ਕਾਨਪੁਰ : ਉਧਾਰ ਮੰਗਣ ''ਤੇ ਦਬੰਗਾਂ ਨੇ ਦੁਕਾਨ ''ਚ ਨੌਜਵਾਨ ਨੂੰ ਜਿੰਦਾ ਸਾੜਿਆ
Monday, Dec 09, 2019 - 07:18 PM (IST)

ਲਖਨਊ — ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਦਬੰਗਾਂ ਨੇ ਇਕ ਨੌਜਵਾਨ ਨੂੰ ਸਿਰਫ ਇਸ ਲਈ ਜਿੰਦਾ ਸਾੜ ਦਿੱਤਾ, ਕਿਉਂਕਿ ਉਸ ਨੇ ਦਬੰਗ ਨੌਜਵਾਨਾਂ ਤੋਂ ਆਪਣਾ ਉਧਾਰ ਮੰਗ ਲਿਆ। ਇਹ ਰਾਸ਼ੀ ਸਿਰਫ 11 ਰੁਪਏ ਦੀ ਸੀ। ਉਧਾਰੀ ਮੰਗਣ 'ਤੇ ਦਬੰਗਾਂ ਨੇ ਨੌਜਵਾਨ ਨੂੰ ਦੁਕਾਨ 'ਚ ਬੰਦ ਕਰ ਜਿੰਦਾ ਸਾੜ ਦਿੱਤਾ। ਨੌਜਵਾਨ ਨੂੰ ਕਾਨਪੁਰ ਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।