ਵੱਡੀ ਖ਼ਬਰ: ਡੇਰਾ ਬਿਆਸ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ

Tuesday, Apr 28, 2026 - 02:59 PM (IST)

ਵੱਡੀ ਖ਼ਬਰ: ਡੇਰਾ ਬਿਆਸ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ

ਫਾਜ਼ਿਲਕਾ (ਸੁਨੀਲ ਨਾਗਪਾਲ): ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ ਪਿੰਡ ਘੁਬਾਇਆ ਦੇ ਨਜ਼ਦੀਕ ਇਕ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਬੱਸ ਵਿਚ ਸਵਾਰ ਹੋ ਕੇ ਡੇਰਾ ਬਿਆਸ ਤੋਂ ਵਾਪਸ ਫ਼ਾਜ਼ਿਲਕਾ ਪਰਤ ਰਹੇ ਸਨ ਕਿ ਅਚਾਨਕ ਮੌਸਮ ਵਿਚ ਬਦਲਾਅ ਹੋਣ ਕਾਰਨ ਤੇਜ਼ ਹਵਾਵਾਂ ਅਤੇ ਤੂਫ਼ਾਨ ਚੱਲਣ ਲੱਗਾ ਜਿਸ ਕਾਰਨ ਰਸਤੇ ਵਿਚ ਡਿੱਗੇ ਰੁੱਖ ਦੀ ਵਜ੍ਹਾ ਨਾਲ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ। ਹਾਦਸੇ ਵਿਚ ਕੁਝ ਸ਼ਰਧਾਲੂ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਰਮਚਾਰੀ ਬਲਦੇਵ ਰਾਜ ਨੇ ਦੱਸਿਆ ਕਿ ਕੱਲ੍ਹ ਰਾਤ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਡੇਰਾ ਬਿਆਸ ਤੋਂ ਫ਼ਾਜ਼ਿਲਕਾ ਪਰਤ ਰਹੀ ਸੀ ਕਿ ਫ਼ਾਜ਼ਿਲਕਾ ਫ਼ਿਰੋਜ਼ਪੁਰ ਹਾਈਵੇਅ 'ਤੇ ਪਿੰਡ ਘੁਬਾਇਆ ਦੇ ਕੋਲ ਮੌਸਮ ਵਿਚ ਅਚਾਨਕ ਆਏ ਬਦਲਾਅ ਨਾਲ ਤੇਜ਼ ਹਵਾਵਾਂ ਚੱਲਣ ਲੱਗੀਆਂ। ਤੂਫ਼ਾਨ ਆਉਣ ਕਾਰਨ ਸੜਕ 'ਤੇ ਡਿੱਗੇ ਰੁੱਖ ਦੀ ਵਜ੍ਹਾ ਨਾਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੇਕਾਬੂ ਹੋਈ ਬੱਸ ਸੜਕ ਕਿਨਾਰੇ ਰੁੱਖਾਂ ਨੂੰ ਤੋੜਦੀ ਹੋਈ ਪਲਟ ਗਈ। ਮੌਕੇ 'ਤੇ ਪੁਲਸ ਪਹੁੰਚੀ ਅਤੇ ਬੱਸ 'ਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ ਕਰੀਬ 40 ਲੋਕ ਸਵਾਰ ਸਨ, ਜੋ ਡੇਰਾ ਬਿਆਸ ਤੋਂ ਪਰਤ ਰਹੇ ਸਨ। ਇਨ੍ਹਾਂ ਵਿਚੋਂ ਕੁਝ ਲੋਕ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਨੂੰ ਦੂਜੀ ਬੱਸ ਰਾਹੀਂ ਫ਼ਾਜ਼ਿਲਕਾ ਲਿਆਂਦਾ ਗਿਆ। ਚੰਗੀ ਕਿਸਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਉੱਧਰ ਫ਼ਾਜ਼ਿਲਕਾ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ ਡਾਕਟਰ ਐਰਿਕ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕਰੀਬ ਛੇ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਮੁੱਢਲਾ ਇਲਾਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਜ਼ਿਆਦਾ ਸੱਟਾਂ ਨਹੀਂ ਸਨ ਜਿਨ੍ਹਾਂ ਦਾ ਇਲਾਜ ਕਰ ਦਿੱਤਾ ਗਿਆ ਹੈ।


author

Anmol Tagra

Content Editor

Related News