ਕਰਨਾਟਕ ''ਚ ਜਲਦੀ ਨਵੀਂ ਸਰਕਾਰ ਨਾ ਚੁਣੀ ਗਈ ਤਾਂ ਕਰਮਚਾਰੀਆਂ ਲਈ ਬਣ ਜਾਵੇਗੀ ਮੁਸੀਬਤ

Thursday, Jul 25, 2019 - 02:16 PM (IST)

ਕਰਨਾਟਕ ''ਚ ਜਲਦੀ ਨਵੀਂ ਸਰਕਾਰ ਨਾ ਚੁਣੀ ਗਈ ਤਾਂ ਕਰਮਚਾਰੀਆਂ ਲਈ ਬਣ ਜਾਵੇਗੀ ਮੁਸੀਬਤ

ਬੈਂਗਲੁਰੂ—ਕਰਨਾਟਕ 'ਚ ਪਿਛਲੇ ਮਹੀਨੇ ਤੋਂ ਚੱਲ ਰਹੇ ਰਾਜਨੀਤਿਕ ਸੰਕਟ 'ਚ ਹੁਣ ਸਥਿਰਤਾ ਆਈ ਹੈ। ਐੱਚ. ਡੀ. ਕੁਮਾਰਸਵਾਮੀ ਸਰਕਾਰ ਵਿਸ਼ਵਾਸ਼ ਪ੍ਰਸ਼ਤਾਵ 'ਚ ਸਫਲ ਨਾ ਹੋਣ ਕਾਰਨ ਡਿੱਗ ਗਈ ਹੈ ਅਤੇ ਹੁਣ ਸੂਬੇ 'ਚ ਕੋਈ ਸਰਕਾਰ ਨਹੀਂ ਹੈ। ਰਾਜਨੀਤਿਕ ਵਿਵਾਦ ਭਲਾ ਰੁਕ ਗਿਆ ਹੈ ਪਰ ਸਰਕਾਰੀ ਅਫਸਰਾਂ ਲਈ ਨਵੀਂ ਮੁਸ਼ਕਿਲਾਂ ਆਉਣ ਵਾਲੀਆਂ ਹਨ ਕਿਉਂਕਿ ਆਉਣ ਵਾਲੀ 1 ਅਗਸਤ ਤੋਂ ਉਨ੍ਹਾਂ ਨੂੰ ਤਨਖਾਹ ਮਿਲਣ 'ਚ ਮੁਸ਼ਕਿਲ ਹੋ ਸਕਦੀ ਹੈ।

ਜੇਕਰ ਸੂਬੇ 'ਚ ਜਲਦੀ ਹੀ ਨਵੀਂ ਸਰਕਾਰ ਨਹੀਂ ਬਣਦੀ ਹੈ ਤਾਂ ਸੂਬਾ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਤਨਖਾਹ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ 1 ਅਗਸਤ ਤੋਂ ਸੂਬਾ ਸਰਕਾਰ ਦੇ ਤਹਿਤ ਕੋਈ ਕੰਮ ਨਹੀਂ ਹੋ ਸਕੇਗਾ। ਉਹ ਇਸ ਲਈ ਕਿਉਂਕਿ ਸੂਬਾ ਸਰਕਾਰ ਦੇ ਖਜ਼ਾਨੇ ਤੋਂ ਨਵੀਂ ਰਾਸ਼ੀ 1 ਅਗਸਤ ਤੋਂ ਜਾਰੀ ਹੋਣੀ ਹੈ ਪਰ ਸੂਬੇ 'ਚ ਹੁਣ ਤੱਕ ਕੋਈ ਸਰਕਾਰ ਨਹੀਂ ਹੈ। ਅਜਿਹੀ ਸਥਿਤੀ 'ਚ ਹੁਣ ਨਾ ਤਾਂ ਰਾਜਪਾਲ ਸ਼ਾਸਨ ਲਾਗੂ ਹੈ ਅਤੇ ਨਾ ਹੀ ਵਿਧਾਨ ਸਭਾ ਭੰਗ ਹੋਈ ਹੈ। ਇਸ ਲਈ ਰਾਜਪਾਲ ਵਜੁਭਾਈ ਵਾਲਾ ਵੀ ਫੰਡ ਰਿਲੀਜ਼ ਨਹੀਂ ਕੀਤਾ ਜਾ ਸਕਦਾ ਹੈ। ਸੂਬਾ ਕਰਮਚਾਰੀ ਇਹੋ ਚਾਹੁਣਗੇ ਕਿ ਸੂਬੇ 'ਚ ਜਲਦੀ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਘੱਟ ਗਿਣਤੀ 'ਚ ਹੋਣ ਕਾਰਨ ਕਾਂਗਰਸ-ਜੇ. ਡੀ. ਐੱਸ ਦੀ ਐੱਚ ਡੀ ਕੁਮਾਰਸਵਾਮੀ ਸਰਕਾਰ ਡਿੱਗ ਗਈ ਹੈ ਅਤੇ ਹੁਣ ਤੱਕ ਸੂਬੇ 'ਚ ਨਵੀਂ ਸਰਕਾਰ ਨਹੀਂ ਬਣੀ ਹੈ।


author

Iqbalkaur

Content Editor

Related News