ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
Saturday, Jul 18, 2026 - 11:39 AM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੋਂ ਬਾਅਦ ਹੁਣ ਫਿਲਮ ਇੰਡਸਟਰੀ ਦੇ 'ਮਿਸਟਰ ਪਰਫੈਕਸ਼ਨਿਸਟ' ਵਜੋਂ ਜਾਣੇ ਜਾਂਦੇ ਆਮਿਰ ਖਾਨ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਆ ਗਏ ਹਨ। ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਸੂਤਰਾਂ ਅਨੁਸਾਰ, ਆਮਿਰ ਖਾਨ ਨੂੰ ਇਸ ਗਿਰੋਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਧਮਕੀ ਦਿੱਤੀ ਹੈ, ਜਿਸ ਨਾਲ ਇੱਕ ਵਾਰ ਫਿਰ ਸੁਪਨਿਆਂ ਦੇ ਸ਼ਹਿਰ, ਮੁੰਬਈ ਅਤੇ ਬਾਲੀਵੁੱਡ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ।

ਰਿਪੋਰਟਾਂ ਅਨੁਸਾਰ, ਆਮਿਰ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਆਰਜੂ ਬਿਸ਼ਨੋਈ ਅਤੇ ਟਾਇਸਨ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ ਅਤੇ ਇਕ ਆਡੀਓ ਕਲਿੱਪ ਰਾਹੀਂ ਦਿੱਤੀ ਹੈ। ਗੈਂਗ ਦਾ ਦੋਸ਼ ਹੈ ਕਿ ਖਾਨ ਅਤੇ ਹੋਰ ਲੋਕ ਦੇਸ਼ ਵਿੱਚ 'ਲਵ ਜਿਹਾਦ' ਨੂੰ ਹੱਲਾਸ਼ੇਰੀ ਦੇ ਰਹੇ ਹਨ ਅਤੇ ਇਸ ਨੂੰ ਆਪਣੇ ਸੱਭਿਆਚਾਰ 'ਤੇ ਸਿੱਧਾ ਹਮਲਾ ਦੱਸ ਰਹੇ ਹਨ। ਨਫਰਤ ਭਰੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ, ਪੋਸਟ ਵਿੱਚ ਕਿਹਾ ਹੈ ਕਿ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਤੁਰੰਤ ਜਵਾਬੀ ਕਾਰਵਾਈ ਦਾ ਵਾਅਦਾ ਕੀਤਾ ਹੈ। ਨਾਲ ਹੀ ਸਾਫ ਤੌਰ 'ਤੇ ਧਮਕੀ ਦਿੱਤੀ ਗਈ ਹੈ ਕਿ ਜੋ ਕੋਈ ਵੀ ਆਪਣੇ ਸਟਾਰਡਮ ਦਾ ਇਸਤੇਮਾਲ ਕਰਕੇ ਇਨ੍ਹਾਂ ਕਥਿਤ ਕੰਮਾਂ ਨੂੰ ਹੱਲਾਸ਼ੇਰੀ ਦੇਵੇਗਾ, ਉਸਦਾ ਸਾਹ ਘੁੱਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ
ਦੱਸ ਦੇਈਏ ਕਿ ਆਮਿਰ ਖਾਨ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਤੀਜਾ ਵਿਆਹ ਕਰਾਇਆ ਹੈ, ਜਿਸ ਮਗਰੋਂ ਉਨ੍ਹਾਂ 'ਤੇ 'ਲਵ ਜਿਹਾਦ' ਦੇ ਦੋਸ਼ ਲੱਗ ਰਹੇ ਹਨ। ਦੂਜੇ ਪਾਸੇ, ਆਮਿਰ ਖਾਨ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਗੌਰੀ ਹਿੰਦੂ ਨਹੀਂ ਸਗੋਂ ਈਸਾਈ ਹੈ। ਨਾਲ ਹੀ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀਆਂ ਖੁਦ ਦੀਆਂ ਭੈਣਾਂ ਹਿੰਦੂ ਘਰਾਂ ਵਿਚ ਵਿਆਹੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 61 ਸਾਲਾ ਆਮਿਰ ਖਾਨ ਨੇ 5 ਜੁਲਾਈ 2026 ਨੂੰ ਗੌਰੀ ਸਪ੍ਰੈਟ ਨਾਲ ਰਜਿਸਟਰਡ ਮੈਰਿਜ ਕੀਤੀ ਹੈ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ; ਇਸ ਤੋਂ ਪਹਿਲਾਂ ਉਨ੍ਹਾਂ ਦਾ ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਤਲਾਕ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
