ਅਗਲੇ 24 ਘੰਟੇ ਅਹਿਮ! IMD ਨੇ ਪੂਰੇ ਉੱਤਰ ਭਾਰਤ ਲਈ ਜਾਰੀ ਕੀਤਾ ਅਲਰਟ

Thursday, Apr 30, 2026 - 04:52 PM (IST)

ਅਗਲੇ 24 ਘੰਟੇ ਅਹਿਮ! IMD ਨੇ ਪੂਰੇ ਉੱਤਰ ਭਾਰਤ ਲਈ ਜਾਰੀ ਕੀਤਾ ਅਲਰਟ

ਵੈੱਬ ਡੈਸਕ : ਉੱਤਰੀ ਭਾਰਤ ਇਸ ਸਮੇਂ ਭਿਆਨਕ ਗਰਮੀ ਤੇ ਲੂ ਦੀ ਚਪੇਟ 'ਚ ਹੈ, ਜਿਸ ਕਾਰਨ ਆਮ ਜਨਜੀਵਨ ਅਤੇ ਪਸ਼ੂ-ਪੰਛੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹਾਲਾਤ ਅਜਿਹੇ ਹਨ ਕਿ ਕੂਲਰ ਅਤੇ ਏਸੀ ਵੀ ਬੇਅਸਰ ਸਾਬਤ ਹੋ ਰਹੇ ਹਨ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਰਾਹਤ ਭਰੀ ਖ਼ਬਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਕਈ ਰਾਜਾਂ 'ਚ ਮੌਸਮ ਬਦਲੇਗਾ ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ।

ਤੂਫ਼ਾਨ ਤੇ ਤੇਜ਼ ਹਵਾਵਾਂ ਦਾ ਖ਼ਤਰਾ
ਹਾਲਾਂਕਿ ਗਰਮੀ ਤੋਂ ਰਾਹਤ ਦੇ ਨਾਲ-ਨਾਲ ਖ਼ਤਰੇ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਧੂੜ ਭਰੀ ਹਨੇਰੀ, ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਅਗਲੇ 24 ਤੋਂ 48 ਘੰਟੇ ਬਹੁਤ ਮਹੱਤਵਪੂਰਨ ਦੱਸੇ ਗਏ ਹਨ, ਖਾਸ ਕਰਕੇ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਲਈ।

ਪੰਜਾਬ, ਹਰਿਆਣਾ ਤੇ ਦਿੱਲੀ ਦਾ ਹਾਲ
ਪੰਜਾਬ ਅਤੇ ਹਰਿਆਣਾ: ਇਨ੍ਹਾਂ ਰਾਜਾਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੇਗੀ, ਪਰ ਤੇਜ਼ ਹਵਾਵਾਂ ਫ਼ਸਲਾਂ ਅਤੇ ਬਿਜਲੀ ਸਪਲਾਈ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। 
ਦਿੱਲੀ-ਐੱਨਸੀਆਰ: ਇੱਥੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ, ਪਰ ਧੂੜ ਭਰੀ ਆਂਧੀ ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਹੋਰ ਸੂਬਿਆਂ 'ਚ ਮੌਸਮ ਦੀ ਸਥਿਤੀ
ਉੱਤਰ ਪ੍ਰਦੇਸ਼ ਤੇ ਬਿਹਾਰ: ਯੂਪੀ ਦੇ ਲਗਭਗ 50 ਜ਼ਿਲ੍ਹਿਆਂ 'ਚ ਹਨੇਰੀ ਤੇ ਗੜੇਮਾਰੀ ਦੀ ਸੰਭਾਵਨਾ ਹੈ। ਬਿਹਾਰ 'ਚ ਬਿਜਲੀ ਡਿੱਗਣ ਦਾ ਖ਼ਤਰਾ ਹੈ, ਇਸ ਲਈ ਲੋਕਾਂ ਨੂੰ ਖੁੱਲ੍ਹੇ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਰਾਜਸਥਾਨ: ਕੁਝ ਇਲਾਕਿਆਂ 'ਚ ਹਲਕੇ ਮੀਂਹ ਨਾਲ ਰਾਹਤ ਮਿਲੇਗੀ, ਪਰ ਕਈ ਥਾਵਾਂ 'ਤੇ ਲੂ (Heatwave) ਦਾ ਪ੍ਰਕੋਪ ਜਾਰੀ ਰਹੇਗਾ।
ਪਹਾੜੀ ਇਲਾਕੇ: ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ 'ਚ ਮੀਂਹ ਅਤੇ ਬਰਫ਼ਬਾਰੀ ਕਾਰਨ ਮੌਸਮ ਠੰਡਾ ਹੋ ਗਿਆ ਹੈ, ਪਰ ਉੱਥੇ Landslides ਦਾ ਖ਼ਤਰਾ ਬਣਿਆ ਹੋਇਆ ਹੈ।
ਦੱਖਣੀ ਅਤੇ ਪੂਰਬ-ਉੱਤਰ ਭਾਰਤ: ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਪ੍ਰੀ-ਮਾਨਸੂਨ ਬਾਰਿਸ਼ ਸ਼ੁਰੂ ਹੋ ਸਕਦੀ ਹੈ, ਜਦਕਿ ਅਸਾਮ ਅਤੇ ਸਿੱਕਮ ਵਰਗੇ ਰਾਜਾਂ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ ਵੱਧ ਗਿਆ ਹੈ। ਕੁੱਲ ਮਿਲਾ ਕੇ, ਦੇਸ਼ ਭਰ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਇੱਕ ਪਾਸੇ ਗਰਮੀ ਤੋਂ ਨਿਜਾਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਹਨੇਰੀ ਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News