ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - ''ਸੰਸਦ ''ਚ ਡਰ ਗਏ ਸੀ ਮੈਂਬਰ...''

Tuesday, Jul 21, 2026 - 07:22 PM (IST)

ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - ''ਸੰਸਦ ''ਚ ਡਰ ਗਏ ਸੀ ਮੈਂਬਰ...''

ਨੈਸ਼ਨਲ ਡੈਸਕ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਦ ਦੇ ਗੇਟ ਬੰਦ ਕਰ ਦਿੱਤੇ ਗਏ ਸਨ, ਸੰਸਦ ਮੈਂਬਰ ਅੰਦਰ ਸਨ ਤੇ ਕਈ ਲੋਕਾਂ ਨੂੰ ਡਰ ਸੀ ਕਿ ‘ਭੀੜ’

ਇਹ ਵੀ ਪੜ੍ਹੋ :  ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਉਨ੍ਹਾਂ ’ਤੇ ਹਮਲਾ ਕਰ ਦੇਵੇਗੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਨੇ ਦਿੱਲੀ ਪੁਲਸ ਦੀ ਵੀ ਤਾਰੀਫ਼ ਕੀਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ‘ਲੋਕਾਂ ਲਈ ਢਾਲ’ ਦੱਸਿਆ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਕਾਕਰੋਚ ਜਨਤਾ ਪਾਰਟੀ ਦੇ ‘ਚਲੋ ਸੰਸਦ’ ਸੱਦੇ ’ਤੇ ਹਜ਼ਾਰਾਂ ਲੋਕਾਂ ਦੇ ਮੱਧ ਦਿੱਲੀ ’ਚ ਇਕੱਠੇ ਹੋਣ ਤੋਂ ਇਕ ਦਿਨ ਬਾਅਦ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੁਲਸ ਨੇ ਪੱਥਰ ਤੇ ਸੱਟਾਂ ਖੁਦ ਝੱਲੀਆਂ ਅਤੇ ਜਨਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ।’’ ਮੰਗਲਵਾਰ ਸਵੇਰੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਰਾਜਗ) ਦੇ ਸੰਸਦ ਮੈਂਬਰਾਂ ਦੀ ਬੈਠਕ ਤੋਂ ਬਾਅਦ ਰਣੌਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੰਸਦ ਮੈਂਬਰ ਪ੍ਰੇਸ਼ਾਨ ਸਨ ਅਤੇ ਹਾਲਾਤ ਤਣਾਅਪੂਰਨ ਸਨ। ਉਨ੍ਹਾਂ ਕਿਹਾ, ‘‘ਗੇਟ ਬੰਦ ਸਨ, ਸਾਰੇ ਸੰਸਦ ਮੈਂਬਰ ਅੰਦਰ ਹੀ ਸਨ ਅਤੇ ਸਾਡੇ ’ਚੋਂ ਕੋਈ ਵੀ ਹਿੱਲ ਨਹੀਂ ਸਕਦਾ ਸੀ। ਤੁਸੀਂ ਦੇਖਿਆ ਕਿ ਕਿਵੇਂ ਭੀੜ ਨੇ ਸਾਡੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਕ ਸਮੇਂ ਤਾਂ ਸਾਡੇ ’ਚੋਂ ਕਈ ਲੋਕ ਡਰ ਗਏ ਸਨ ਕਿ ਸਾਡੇ ’ਤੇ ਹਮਲਾ ਹੋ ਸਕਦਾ ਹੈ।’’

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News