ਕਸ਼ਮੀਰ ਦੇ ਕਿਸਾਨ ਨੇ ਕੀਤਾ ਕਮਾਲ, ਕੀਵੀ ਫ਼ਲ ਦੀ ਖੇਤੀ ਕਰ ਲਿਖੀ ਸਫ਼ਲਤਾ ਦੀ ਨਵੀਂ ਕਹਾਣੀ

Thursday, Oct 13, 2022 - 03:55 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੋਪੋਰ ਦੇ ਰਹਿਣ ਵਾਲੇ 40 ਸਾਲਾ ਬਸ਼ੀਰ ਅਹਿਮਦ ਵਾਰ ਕਿਸੇ ਕੰਮ ਲਈ ਤਿੰਨ ਸਾਲ ਪਹਿਲਾਂ ਸ਼ਿਮਲਾ ਗਏ ਸਨ। ਉੱਥੇ ਉਨ੍ਹਾਂ ਨੇ ਇਕ ਹੁਨਰ ਸਿੱਖਿਆ, ਜਿਸ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੇ ਸ਼ਿਮਲਾ ’ਚ ਵੇਖਿਆ ਕਿ ਜ਼ਿਆਦਾਤਰ ਕਿਸਾਨ ਕੀਵੀ ਦੀ ਖੇਤੀ ਕਰ ਰਹੇ ਹਨ। ਬਸ਼ੀਰ ਨੂੰ ਇਸ ਤੋਂ ਪ੍ਰੇਰਣਾ ਮਿਲੀ ਅਤੇ ਉਨ੍ਹਾਂ ਨੇ ਵੀ ਇਸ ਫ਼ਲ ਦੀ ਖੇਤੀ ਕਰਨ ਦਾ ਮਨ ਬਣਾ ਲਿਆ ਅਤੇ ਅੱਜ ਬਸ਼ੀਰ ਸਫ਼ਲਤਾ ਦੀ ਇਕ ਨਵੀਂ ਕਹਾਣੀ ਲਿਖ ਰਹੇ ਹਨ।

PunjabKesari

ਬਸ਼ੀਰ ਅਹਿਮਦ ਨੇ 5 ਕਨਾਲ ਜ਼ਮੀਨ ਨੂੰ ਕੀਵੀ ਦੇ ਬਾਗ ਲਈ ਤਿਆਰ ਕੀਤਾ। ਸ਼ੁਰੂਆਤ ਵਿਚ ਉਨ੍ਹਾਂ ਨੇ  ਬਾਗਬਾਨੀ ਵਿਭਾਗ ਅਤੇ SKUAST ਕਸ਼ਮੀਰ ਤੋਂ ਬੂਟੇ ਖਰੀਦੇ ਅਤੇ ਬਾਅਦ ’ਚ ਹੋਰ ਬੂਟੇ ਲਿਆਉਣ ਲਈ ਸ਼ਿਮਲਾ ਗਏ। ਇਸ ਸਮੇਂ ਉਨ੍ਹਾਂ ਦੇ ਬਾਗ ਵਿਚ 400 ਤੋਂ ਵੱਧ ਕੀਵੀ ਦੇ ਬੂਟੇ ਹਨ। ਬਸ਼ੀਰ ਨੂੰ ਇਸ ਸਾਲ ਲਗਭਗ 25-30 ਕੁਇੰਟਲ ਦੀ ਬੰਪਰ ਫਸਲ ਹੋਣ ਦੀ ਉਮੀਦ ਹੈ ਅਤੇ ਫਸਲ ਖਰੀਦਣ ਲਈ ਸਥਾਨਕ ਅਤੇ ਗੈਰ-ਸਥਾਨਕ ਫਲ ਵਪਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

PunjabKesari

ਬਸ਼ੀਰ ਨੇ ਕਿਹਾ ਕਿ ਸੇਬ ਕਸ਼ਮੀਰ ਦੀ ਸ਼ਾਨ ਹੈ ਅਤੇ ਲੋਕਾਂ ਨੂੰ ਇਸ ਫਸਲ ਦਾ ਲਾਭ ਵੀ ਦੇ ਰਹੀ ਹੈ। ਹੁਣ ਕੀਵੀ ਵੀ ਲਾਭਕਾਰੀ ਸਾਬਤ ਹੋਵੇਗੀ। ਬਾਗਬਾਨੀ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕੀਵੀ ਦਾ ਇਕ ਫ਼ਲ 25 ਤੋਂ 30 ਰੁਪਏ ’ਚ ਮਿਲਦਾ ਹੈ, ਜਦਕਿ ਸੇਬ 5 ਤੋਂ 8 ਰੁਪਏ ਵਿਚ। ਅਜਿਹੇ ਵਿਚ ਕੀਵੀ ਜ਼ਿਆਦਾ ਲਾਭ ਦੇਵੇਗੀ। ਉਨ੍ਹਾਂ ਮੁਤਾਬਕ ਸੇਬ ਦੇ ਬੂਟੇ ਦੀ ਕਾਫੀ ਦੇਖਭਾਲ ਦੀ ਲੋੜ ਹੁੰਦੀ ਹੈ। ਦਵਾਈਆਂ ਦਾ ਛਿੜਕਾਅ ਕਰਨਾ ਹੁੰਦਾ ਹੈ ਪਰ ਕੀਵੀ ਨਾਲ ਅਜਿਹਾ ਨਹੀਂ ਹੈ। ਇਸ ਲਈ ਲੋਕਾਂ ਨੂੰ ਕੀਵੀ ਦੇ ਬਾਜ਼ਾਰ ਮੁੱਲ ਅਤੇ ਸਿਹਤ ਲਾਭਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਵੀ ਦੀ ਫਸਲ ਦੀ ਕਾਸ਼ਤ ਵੀ ਕਰਨੀ ਚਾਹੀਦੀ ਹੈ।


 


Tanu

Content Editor

Related News