ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ ਹੱਕੇ-ਬੱਕੇ ਰਹਿ ਗਏ ਫੈਨਜ਼
Wednesday, Jul 15, 2026 - 11:15 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰਾ ਆਂਚਲ ਜੀ.ਐਸ. ਸਿੰਘ ਨੇ ਆਪਣੇ ਜ਼ਿੰਦਗੀ ਦੇ ਨਵੇਂ ਸਫਰ ਦੀ ਸ਼ੁਰੂਆਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਆਂਚਲ ਨੇ ਆਪਣੇ ਪ੍ਰੇਮੀ, ਜੋ ਕਿ ਭਾਰਤ ਦੇ ਇੱਕ ਕਾਰੋਬਾਰੀ ਹਨ, ਨਾਲ ਵਿਆਹ ਕਰਵਾ ਲਿਆ ਹੈ। ਅਦਾਕਾਰਾ ਦੇ ਇੱਕ ਨਜ਼ਦੀਕੀ ਸੂਤਰ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ, "ਆਂਚਲ ਨੇ ਹਾਲ ਹੀ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਉਹ ਬਹੁਤ ਖੁਸ਼ ਹੈ"। ਹਾਲਾਂਕਿ ਅਦਾਕਾਰਾ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਅਦਾਕਾਰਾ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਸਾਹਮਣੇ ਆਉਣ ਨਾਲ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

ਪ੍ਰਸ਼ੰਸਕ ਅਤੇ ਇੰਡਸਟਰੀ ਦੇ ਸਾਥੀ ਕਲਾਕਾਰ ਉਸ ਨੂੰ ਵਧਾਈਆਂ ਦੇ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਅਦਾਕਾਰਾ ਜਲਦੀ ਹੀ ਆਪਣੇ ਵਿਆਹ ਬਾਰੇ ਖੁਦ ਜਾਣਕਾਰੀ ਸਾਂਝੀ ਕਰੇਗੀ। ਦੱਸ ਦੇਈਏ ਕਿ ਆਂਚਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੁਰਸਕਾਰ ਜੇਤੂ ਸਿਨਹਾਲਾ ਫਿਲਮ 'ਸ੍ਰੀ ਸਿਧਾਰਥ ਗੌਤਮਾ' ਨਾਲ ਕੀਤੀ ਸੀ। ਉਹ ਖਾਸ ਤੌਰ 'ਤੇ OTT ਪਲੇਟਫਾਰਮ ਦੀ ਮਸ਼ਹੂਰ ਵੈੱਬ ਸੀਰੀਜ਼ 'ਯੇ ਕਾਲੀ ਕਾਲੀ ਆਂਖੇਂ' ਅਤੇ ਥ੍ਰਿਲਰ ਸੀਰੀਜ਼ 'ਅਨਦੇਖੀ' ਵਿੱਚ ਨਿਭਾਈਆਂ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
