ਸਕੂਲ ਦੀਆਂ ਕਿਤਾਬਾਂ ’ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ ’ਤੇ ਕੇਜਰੀਵਾਲ ਦਾ BJP ’ਤੇ ਤਿੱਖਾ ਹਮਲਾ

05/17/2022 5:41:26 PM

ਨਵੀਂ ਦਿੱਲੀ– ਕਰਨਾਟਕ ’ਚ 10ਵੀਂ ਜਮਾਤ ਦੇ ਸਿਲੇਬਸ ’ਚ ਆਰ.ਐੱਸ.ਐੱਸ. ਦੇ ਫਾਊਂਡਰ ਡਾ. ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਿਲ ਕਰਨ ’ਤੇ ਵਿਵਾਦ ਵੱਧ ਗਿਆ ਹੈ। ਕਈ ਸੰਗਠਨਾਂ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਓਰਗਨਾਈਜੇਸ਼ੰਸ, ਆਲ ਇੰਡੀਆ ਸੇਵ ਐਜੁਕੇਸ਼ਨ ਕਮੇਟੀ ਸਮੇਤ ਕੁਝ ਸੰਗਠਨਾਂ ਨੇ ਸਰਕਾਰ ਦੇ ਇਸ ਕਦਮ ’ਤੇ ਇਤਰਾਜ਼ ਜਤਾਇਆ ਹੈ। 

ਇਹ ਵੀ ਪੜ੍ਹੋ– PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ

ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ? ਸਕੂਲੀ ਕਿਤਾਬਾਂ ’ਚੋਂ ਸਰਦਾਰ ਭਗਤ ਸਿੰਘ ਜੀ ਦਾ ਨਾਂ ਹਟਾਉਣਾ ਅਮਰ ਸ਼ਹੀਦ ਦੀ ਕੁਰਬਾਨੀ ਦਾ ਅਪਮਾਨ ਹੈ। ਦੇਸ਼ ਆਪਣੇ ਸ਼ਹੀਦਾਂ ਦੇ ਇਸ ਅਪਮਾਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਭਾਜਪਾ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ।

ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ

ਇਹ ਵੀ ਪੜ੍ਹੋ– 4ਜੀ ਡਾਊਨਲੋਡ ਸਪੀਡ ’ਚ ਰਿਲਾਇੰਸ ਜੀਓ ਦਾ ਜਲਵਾ ਬਰਕਰਾਰ, ਅਪ੍ਰੈਲ ’ਚ VI ਸਭ ਤੋਂ ਅੱਗੇ : ਟ੍ਰਾਈ

ਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ 10ਵੀਂ ਦੀ ਕਨੰੜ ਦੀ ਕਿਤਾਬ ’ਚ ਸੋਧ ਕਰਕੇ ਨਵਾਂ ਸਿਲੇਬਲ ਜੋੜਿਆ ਹੈ। ਇਸ ਵਿਚ ਸ਼ਹੀਦ ਭਗਤ ਸਿੰਘ ਦੀ ਥਾਂ ਡਾ. ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਿਲ ਕੀਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਕਿਹਾ ਕਿ ਜੋ ਲੋਕ ਇਸਦਾ ਵਿਰੋਧ ਕਰ ਰਹੇ ਹਨ ਅਸਲ ’ਚ ਉਨ੍ਹਾਂ ਨੇ ਇਸਨੂੰ ਪੜ੍ਹਿਆ ਨਹੀਂ ਹੈ। ਕੁਝ ਲੋਕ ਹਰ ਗੱਲ ’ਤੇ ਇਤਰਾਜ਼ ਜਤਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹੀ ਸਹੀ ਹਨ ਅਤੇ ਸਿਰਫ ਉਨ੍ਹਾਂ ਦੇ ਵਿਚਾਰ ਹੀ ਸਮਾਜ ’ਚ ਆਉਣੇ ਚਾਹੀਦੇ ਹਨ। 

ਇਹ ਵੀ ਪੜ੍ਹੋ– ਜੀਓ ਦਾ ਸਭ ਤੋਂ ਸਸਤਾ ਰੀਚਾਰਜ, ਸਿਰਫ਼ 10 ਰੁਪਏ ’ਚ ਮਿਲਣਗੇ ਇਹ ਫਾਇਦੇ


Rakesh

Content Editor

Related News