ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ ''ਚ ਚੱਲ ਰਿਹਾ ਸੀ ਇਲਾਜ

Friday, Jul 10, 2026 - 01:41 PM (IST)

ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ ''ਚ ਚੱਲ ਰਿਹਾ ਸੀ ਇਲਾਜ

ਐਂਟਰਟੇਨਮੈਂਟ ਡੈਸਕ - ਫਿਲਮ 'ਟੂ ਲੈੱਟ' ਲਈ ਜਾਣੇ ਜਾਂਦੇ ਨੈਸ਼ਨਲ ਐਵਾਰਡ ਜੇਤੂ ਫਿਲਮ ਨਿਰਮਾਤਾ ਅਤੇ ਸਿਨੇਮੈਟੋਗ੍ਰਾਫ਼ਰ ਆਰ. ਚੇਜ਼ੀਅਨ ਸ਼ੁੱਕਰਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ 57 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ: '10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

PunjabKesari

ਦੱਸਿਆ ਜਾ ਰਿਹਾ ਹੈ ਕਿ ਚੇਜ਼ੀਅਨ ਦਾ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਤਾਮਿਲ ਫਿਲਮ ਇੰਡਸਟਰੀ ਸੋਗ ਦੀ ਲਹਿਰ ਦੌੜ ਪਈ ਹੈ। ਕੈਮਰੇ ਦੇ ਪਿੱਛੇ ਅਤੇ ਇੱਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਕੰਮ ਨਾਲ ਚੇਜ਼ੀਅਨ ਨੇ ਵੱਖਰੀ ਪਛਾਣ ਬਣਾਈ ਸੀ। 

ਇਹ ਵੀ ਪੜ੍ਹੋ: ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ ਖੁਲਾਸਾ

2013 ਦੇ ਲੰਡਨ ਫਿਲਮ ਫੈਸਟੀਵਲ ਵਿੱਚ ਉਨ੍ਹਾਂ ਨੂੰ ਬਾਲਾ ਦੀ ਫਿਲਮ ਪਰਦੇਸੀ ਲਈ ਸਰਵੋਤਮ ਸਿਨੇਮੈਟੋਗ੍ਰਾਫੀ ਪੁਰਸਕਾਰ ਨਾ ਨਵਾਜਿਆ ਗਿਆ ਸੀ। ਉਨ੍ਹਾਂ ਨੇ ਨੈਸ਼ਨਲ ਫਿਲਮ ਐਵਾਰਡ ਜਿੱਤਣ ਵਾਲੀ ਫਿਲਮ 'ਟੂ ਲੈੱਟ' ਦਾ ਨਿਰਦੇਸ਼ਨ ਕੀਤਾ ਸੀ। ਇਸ ਫਿਲਮ ਨੇ ਗੋਲਡਨ ਬੰਗਾਲ ਟਾਈਗਰ ਟਰਾਫੀ, 7 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਸੀ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ ਵੀ ਆ ਚੁੱਕੈ ਨਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News