ਗੈਂਗਸਟਰ ਅਰਸ਼ਦੀਪ ਡੱਲਾ ਨੂੰ ਪਟਿਆਲਾ ਦੀ ਅਦਾਲਤ ਨੇ ਐਲਾਨਿਆ ਭਗੌੜਾ
Thursday, Apr 23, 2026 - 12:58 PM (IST)
ਪਟਿਆਲਾ (ਬਲਜਿੰਦਰ) : ਮਾਣਯੋਗ ਜੇ. ਐੱਮ. ਆਈ. ਸੀ. ਪਟਿਆਲਾ ਸ਼੍ਰੀਮਤੀ ਸਿਮਰਨ ਵੱਲੋਂ ਕੈਨੇਡਾ ’ਚ ਰਹਿ ਰਹੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਥਾਣਾ ਸਨੌਰ ਵਿਖੇ ਦਰਜ ਇਕ ਕੇਸ ’ਚ ਭਗੌੜਾ ਕਰਾਰ ਦਿੱਤਾ ਹੈ ਅਤੇ ਮੁੜ ਤੋਂ ਮਾਣਯੋਗ ਅਦਾਲਤ ’ਚ ਹਾਜ਼ਰ ਨਾ ਹੋਣ ਕਰਕੇ ਉਸ ਖਿਲਾਫ ਥਾਣਾ ਸਨੌਰ ਵਿਖੇ 209 ਬੀ. ਐੱਨ. ਐੱਸ. ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਅਦਾਲਤ ਦੇ ਹੁਕਮਾਂ ’ਤੇ ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡੱਲਾ ਥਾਣਾ ਮਹਿਣਾ ਜ਼ਿਲਾ ਮੋਗਾ, ਹਾਲ ਨਿਵਾਸੀ ਕੈਨੇਡਾ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ।
ਅਦਾਲਤ ਨੇ ਅਰਸ਼ਦੀਪ ਸਿੰਘ ਨੂੰ 90/24 ਐੱਫ. ਆਈ. ਆਰ. ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹੁਣ ਅਦਾਲਤ ’ਚ ਹਾਜ਼ਰ ਨਾ ਹੋਣ ਕਰ ਕੇ ਉਸ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤਾ ਗਏ ਹਨ। ਡੱਲਾ ਖਿਲਾਫ ਪੰਜਾਬ ਦੇ ਕਈ ਥਾਣਿਆਂ ’ਚ ਕੇਸ ਪਹਿਲਾਂ ਹੀ ਦਰਜ ਹਨ।
