''7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend'' ! 40 ਸਾਲ ਦੀ ਉਮਰ ''ਚ ਵੀ ਕੁਆਰਾ ਹੈ ਇਹ ਮਸ਼ਹੂਰ ਅਦਾਕਾਰ
Tuesday, Jul 21, 2026 - 11:39 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਹੋਸਟ ਕਰਨ ਵਾਹੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਕਰਨ ਦੀ ਉਮਰ 40 ਸਾਲ ਹੈ ਅਤੇ ਅਜੇ ਤੱਕ ਵਿਆਹ ਨਹੀਂ ਕਰਾਇਆ ਹੈ। ਹਾਲ ਹੀ ਵਿੱਚ ਇਕ ਪੋਡਕਾਸਟ ਦੌਰਾਨ ਅਦਾਕਾਰ ਨੇ ਆਪਣੀ ਲਵ ਲਾਈਫ ਅਤੇ ਔਰਤਾਂ ਨੂੰ ਲੈ ਕੇ ਕੁੱਝ ਅਜਿਹਾ ਕਹਿ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : 'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

ਪੋਡਕਾਸਟ 'ਤੇ ਬੋਲਦਿਆਂ ਕਰਨ ਨੇ ਕਿਹਾ ਕਿ ਉਸਦੀ ਮਾਂ ਦੀ ਪੀੜ੍ਹੀ ਅਤੇ ਅੱਜ ਦੀ ਪੀੜ੍ਹੀ ਦੀ ਸੋਚ ਵਿੱਚ ਬਹੁਤ ਅੰਤਰ ਹੈ। ਪਹਿਲਾਂ ਲੋਕ ਸੋਚ-ਸਮਝ ਕੇ ਚੀਜ਼ਾਂ ਨੂੰ ਸੰਭਾਲਦੇ ਸਨ। ਪਹਿਲਾਂ ਔਰਤਾਂ ਕਿਸੇ ਵੀ ਸਮੱਸਿਆ ਦਾ ਚੁੱਪ-ਚਾਪ ਸਾਹਮਣਾ ਕਰਦੀਆਂ ਸਨ ਅਤੇ ਇਸਨੂੰ ਆਪਣੇ ਤਰੀਕੇ ਨਾਲ ਹੱਲ ਕਰਦੀਆਂ ਸਨ। ਜਦੋਂ ਕਿ ਅੱਜ ਦੀਆਂ ਔਰਤਾਂ, ਜੇਕਰ ਕਿਸੇ ਰਿਸ਼ਤੇ ਵਿੱਚ ਨਾਖੁਸ਼ ਹੁੰਦੀਆਂ ਹਨ, ਤਾਂ ਬਿਨਾਂ ਕਿਸੇ ਦੇਰੀ ਦੇ ਅੱਗੇ ਵਧਣ ਦਾ ਫੈਸਲਾ ਕਰ ਲੈਂਦੀਆਂ ਹਨ।
ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ ਲਏ ਆਖਰੀ ਸਾਹ

ਕਰਨ ਵਾਹੀ ਨੇ ਫਿਰ ਆਪਣੀ ਲਵ ਲਾਈਫ ਦਾ ਇੱਕ ਕਿੱਸਾ ਸਾਂਝਾ ਕੀਤਾ। ਉਸਨੇ ਕਿਹਾ ਕਿ ਉਹ ਕਦੇ ਵੀ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਲੋਕਾਂ ਨੂੰ ਡੇਟ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ, ਕਿਉਂਕਿ ਉਹ ਰਿਸ਼ਤੇ ਵਿੱਚ ਕੋਈ ਉਲਝਣ ਨਹੀਂ ਚਾਹੁੰਦਾ ਸੀ ਪਰ ਬਾਅਦ ਵਿਚ ਕਰਨ ਨੂੰ ਪਤਾ ਲੱਗਾ ਕਿ ਜਿਸ ਕੁੜੀ ਨਾਲ ਉਹ ਰਿਸ਼ਤੇ ਵਿੱਚ ਸੀ, ਉਹ ਕੁੜੀ ਉਸੇ ਦੌਰਾਨ 7 ਹੋਰ ਮਰਦਾਂ ਨੂੰ ਵੀ ਡੇਟ ਕਰ ਰਹੀ ਸੀ। ਇਸ ਬਾਰੇ ਉਸਦੀ ਪ੍ਰਤੀਕਿਰਿਆ ਸੀ ਕਿ ਠੀਕ ਹੈ, ਮੈਂ ਤੁਹਾਨੂੰ ਜੱਜ ਨਹੀਂ ਕਰ ਰਿਹਾ ਹਾਂ, ਪਰ ਉਸਦੇ ਮਨ ਵਿੱਚ ਇਹ ਸਵਾਲ ਆਇਆ ਕਿ ਆਖਿਰ ਅਜਿਹੀ ਸਥਿਤੀ ਦੀ ਹੱਦ ਕਿੱਥੇ ਹੁੰਦੀ ਹੈ? ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਉਸਦਾ ਉਦੇਸ਼ ਕਿਸੇ ਦੇ ਨਿੱਜੀ ਫੈਸਲਿਆਂ 'ਤੇ ਟਿੱਪਣੀ ਕਰਨਾ ਨਹੀਂ ਸੀ। ਹਾਲਾਂਕਿ, ਉਸਦਾ ਮੰਨਣਾ ਹੈ ਕਿ ਅੱਜਕੱਲ੍ਹ ਜਦੋਂ ਰਿਸ਼ਤੇ ਬਣਾਈ ਰੱਖਣ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਵਿੱਚ, ਖਾਸ ਕਰਕੇ ਔਰਤਾਂ ਵਿੱਚ ਸਬਰ ਪਹਿਲਾਂ ਦੀ ਤੁਲਨਾ ਵਿੱਚ ਘੱਟ ਹੋ ਗਿਆ ਹੈ।
ਇਹ ਵੀ ਪੜ੍ਹੋ: 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ ਸੁਣਾਇਆ ਦਰਦਨਾਕ ਕਿੱਸਾ

ਕਰਨ ਵਾਹੀ ਦੀ ਇਸ ਪ੍ਰਤੀਕਿਰਿਆ 'ਤੇ ਲੋਕਾਂ ਦਾ ਮੰਨਣਾ ਹੈ ਕਿ ਭਾਵੇਂ ਹੀ ਕਰਨ ਨੇ ਕਿਹਾ ਕਿ ਉਹ ਜੱਜ ਨਹੀਂ ਕਰ ਰਹੇ ਪਰ 7 ਲੋਕਾਂ ਨੂੰ ਡੇਟ ਕਰਨ ਵਾਲੀ ਕੁੜੀ ਬਾਰੇ ਉਸ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਉਹ ਜਜਮੈਂਟਲ ਹੀ ਹੋ ਰਹੇ ਹਨ। ਉਥੇ ਹੀ ਪੁਰਾਣੀ ਪੀੜ੍ਹੀ ਦੀ ਤੁਲਨਾ ਅੱਜ ਦੀਆਂ ਔਰਤਾਂ ਨਾਲ ਕਰਨ 'ਤੇ ਵੀ ਪ੍ਰਸ਼ੰਸਕ ਨਾਰਾਜ਼ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅੱਜ ਦੀਆਂ ਔਰਤਾਂ ਗਲਤ ਗੱਲ ਬਰਦਾਸ਼ਤ ਨਹੀਂ ਕਰਦੀਆਂ, ਪਰ ਕਰਨ ਚਾਹੁੰਦਾ ਹੈ ਕਿ ਉਹ ਸਮਝੌਤਾ ਕਰਨ।
ਦੱਸ ਦੇਈਏ ਕਿ ਕਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਵਨ ਦੇ ਸ਼ੋਅ 'ਰਿਮਿਕਸ' ਵਿੱਚ 'ਰਣਵੀਰ ਸਿਸੋਦੀਆ' ਦੀ ਮੁੱਖ ਭੂਮਿਕਾ ਨਿਭਾ ਕੇ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ 'ਦਿਲ ਮਿਲ ਗਏ', 'ਕਹਾਣੀ ਹਮਾਰੀ...' ਅਤੇ 'ਚੰਨਾ ਮੇਰਿਆ' ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ ਅਤੇ ਉਹ ਕਈ ਰਿਐਲਿਟੀ ਸ਼ੋਅਜ਼ ਦੀ ਮੇਜ਼ਬਾਨੀ ਵੀ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
