'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ
Tuesday, Jul 07, 2026 - 03:15 PM (IST)
ਐਂਟਰਟੇਨਮੈਂਟ ਡੈਸਕ - ਟੀ. ਵੀ. ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ 'ਲੌਕਅੱਪ ਸੀਜ਼ਨ 2' ਵਿੱਚ ਨਜ਼ਰ ਆ ਰਹੇ ਹਨ। ਸ਼ੋਅ ਦੌਰਾਨ ਅਦਾਕਾਰ ਨੇ ਵਿਆਹ ਤੋਂ ਪਹਿਲਾਂ ਦੀ ਆਪਣੀ ਲਵ ਲਾਈਫ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਹੈ।
ਇਹ ਵੀ ਪੜ੍ਹੋ: ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਬਹੁਤ ਖੁਸ਼ ਹਾਂ'

ਰਾਮ ਕਪੂਰ ਨੇ ਸ਼ੋਅ ਵਿਚ ਸਾਥੀ ਕੰਟੈਸਟੈਂਟ ਸ਼੍ਰੇਆ ਕਾਲਰਾ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਕਈ ਅਫੇਅਰਜ਼ ਰਹੇ ਹਨ ਅਤੇ ਖੁਦ ਨੂੰ 'ਪਲੇਅਬੁਆਏ' ਦੱਸਿਆ। ਇਹ ਗੱਲਬਾਤ ਉਦੋਂ ਸ਼ੁਰੂ ਹੋਈ ਜਦੋਂ ਸ਼੍ਰੇਆ ਨੇ ਰਾਮ ਨੂੰ ਪੁੱਛਿਆ, ਤੁਹਾਡੇ ਕਿੰਨੇ ਅਫੇਅਰਜ਼ ਰਹੇ ਹਨ? ਅਦਾਕਾਰ ਨੇ ਤੁਰੰਤ ਜਵਾਬ ਦਿੱਤਾ, ਵਿਆਹ ਤੋਂ ਬਾਅਦ ਇਕ ਵੀ ਨਹੀਂ। ਫਿਰ ਸ਼੍ਰੇਆ ਨੇ ਮਜ਼ਾਕ ਵਿੱਚ ਕਿਹਾ, ਇਸ ਵਿਚ ਸ਼ੇਖੀ ਮਾਰਨ ਵਾਲੀ ਕਿਹੜੀ ਗੱਲ ਹੈ? ਜਿਸ 'ਤੇ ਸਾਰੇ ਹੱਸ ਪੈਂਦੇ ਹਨ।

ਫਿਰ ਰਾਮ ਨੇ ਮੰਨਿਆ ਕਿ, ਉਹ ਵਿਆਹ ਤੋਂ ਪਹਿਲਾਂ ਪਲੇਅਬੁਆਏ ਸਨ। ਉਨ੍ਹਾਂ ਦੇ ਬਹੁਤ ਸਾਰੇ ਅਫੇਅਰਜ਼ ਰਹੇ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਇਸ ਦੌਰਾਨ ਰਾਮ ਕਪੂਰ ਨੇ ਇਕ ਕਿੱਸਾ ਵੀ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਦੱਸਿਆ ਕਿ, ਜਦੋਂ ਮੇਰੇ ਅਤੇ ਗੌਤਮੀ ਦੇ ਵਿਆਹ ਬਾਰੇ ਸਾਰਿਆਂ ਨੂੰ ਪਤਾ ਲੱਗਾ ਸੀਂ ਤਾਂ ਮੇਰੀ ਦੋਸਤ ਏਕਤਾ ਕਪੂਰ ਨੇ ਮੇਰੀ ਹੋਣ ਵਾਲੀ ਪਤਨੀ ਯਾਨੀ ਗੌਤਮੀ ਨੂੰ ਫੋਨ ਕਰਕੇ ਕਿਹਾ ਸੀ ਕਿ ਰਾਮ ਦੇ ਬਹੁਤ ਸਾਰੇ ਅਫੇਅਰ ਰਹੇ ਹਨ। ਏਕਤਾ ਗੌਤਮੀ ਲਈ ਪਰੇਸ਼ਾਨ ਸੀ ਅਤੇ ਮੈਂ ਮੰਨਦਾ ਹਾਂ ਕਿ ਏਕਤਾ ਨੇ ਉਸ ਸਮੇਂ ਜੋ ਕੀਤਾ ਸਹੀ ਕੀਤਾ, ਕਿਉਂਕਿ ਮੈਂ ਇਸੇ ਤਰ੍ਹਾਂ ਦਾ ਸੀ। ਦੱਸ ਦੇਈਏ ਕਿ ਰਾਮ ਕਪੂਰ ਨੇ 2003 ਵਿੱਚ ਅਦਾਕਾਰਾ ਗੌਤਮੀ ਕਪੂਰ ਨਾਲ ਵਿਆਹ ਕਰਾਇਆ ਸੀ। ਦੋਹਾਂ ਦੇ 2 ਬੱਚੇ ਹਨ।
ਇਹ ਵੀ ਪੜ੍ਹੋ: ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
