ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ ਖੁਲਾਸਾ
Friday, Jul 10, 2026 - 10:47 AM (IST)
ਮੁੰਬਈ (ਏਜੰਸੀ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਅਤੇ 'ਬਿੱਗ ਬੌਸ ਸੀਜ਼ਨ 19' ਦੇ ਜੇਤੂ ਗੌਰਵ ਖੰਨਾ ਨੇ ਹਾਲ ਹੀ ਵਿੱਚ ਰਿਐਲਿਟੀ ਸ਼ੋਅ 'ਲੌਕ ਅੱਪ 2' ਵਿੱਚ ਇੱਕ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਗੌਰਵ ਅਤੇ ਅਕਾਂਕਸ਼ਾ ਚਮੋਲਾ ਦੇ ਵੱਖ ਹੋਣ ਦੀਆਂ ਖ਼ਬਰਾਂ ਚਰਚਾ ਵਿੱਚ ਹਨ। ਸ਼ੋਅ ਦੌਰਾਨ, ਆਕਾਂਕਸ਼ਾ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਕਿ ਗੌਰਵ ਨੂੰ ਪਹਿਲਾਂ ਹੀ ਉਸ ਦੀ ਸੈਕਸ਼ੁਐਲਿਟੀ ਬਾਰੇ ਪਤਾ ਸੀ ਅਤੇ ਉਸਨੇ ਇਸ ਦੇ ਬਾਵਜੂਦ ਵੀ ਉਸ ਨੂੰ ਸਵੀਕਾਰ ਕੀਤਾ ਸੀ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ ਵੀ ਆ ਚੁੱਕੈ ਨਜ਼ਰ
ਜਦੋਂ ਜੇਲਰ ਫਰਾਹ ਖਾਨ ਨੇ ਗੌਰਵ ਨੂੰ ਇਸ ਰਾਜ਼ ਬਾਰੇ ਪੁੱਛਿਆ, ਤਾਂ ਆਕਾਂਕਸ਼ਾ ਨੇ ਦੱਸਿਆ ਕਿ ਗੌਰਵ ਇਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਅਕਾਂਕਸ਼ਾ ਨੇ ਗੌਰਵ ਦੀ ਤਾਰੀਫ ਕਰਦਿਆਂ ਕਿਹਾ, ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲਾ ਹੈ, ਉਸਨੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਸਭ ਕੁਝ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਵੀਕਾਰ ਕੀਤਾ"। ਉਥੇ ਹੀ ਗੌਰਵ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਕਿਸੇ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਉਸ ਨੇ ਕਿਹਾ, "ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਤਾਂ ਉਸ ਨੂੰ ਪੂਰੀ ਤਰ੍ਹਾਂ ਅਪਣਾ ਲਓ। ਇਸ ਲਈ, ਮੈਂ ਹਮੇਸ਼ਾ ਤੋਂ ਅਜਿਹਾ ਹੀ ਇਨਸਾਨ ਰਿਹਾ ਹਾਂ"।
ਇਹ ਵੀ ਪੜ੍ਹੋ: ਹਾਈਕੋਰਟ ਪਹੁੰਚਿਆ 'ਸਤਲੁਜ' ਦਾ ਮਾਮਲਾ ! ਫ਼ਿਲਮ ਨੂੰ OTT ਤੋਂ ਹਟਾਉਣ ਖ਼ਿਲਾਫ਼ ਪਟੀਸ਼ਨ ਦਾਇਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇ ਐਪੀਸੋਡ ਵਿੱਚ ਆਕਾਂਕਸ਼ਾ ਨੇ ਖੁਦ ਸਵੀਕਾਰ ਕੀਤਾ ਸੀ ਕਿ ਉਹ ਬਾਇਸੈਕਸ਼ੁਅਲ ਹੈ, ਅਤੇ ਗੌਰਵ ਨਾਲ ਵਿਆਹ ਕਰਨ ਤੋਂ ਪਹਿਲਾਂ ਉਹ ਕੁੜੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਅਕਾਂਕਸ਼ਾ ਨੇ ਕਿਹਾ, "ਮੈਂ ਵਿਆਹ ਤੋਂ ਪਹਿਲਾਂ ਬਾਇਸੈਕਸੁਅਲ ਸੀ। ਮੇਰੇ ਕੁੱਝ ਕੁੜੀਆਂ ਨਾਲ ਸਬੰਧ ਰਹੇ ਹਨ। ਬਹੁਤ ਜ਼ਿਆਦਾ ਇੰਟੀਮੇਟ ਸਬੰਧ ਨਹੀਂ ਸਨ ਪਰ ਮੈਂ ਕੁਝ ਕੁੜੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਰਹੀ ਹਾਂ।"
ਇਹ ਵੀ ਪੜ੍ਹੋ: 'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ
ਆਕਾਂਕਸ਼ਾ ਨੇ ਦਾਅਵਾ ਕੀਤਾ ਕਿ ਉਹ ਕੁੜੀਆਂ ਦੇ ਆਲੇ-ਦੁਆਲੇ ਜ਼ਿਆਦਾ ਸੁਰੱਖਿਅਤ ਅਤੇ ਆਰਾਮਦਾਇਕ ਮਹਿਸੂਸ ਕਰਦੀ ਹੈ। ਮੈਨੂੰ ਕੁੜੀਆਂ ਪਸੰਦ ਹਨ। ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੀ ਹਾਂ ਅਤੇ ਉਨ੍ਹਾਂ ਵੱਲ ਆਕਰਸ਼ਿਤ ਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਉਹ ਮੇਰੀ ਸੁਰੱਖਿਅਤ ਜਗ੍ਹਾ ਹੈ। ਵੱਡੇ ਹੁੰਦੇ ਹੋਏ ਮੈਨੂੰ ਲੱਗਿਆ ਕਿ ਦੁਨੀਆ ਬਹੁਤ ਮਰਦ-ਪ੍ਰਧਾਨ ਹੈ। ਇਸ ਲਈ ਤੁਸੀਂ ਹਮੇਸ਼ਾ ਮਾਂ ਜਾਂ ਭੈਣਾਂ ਵੱਲ ਜਾਂਦੇ ਹੋ, ਕਿਤੇ ਨਾ ਕਿਤੇ ਜੋ ਕੰਫਰਟ ਜ਼ੋਨ ਉਨ੍ਹਾਂ ਤੋਂ ਮਿਲਦਾ ਹੈ, ਮੈਂ ਉਸ ਐਨਰਜੀ ਅਤੇ ਕੰਫਰਟ ਨੂੰ ਪਿਆਰ ਕਰਦੀ ਹਾਂ। ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਲੋਕ ਕਹਿੰਦੇ ਹਨ ਕਿ ਕੁੜੀਆਂ ਦੋਸਤ ਨਹੀਂ ਹੋ ਸਕਦੀਆਂ, ਉਨ੍ਹਾਂ ਵਿੱਚ ਈਰਖਾ ਜਾਂ ਮੁਕਾਬਲਾ ਹੁੰਦਾ ਹੈ। ਮੇਰੇ ਵਿੱਚ ਅਜਿਹਾ ਕੁਝ ਨਹੀਂ ਸੀ, ਮੇਰੇ ਲਈ ਸਾਰੀਆਂ ਔਰਤਾਂ ਖ਼ੂਬਸੂਰਤ ਹਨ। ਇਹ ਸਮਾਜ ਦਾ ਦਿੱਤਾ ਹੋਇਆ ਇੱਕ ਟੈਗ ਹੈ, ਪਰ ਮੇਰੇ ਲਈ ਇਹ ਸਿਰਫ਼ ਸ਼ੁੱਧ ਪਿਆਰ ਹੈ।"
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ ਚੁਣਿਆ ਜੀਵਨਸਾਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
