ਕੇਜਰੀਵਾਲ ਨੂੰ ਵਿਦੇਸ਼ ਮੰਤਰਾਲੇ ਤੋਂ ਹਾਲੇ ਤੱਕ ਨਹੀਂ ਮਿਲੀ ਡੈਨਮਾਰਕ ਜਾਣ ਦੀ ਮਨਜ਼ੂਰੀ

10/01/2019 11:57:44 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਲੇ ਤੱਕ ਵਿਦੇਸ਼ ਮੰਤਰਾਲੇ ਤੋਂ ਡੈਨਮਾਰਕ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਕੇਜਰੀਵਾਲ ਨੇ 11 ਅਕਤੂਬਰ ਨੂੰ ਕਲਾਈਮੇਟ ਚੇਂਜ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਡੈਨਮਾਰਕ ਜਾਣਾ ਹੈ। ਉਨ੍ਹਾਂ ਨੇ 8 ਅਕਤੂਬਰ ਨੂੰ ਕੋਪਨਹੇਗਨ ਲਈ ਰਵਾਨਾ ਹੋਣਾ ਹੈ ਪਰ ਵਿਦੇਸ਼ ਮੰਤਰਾਲੇ ਤੋਂ ਹਾਲੇ ਤੱਕ ਪਾਲੀਟਿਕਲ ਕਲੀਅਰੈਂਸ ਨਹੀਂ ਮਿਲੀ ਹੈ। ਕੋਪਨਹੇਗਨ ਸੀ40 ਸੰਮੇਲਨ 'ਚ ਵਾਤਾਵਰਣ ਨੂੰ ਲੈ ਕੇ ਚਰਚਾ ਹੋਣੀ ਹੈ। ਕੇਜਰੀਵਾਲ ਗਲੋਬਲ ਕਮਿਊਨਿਟੀ ਨੂੰ ਸੰਬੋਧਨ ਕਰਨਗੇ।

ਦਿੱਲੀ 'ਚ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਵਲੋਂ ਚੁੱਕੀਆਂ ਗਈਆਂ ਸਾਰੀਆਂ ਤਿਆਰੀਆਂ ਬਾਰੇ ਉਹ ਦੁਨੀਆ ਨੂੰ ਦੱਸਣਗੇ। ਕੇਜਰੀਵਾਲ ਓਡ-ਈਵਨ ਯੋਜਨਾ ਬਾਰੇ ਸਮਿਟ ਨੂੰ ਜਾਣਕਾਰੀ ੇਦੇਣਗੇ। ਪੈਰਿਸ ਵਰਗੇ 5 ਸ਼ਹਿਰਾਂ ਦੇ ਮੇਅਰ ਨਾਲ ਮੁੱਖ ਮੰਤਰੀ ਸਾਂਝੀ ਕਾਨਫਰੰਸ ਵੀ ਹੋ ਸਕਦੀ ਹੈ। ਸਤੰਬਰ ਦੇ ਪਹਿਲੇ ਹਫ਼ਤੇ 'ਚ ਵਿਦੇਸ਼ ਮੰਤਰਾਲੇ ਨੂੰ ਮਨਜ਼ੂਰੀ ਲਈ ਚਿੱਠੀ ਭੇਜੀ ਗਈ ਸੀ। ਹਾਲਾਂਕਿ ਹਾਲੇ ਤੱਕ ਕੇਜਰੀਵਾਲ ਨੂੰ ਮਨਜ਼ੂਰੀ ਨਹੀਂ ਮਿਲ ਸਕੀ ਹੈ।


DIsha

Content Editor

Related News