ਕਰਨਾਟਕ ਵਿਧਾਨ ਸਭਾ ਦੇ ਡਿਪਟੀ ਸਪੀਕਰ ਸੜਕ ਹਾਦਸੇ ’ਚ ਜ਼ਖਮੀ
Saturday, Mar 15, 2025 - 07:17 PM (IST)

ਚਿੱਤਰਦੁਰਗ, (ਯੂ. ਐੱਨ. ਆਈ.)- ਕਰਨਾਟਕ ਵਿਧਾਨ ਸਭਾ ਦੇ ਡਿਪਟੀ ਸਪੀਕਰ ਰੁਦਰੱਪਾ ਲਮਾਨੀ ਚਿੱਤਰਦੁਰਗ ਜ਼ਿਲੇ ਦੇ ਹਿਰੀਯੂਰ ਨੇੜੇ ਇਕ ਸੜਕ ਹਾਦਸੇ ’ਚ ਜ਼ਖਮੀ ਹੋ ਗਏ। ਉਹ ਹਵੇਰੀ ਜ਼ਿਲੇ ’ਚ ਆਪਣੇ ਜੱਦੀ ਪਿੰਡ ਜਾ ਰਹੇ ਸਨ।
ਪੁਲਸ ਅਨੁਸਾਰ ਲਮਾਨੀ ਜਦੋਂ ਕਿਸੇ ਜ਼ਰੂਰੀ ਕੰਮ ਲਈ ਆਪਣੀ ਕਾਰ ’ਚੋਂ ਬਾਹਰ ਨਿਕਲੇ ਤਾਂ ਅਚਾਨਕ ਰਾਸ਼ਟਰੀ ਰਾਜਮਾਰਗ ’ਤੇ ਇਕ ਦੋਪਹੀਆ ਵਾਹਨ ਨਾਲ ਟਕਰਾਅ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਹਿਰੀਯੂਰ ਦੇ ਸਰਕਾਰੀ ਹਸਪਤਾਲ ’ਚ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਦਾਵਨਗੇਰੇ ਦੇ ਇਕ ਨਿੱਜੀ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ।