਲੀ ਦੇ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੜਕੀ ਰਸਤੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਬੱਸਾਂ ਨੂੰ ਦਿੱਲੀ ਜਾਣ ’ਚ ਦੋ ਘੰਟੇ ਤੱਕ ਦਾ ਵਾਧੂ ਸਮਾਂ ਲੱਗ ਰਿਹਾ ਹੈ। ਦੂਜੇ ਪਾਸੇ ਸ਼ੰਭੂ ਕੋਲ ਧਰਨੇ ’ਤੇ ਬੈਠੇ ਕਿਸਾਨਾਂ ਕਾਰਨ ਲੋਕਾਂ ਨੂੰ 2 ਘੰਟੇ ਦਾ ਸਫਰ ਚਾਰ ਘੰਟੇ ’ਚ ਤੈਅ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਬੱਸ ਚਾਲਕ ਇਸ ਗੱਲ ਦਾ ਪੂਰਾ ਫਾਇਦਾ ਲੈਂਦੇ ਹੋਏ ਟਿਕਟਾਂ ਵੱਧ ਰੇਟ ’ਤੇ ਵੇਚ ਕੇ ਬੇਹਿਸਾਬ ਮੁਨਾਫਾ ਕਮਾ ਰਹੇ ਹਨ ਅਤੇ ਸਾਰਾ ਨੁਕਸਾਨ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਹਾਈ ਪ੍ਰੋਫਾਈਲ ਕੁੜੀਆਂ ਵੇਚ ਰਹੀਆਂ ਜਿਸਮ, ਕੁਝ ਮਿੰਟਾਂ ਦੀ ਸਰਵਿਸ ਦੇ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ

ਬੱਸਾਂ ਦਾ ਇੰਤਜ਼ਾਰ ਕਰਦੇ ਹੋਏ ਯਾਤਰੀ ਇਸ ਗਰਮੀ ’ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ 4–4 ਘੰਟੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਜਦੋਂ ਬੱਸ ਆਉਂਦੀ ਹੈ ਤਾਂ ਪੂਰੀ ਧੱਕਾ-ਮੁੱਕੀ ਨਾਲ ਲੋਕ ਬੱਸਾਂ ’ਚ ਚੜ੍ਹਦੇ ਹਨ, ਜਿਸ ਕਾਰਨ ਕੁਝ ਲੋਕਾਂ ਨੂੰ ਸੱਟਾਂ ਵੀ ਲਗ ਜਾਂਦੀਆਂ ਹਨ। ਜ਼ਿਆਦਾ ਭੀੜ ਹੋਣ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਖੜ੍ਹੇ ਹੋ ਕੇ ਸਫਰ ਕਰਨਾ ਪੈਂਦਾ ਹੈ। ਆਲਮ ਇਹ ਬਣਿਆ ਹੋਇਆ ਹੈ ਕਿ ਰੇਲਵੇ ਸਟੇਸ਼ਨ ਤੋਂ ਬੱਸ ਅੱਡਾ ਕੰਪਲੈਕਸ ਨੂੰ ਜਾਣ ਦਾ ਰਸਤਾ ਹਰ ਸਮੇਂ ਭਾਰੀ ਭੀੜ ਨਾਲ ਭਰਿਆ ਰਹਿੰਦਾ ਹੈ। ਆਮ ਯਾਤਰੀ ਰੇਲ ਤੋਂ ਜ਼ਿਆਦਾ ਬੱਸਾਂ ’ਚ ਸਫਰ ਕਰਨ ਨੂੰ ਮਹੱਤਵ ਦਿੰਦੇ ਹਨ, ਜਿਸ ਕਾਰਨਟ ਬੱਸ ਅੱਡੇ ’ਤੇ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News