"ਤੇਰੇ ਨਾਲ ਕੋਈ ਵਿਆਹ ਨਹੀਂ ਕਰਾਏਗਾ..!" ਜਦੋਂ ਮਸ਼ਹੂਰ ਅਦਾਕਾਰਾ ਨੂੰ ਮਾਂ ਨੇ ਹੀ ਦੇ''ਤੀ ਸੀ ਅਜਿਹੀ ਨਸੀਹਤ
Saturday, Jul 18, 2026 - 11:13 AM (IST)
ਐਂਟਰਟੇਨਮੈਂਟ ਡੈਸਕ - ਫਿਲਮ ਇੰਡਸਟਰੀ ਛੱਡ ਵਿਦੇਸ਼ 'ਚ ਸੈਟਲ ਹੋ ਚੁੱਕੀ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਇਨ੍ਹੀਂ ਦਿਨੀਂ ਇਕ ਵਾਰ ਮੁੜ ਚਰਚਾ ਵਿੱਚ ਬਣੀ ਹੋਈ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਸੋਮੀ ਨੇ ਆਪਣੇ ਨਾਲ ਬਚਪਨ ਵਿੱਚ ਹੋਏ ਜਿਨਸੀ ਸ਼ੋਸ਼ਣ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸੋਮੀ ਨੇ ਦੱਸਿਆ ਕਿ ਉਹ 4 ਸਾਲ ਦੀ ਜਦੋਂ ਪਹਿਲੀ ਵਾਰ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ। ਉਸ ਤੋਂ ਬਾਅਦ, 5 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਘਰ ਦੇ ਰਸੋਈਏ ਅਬਦੁਲ ਨੇ ਉਸ ਨੂੰ ਚੂਚੇ ਦਿਖਾਉਣ ਬਹਾਨੇ ਆਪਣੇ ਕਮਰੇ ਵਿੱਚ ਲਿਜਾ ਕੇ 3 ਵਾਰ ਉਸ ਨਾਲ ਬਦਸਲੂਕੀ ਕੀਤੀ। ਇੰਨਾ ਹੀ ਨਹੀਂ, ਜਦੋਂ ਉਹ ਸਿਰਫ਼ 9 ਸਾਲ ਦੀ ਸੀ, ਤਾਂ ਘਰ ਦੇ ਗਾਰਡਾਂ ਨੇ ਉਸ ਨੂੰ ਆਪਣੇ ਸਰਵੈਂਟ ਕੁਆਰਟਰ ਵਿੱਚ ਲਿਜਾ ਕੇ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ।
ਇਹ ਵੀ ਪੜ੍ਹੋ: ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

ਇੰਟਰਵਿਊ ਦੌਰਾਨ ਸੋਮੀ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ, ਇਸ ਵਿੱਚ ਕੋਈ ਝੂਠ ਨਹੀਂ ਹੈ। ਸੱਚਾਈ ਜਾਣਨ ਤੋਂ ਬਾਅਦ ਪਰਿਵਾਰ ਦੀ ਪ੍ਰਤੀਕਿਰਿਆ ਬਾਰੇ ਗੱਲ ਕਰਦਿਆਂ, ਸੋਮੀ ਨੇ ਕਿਹਾ ਕਿ ਉਸਨੇ ਬਾਅਦ ਵਿੱਚ ਆਪਣੇ ਪਿਤਾ ਨੂੰ ਅਬਦੁਲ ਬਾਰੇ ਦੱਸਿਆ ਸੀ, ਜਿਸ ਮਗਰੋਂ ਪਿਤਾ ਨੇ ਅਬਦੁਲ ਨੂੰ ਬੁਲਾਇਆ ਅਤੇ ਦੂਜੇ ਨੌਕਰਾਂ ਤੋਂ ਉਸ ਦੀ ਕੁੱਟਮਾਰ ਕਰਵਾਈ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਸੋਮੀ ਨੇ ਕਿਹਾ ਕਿ ਪਿਤਾ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਸੀ। ਸੋਮੀ ਨੇ ਕਿਹਾ ਕਿ 5 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਸਾਹਮਣੇ ਇਹ ਸਾਰੀ ਹਿੰਸਾ ਅਤੇ ਖੂਨ-ਖਰਾਬਾ ਦੇਖਿਆ, ਜਿਸ ਕਾਰਨ ਉਹ ਸਦਮੇ ਵਿੱਚ ਚਲੀ ਗਈ ਸੀ। ਸੋਮੀ ਮੁਤਾਬਕ, "ਜਦੋਂ 9 ਸਾਲ ਉਮਰ ਵਿੱਚ ਉਸ ਨਾਲ ਅਜਿਹਾ ਹੋਇਆ ਤਾਂ ਉਸ ਦੀ ਮਾਂ ਨੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਜੇਕਰ ਇਹ ਗੱਲ ਬਾਹਰ ਆਈ ਤਾਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਾਏਗਾ। ਸੋਮੀ ਨੇ ਕਿਹਾ ਕਿ ਉਸ ਨੂੰ ਆਪਣੇ ਮਾਪਿਆਂ ਅਤੇ ਸਮਾਜ ਦੀ ਅਜਿਹੀ ਮਾਨਸਿਕਤਾ 'ਤੇ ਬਹੁਤ ਦੁੱਖ ਹੈ।

ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
