ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- ''ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ''

Sunday, Jul 19, 2026 - 05:41 PM (IST)

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- ''ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ''

ਨਵੀਂ ਦਿੱਲੀ- ਅਦਾਕਾਰਾ ਦੀਆ ਮਿਰਜ਼ਾ ਨੇ ਭੁੱਖ ਹੜਤਾਲ ਕਰ ਰਹੇ ਸਮਾਜਿਕ ਵਰਕਰ ਸੋਨਮ ਵਾਂਗਚੁਕ ਨੂੰ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ 'ਸਿੱਖਿਆ ਪ੍ਰਣਾਲੀ 'ਚ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਧਾਰਾਂ ਦੀ ਮੰਗ ਨਾਲ ਖੜ੍ਹੀ ਹੈ।'' ਵਾਂਗਚੁਕ ਨੂੰ ਸ਼ਨੀਵਾਰ ਸਵੇਰੇ ਜੰਤਰ-ਮੰਤਰ ਤੋਂ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਵਾਂਗਚੁਕ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਤੋਂ ਬਾਅਦ ਜੰਤਰ-ਮੰਤਰ ਵਿਖੇ ਭੁੱਖ ਹੜਤਾਲ 'ਤੇ ਸੀ, ਜੋ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਅੰਡਰਗ੍ਰੈਜੂਏਟ (ਨੀਟ-ਯੂਜੀ) 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।

ਅਦਾਕਾਰਾ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਕਲਿਆਣ ਲਈ ਵਾਂਗਚੁਕ ਦਾ ਸਮਰਥਨ ਕਰਦੀ ਹੈ। ਉਸ ਨੇ ਪੋਸਟ 'ਚ ਲਿਖਿਆ,"ਮੈਂ ਇਸ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ। ਮੈਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦੀ ਹਾਂ। ਮੈਂ ਸਿੱਖਿਆ ਪ੍ਰਣਾਲੀ 'ਚ ਜਵਾਬਦੇਹੀ, ਪਾਰਦਰਸ਼ਤਾ ਅਤੇ ਸੁਧਾਰਾਂ ਦੀ ਮੰਗ ਦਾ ਸਮਰਥਨ ਕਰਦੀ ਹਾਂ। ਮੈਂ ਸੋਨਮ ਵਾਂਗਚੁਕ, ਨੇਹਾ (ਬੋਰਾ), ਅਮੀਨ (ਅਮਿਤੋਜ) ਅਤੇ ਮਨੀਸ਼ (ਕੁਮਾਰ) ਦੇ ਨਾਲ ਖੜ੍ਹੀ ਹਾਂ।''

PunjabKesari

ਨੇਹਾ, ਅਮੀਨ ਅਤੇ ਮਨੀਸ਼ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਮੈਂਬਰ ਹਨ। ਅਦਾਕਾਰਾ ਸੋਨਾਕਸ਼ੀ ਸਿਨਹਾ, ਗਾਇਕ ਵਿਸ਼ਾਲ ਦਦਲਾਨੀ ਅਤੇ ਅਦਾਕਾਰਾ ਪਾਰਵਤੀ ਥਿਰੂਵੋਥੂ ਨੇ ਵੀ ਸਮਾਜਿਕ ਵਰਕਰ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਉਸ ਨੂੰ ਹਸਪਤਾਲ ਲਿਜਾਏ ਜਾਣ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਵਾਂਗਚੁਕ ਦੇ ਸਮਰਥਨ 'ਚ ਸਾਹਮਣੇ ਆਉਣ ਵਾਲੀਆਂ ਹੋਰ ਮਸ਼ਹੂਰ ਹਸਤੀਆਂ 'ਚ ਰਿਤਿਕ ਰੋਸ਼ਨ, ਜ਼ੀਨਤ ਅਮਾਨ, ਅਨੁਰਾਗ ਕਸ਼ਯਪ, ਸੋਨੀ ਰਾਜ਼ਦਾਨ ਅਤੇ ਅਭੈ ਦਿਓਲ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News