ਲੋਕ ਸਭਾ ਸਪੀਕਰ ਨੂੰ ਹਟਾਉਣ ਦਾ ਨੋਟਿਸ: ਬਿਰਲਾ ਸਦਨ ’ਚ ਰਹਿਣਗੇ ਹਾਜ਼ਰ ਪਰ ਕਾਰਵਾਈ...

Friday, Mar 06, 2026 - 07:35 AM (IST)

ਲੋਕ ਸਭਾ ਸਪੀਕਰ ਨੂੰ ਹਟਾਉਣ ਦਾ ਨੋਟਿਸ: ਬਿਰਲਾ ਸਦਨ ’ਚ ਰਹਿਣਗੇ ਹਾਜ਼ਰ ਪਰ ਕਾਰਵਾਈ...

ਨਵੀਂ ਦਿੱਲੀ (ਭਾਸ਼ਾ)- ਓਮ ਬਿਰਲਾ ਦੇ ਖ਼ਿਲਾਫ਼ ਲਿਆਂਦੇ ਗਏ ਪ੍ਰਸਤਾਵ ’ਤੇ ਚਰਚਾ ਦੌਰਾਨ ਉਹ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਨਹੀਂ ਕਰਨਗੇ, ਸਗੋਂ ਲੋਕ ਸਭਾ ’ਚ ਮੈਂਬਰਾਂ ਵਿਚ ਬੈਠਣਗੇ। ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 9 ਮਾਰਚ ਤੋਂ ਹੋਵੇਗੀ ਅਤੇ ਉਸੇ ਦਿਨ ਇਸ ਪ੍ਰਸਤਾਵ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਨੇ ਲੋਕ ਸਭਾ ਸਪੀਕਰ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਨੋਟਿਸ ਦਿੱਤਾ ਹੈ। ਪ੍ਰਸਤਾਵ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸਦਨ ਦੀ ਕਾਰਵਾਈ ਦੌਰਾਨ ਵਿਰੋਧੀਆਂ ਨਾਲ ਭੇਦਭਾਵ ਕੀਤਾ।

ਇਹ ਵੀ ਪੜ੍ਹੋ - 92 ਹਜ਼ਾਰ ਬਿਜਲੀ ਦਾ ਬਿੱਲ! ਸਮਾਰਟ ਮੀਟਰ ਨੇ ਟੈਨਸ਼ਨ 'ਚ ਪਾਇਆ ਹਿਮਾਚਲ ਦਾ ਦੁਕਾਨਦਾਰ

ਸੰਵਿਧਾਨਕ ਵਿਵਸਥਾਵਾਂ ਅਨੁਸਾਰ, ਜਦੋਂ ਲੋਕ ਸਭਾ ’ਚ ਸਪੀਕਰ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਚਰਚਾ ਹੋਣੀ ਹੁੰਦੀ ਹੈ, ਤਾਂ ਸਪੀਕਰ ਉਸ ਸਮੇਂ ਸਦਨ ਦੀ ਪ੍ਰਧਾਨਗੀ ਨਹੀਂ ਕਰ ਸਕਦੇ। ਹਾਲਾਂਕਿ ਉਨ੍ਹਾਂ ਨੂੰ ਸਦਨ ’ਚ ਹਾਜ਼ਰ ਰਹਿ ਕੇ ਆਪਣਾ ਪੱਖ ਰੱਖਣ ਅਤੇ ਪ੍ਰਸਤਾਵ ਦੇ ਖ਼ਿਲਾਫ਼ ਵੋਟ ਕਰਨ ਦਾ ਅਧਿਕਾਰ ਹੁੰਦਾ ਹੈ। ਸੰਵਿਧਾਨ ਮਾਹਿਰ ਪੀ. ਡੀ. ਟੀ. ਆਚਾਰੀ ਅਨੁਸਾਰ, ਇਸ ਦੌਰਾਨ ਬਿਰਲਾ ਸੱਤਾ ਧਿਰ ਦੀ ਮੂਹਰਲੀ ਕਤਾਰ ’ਚ ਬੈਠ ਸਕਦੇ ਹਨ। ਵੋਟਿੰਗ ਦੇ ਸਮੇਂ ਉਹ ਆਟੋਮੈਟਿਕ ਪ੍ਰਣਾਲੀ ਦੀ ਬਜਾਏ ਪਰਚੀ ਰਾਹੀਂ ਆਪਣੀ ਵੋਟ ਪਾਉਣਗੇ। ਵਿਰੋਧੀਆਂ ਦੇ ਲੱਗਭਗ 118 ਮੈਂਬਰਾਂ ਨੇ ਬਿਰਲਾ ਨੂੰ ਹਟਾਉਣ ਦੇ ਪ੍ਰਸਤਾਵ ’ਤੇ ਦਸਤਖ਼ਤ ਕੀਤੇ ਹਨ। ਇਹ ਨੋਟਿਸ ਕੇ. ਸੁਰੇਸ਼ ਨੇ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਦ੍ਰਵਿੜ ਮੁਨੇਤਰ ਕਸ਼ਗਮ ਸਮੇਤ ਕਈ ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਸਕੱਤਰੇਤ ਨੂੰ ਸੌਂਪਿਆ ਗਿਆ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਸ ਨੋਟਿਸ ’ਤੇ ਦਸਤਖ਼ਤ ਨਹੀਂ ਕੀਤੇ।

ਇਹ ਵੀ ਪੜ੍ਹੋ - ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ ਮੁਫ਼ਤ ਯਾਤਰਾ ਦੇ ਨਾਲ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News