ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- ''ਮੈਂ ਬਹੁਤ ਖੁਸ਼ ਹਾਂ''

Tuesday, Jul 07, 2026 - 11:38 AM (IST)

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- ''ਮੈਂ ਬਹੁਤ ਖੁਸ਼ ਹਾਂ''

ਐਂਟਰਟੇਨਮੈਂਟ ਡੈਸਕ - ਜਯਤੀ ਭਾਟੀਆ ਇੱਕ ਬਹੁਤ ਮਸ਼ਹੂਰ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ। ਉਨ੍ਹਾਂ ਨੇ ਕਲਰਸ ਟੀਵੀ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸੀਰੀਅਲ "ਸਸੁਰਾਲ ਸਿਮਰ ਕਾ" ਵਿੱਚ "ਮਾਤਾਜੀ" (ਨਿਰਮਲਾ ਭਾਰਦਵਾਜ) ਦੀ ਭੂਮਿਕਾ ਨਿਭਾ ਕੇ ਘਰ-ਘਰ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ। ਜਯਤੀ ਨੇ 12 ਮਾਰਚ 1992 ਨੂੰ ਥੀਏਟਰ ਕਲਾਕਾਰ ਕਿਰਨ ਭਾਟੀਆ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਵਿਆਹ ਨੂੰ 34 ਸਾਲ ਹੋ ਚੁੱਕੇ ਹਨ। ਹਾਲਾਂਕਿ ਇਸ ਜੋੜੇ ਦਾ ਕੋਈ ਬੱਚਾ ਨਹੀਂ ਹੈ।

ਇਹ ਵੀ ਪੜ੍ਹੋ: ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ ਫ੍ਰੀਜ਼ ! ਹੁਣ ਖ਼ੁਦ ਕੀਤਾ ਖੁਲਾਸਾ

PunjabKesari

ਇਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਹ ਦੇਸ਼ ਦੀ ਵਧ ਰਹੀ ਜਨਸੰਖਿਆ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੀ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਜੇਕਰ ਉਹ ਆਬਾਦੀ ਬਾਰੇ ਇੰਨਾ ਸੋਚਦੀ ਹੈ, ਤਾਂ ਇਸ ਦੀ ਸ਼ੁਰੂਆਤ ਉਸ ਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਉਹ ਦੇਸ਼ ਦੀ ਆਬਾਦੀ ਨਾ ਵਧਾਏ। ਇਸ ਲਈ ਮੈਂ ਬੱਚਾ ਨਾ ਕਰਨ ਦੇ ਆਪਣੇ ਫੈਸਲੇ ਤੋਂ ਬਹੁਤ ਖੁਸ਼ ਹਾਂ ਅਤੇ ਮੈਨੂੰ ਜ਼ਿੰਦਗੀ ਵਿੱਚ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ। ਮੇਰੇ ਦੋਸਤਾਂ ਦੇ ਬੱਚੇ ਹਨ ਜੋ ਮੇਰਾ ਖਿਆਲ ਰੱਖਣਗੇ। ਮੈਂ ਸਾਰਿਆਂ ਨੂੰ ਕਹਿ ਰੱਖਿਆ ਹੈ ਕਿ 'ਬੇਟਾ ਮੈਂ ਵੀ ਹਾਂ'।

ਇਹ ਵੀ ਪੜ੍ਹੋ: ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

PunjabKesari

ਅਦਾਕਾਰਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਵਿਚਾਰ ਵਿੱਚ ਵੀ ਵਿਸ਼ਵਾਸ ਨਹੀਂ ਕਰਦੀ ਕਿ ਬੱਚਾ ਪੈਦਾ ਕਰਨ ਨਾਲ ਰਿਸ਼ਤੇ ਸੁਧਰ ਜਾਂਦੇ ਹਨ। ਮੈਂ ਕਈ ਲੋਕਾਂ ਨੂੰ ਦੇਖਿਆ, ਜਿਨ੍ਹਾਂ ਨੇ ਰਿਸ਼ਤਾ ਸੁਧਾਰਨ ਲਈ ਬੱਚਾ ਕੀਤਾ ਪਰ ਫਿਰ ਵੀ ਰਿਸ਼ਤਾ ਠੀਕ ਨਹੀਂ ਹੋਇਆ, ਜਿਸ ਕਾਰਨ ਜ਼ਿੰਦਗੀ ਹੋਰ ਮੁਸ਼ਕਲ ਹੋ ਜਾਂਦੀ ਹੈ। ਅਦਾਕਾਰਾ ਦਾ ਮੰਨਣਾ ਹੈ ਕਿ ਬੱਚਿਆਂ ਲਈ ਅਕਸਰ ਸਾਨੂੰ ਆਪਣੀ ਜ਼ਿੰਦਗੀ ਨੂੰ ਪਿੱਛੇ ਛੱਡਣਾ ਪੈਂਦਾ ਹੈ। ਜਯਤੀ ਦੀ ਇਹ ਸੋਚ ਉਨ੍ਹਾਂ ਸਾਰੀਆਂ ਔਰਤਾਂ ਲਈ ਹਿੰਮਤ ਦਾ ਸਰੋਤ ਹੈ ਜਿਨ੍ਹਾਂ ਨੂੰ ਮਾਂ ਨਾ ਬਣਨ ਲਈ ਅਕਸਰ ਤਾਅਨੇ ਸੁਣਨੇ ਪੈਂਦੇ ਹਨ।

PunjabKesari

ਇਹ ਵੀ ਪੜ੍ਹੋ: 'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ, ਹੁਣ ਕਮਿਸ਼ਨ ਨੇ ਠੋਕਿਆ ਮੋਟਾ ਜੁਰਮਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News