ਵੱਡੀ ਖ਼ਬਰ: ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ', ਗ੍ਰਿਫ਼ਤਾਰੀ ਦੇ 24 ਘੰਟੇ ਅੰਦਰ ਢੇਰ

07/10/2020 1:33:33 PM

ਨੈਸ਼ਨਲ ਡੈਸਕ : ਕਾਨਪੁਰ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਪੁਲਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਵਿਕਾਸ ਦੁਬੇ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ ਸੀ। ਖੂਨ ਨਾਲ ਲਥਪਥ ਵਿਕਾਸ ਦੁਬੇ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਲਿਜਾਇਆ ਗਿਆ ਸੀ। ਦੱਸ ਦੇਈਏ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ ਐਸ. ਟੀ. ਐਫ ਦੇ ਕਾਫਲੇ ਦੀ ਗੱਡੀ ਸ਼ੁੱਕਰਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਇਹ ਵੀ ਪੜ੍ਹੋ : 'ਚੰਡੀਗੜ੍ਹ' 'ਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ਲਈ ਅਹਿਮ ਖਬਰ, ਜਾਰੀ ਹੋਏ ਸਖਤ ਨਿਰਦੇਸ਼

PunjabKesari

ਮਿਲੀ ਜਾਣਕਾਰੀ ਮੁਤਾਬਕ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਤਾਂ ਵਿਕਾਸ ਦੁਬੇ ਨੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਘਟਨਾ ਵਾਲੀ ਥਾਂ ਤੋਂ 7-8 ਕਿਲੋਮੀਟਰ ਦੀ ਦੂਰੀ 'ਤੇ ਵਿਕਾਸ ਦੁਬੇ ਅਤੇ ਪੁਲਸ ਦੌਰਾਨ ਮੁਕਾਬਲਾ ਹੋਇਆ, ਜਿਸ 'ਚ ਉਹ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਤੋਂ ਬਾਅਦ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਹੋਇਆ। ਵਿਕਾਸ ਨੂੰ ਵੀਰਵਾਰ ਨੂੰ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਤੋਂ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦੀ ਟੀਮ ਉਸ ਨੂੰ ਲੈਣ ਲਈ ਚਾਰਟਰ ਪਲੇਨ ਰਾਹੀਂ ਉੱਜੈਨ ਗਈ ਸੀ ਪਰ ਵਾਪਸੀ 'ਚ ਉਸ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਸੰਕਟ : ਪੰਜਾਬ ਲਈ ਆਉਣ ਵਾਲਾ ਸਮਾਂ ਬੇਹੱਦ ਨਾਜ਼ੁਕ, ਕੈਪਟਨ ਦੀ ਜਨਤਾ ਨੂੰ ਅਪੀਲ

PunjabKesari

ਯੂ. ਪੀ. ਪੁਲਸ ਕਰੀਬ ਇਕ ਹਫਤੇ ਤੋਂ ਵਿਕਾਸ ਨੂੰ ਲੱਭ ਰਹੀ ਸੀ। ਵਿਕਾਸ ਗ੍ਰਿਫ਼ਤਾਰੀ ਦੇ 24 ਘੰਟੇ ਅੰਦਰ ਹੀ ਮਾਰਿਆ ਗਿਆ। ਦੱਸਣਯੋਗ ਹੈ ਕਿ ਕਾਨਪੁਰ 'ਚ ਚੌਬੇਪੁਰ ਦੇ ਵਿਕਰੂ ਪਿੰਡ 'ਚ ਪਿਛਲੀ 2 ਜੁਲਾਈ ਦੀ ਰਾਤ ਨੂੰ ਵਿਕਾਸ ਅਤੇ ਉਸ ਦੇ ਸਾਥੀਆਂ ਨੇ 8 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਿਲਸਿਲੇ 'ਚ ਪੁਲਸ ਹੁਣ ਤੱਕ ਵਿਕਾਸ ਦੇ 5 ਸਾਥੀਆਂ ਨੂੰ ਢੇਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਢੀਂਡਸਾ ਨੂੰ ਲਿਆ ਲੰਮੇ ਹੱਥੀਂ, ਕਿਹਾ-ਲੋਕਤੰਤਰੀ ਕਦਰਾਂ ਕੀਮਤਾਂ ਦਾ ਕਰਨ ਸਨਮਾਨ


Babita

Content Editor

Related News