ਜਗਦਗੁਰੂ ਪਰਮਹੰਸ ਆਚਾਰੀਆ ਨੇ ਦਿੱਤੀ ਆਮਿਰ ਖਾਨ ਦੀ ''ਸੁਪਾਰੀ'', ਕਿਹਾ- ''ਦੇਵਾਂਗਾ 5 ਕਰੋੜ''
Wednesday, Jul 15, 2026 - 01:51 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੇ ਤੀਜੇ ਵਿਆਹ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਅਯੁੱਧਿਆ ਦੀ ਪ੍ਰਸਿੱਧ ਤਪੱਸਵੀ ਛਾਉਣੀ ਦੇ ਪੀਠਾਧੀਸ਼ਵਰ ਜਗਦਗੁਰੂ ਪਰਮਹੰਸ ਆਚਾਰੀਆ ਨੇ ਆਮਿਰ ਖਾਨ ਵਿਰੁੱਧ ਇੱਕ ਬੇਹੱਦ ਹੈਰਾਨ ਕਰਨ ਵਾਲਾ ਅਤੇ ਵਿਵਾਦਤ ਬਿਆਨ ਦਿੱਤਾ ਹੈ। ਆਮਿਰ ਦੇ ਤੀਜੇ ਵਿਆਹ ਤੋਂ ਨਾਰਾਜ਼ ਜਗਦਗੁਰੂ ਪਰਮਹੰਸ ਆਚਾਰੀਆ ਨੇ ਕਿਹਾ ਕਿ ਉਹ ਆਮਿਰ ਖਾਨ ਨੂੰ ਮਾਰਨ ਵਾਲੇ ਨੂੰ 5 ਕਰੋੜ ਰੁਪਏ ਦਾ ਇਨਾਮ ਦੇਣਗੇ।
ਇਸ ਤੋਂ ਪਹਿਲਾਂ ਬਜਰੰਗ ਦਲ ਨੇ ਵੀ ਗੌਰੀ ਸਪ੍ਰੈਟ ਨਾਲ ਅਦਾਕਾਰ ਦੇ ਤੀਜੇ ਵਿਆਹ ਦਾ ਵਿਰੋਧ ਕੀਤਾ ਸੀ। ਆਮਿਰ ਖਾਨ ਵਿਰੁੱਧ ਦੂਜੇ ਧਰਮਾਂ ਦੀਆਂ ਔਰਤਾਂ ਨਾਲ ਵਿਆਹ ਕਰਨ ਲਈ ਫਤਵਾ ਵੀ ਜਾਰੀ ਕੀਤਾ ਗਿਆ ਹੈ। ਉਥੇ ਹੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤੇਸ਼ ਰਾਣੇ ਨੇ ਵੀ ਆਮਿਰ ਨੂੰ 'ਲਵ ਜੇਹਾਦ' ਦੇ ਬ੍ਰਾਂਡ ਅੰਬੈਸਡਰ ਦਾ ਟੈਗ ਦਿੱਤਾ ਹੈ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ ਹੱਕੇ-ਬੱਕੇ ਰਹਿ ਗਏ ਫੈਨਜ਼
ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ, ਜਗਦਗੁਰੂ ਪਰਮਹੰਸ ਆਚਾਰੀਆ ਨੇ ਆਮਿਰ ਦੇ 3 ਵਿਆਹਾਂ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ, "ਜਿਸ ਤਰ੍ਹਾਂ ਆਮਿਰ ਖਾਨ ਨੇ ਤਿੰਨ ਵਾਰ ਵਿਆਹ ਕੀਤੇ ਹਨ ਅਤੇ ਤਿੰਨੋਂ ਹਿੰਦੂ ਕੁੜੀਆਂ ਨਾਲ ਕੀਤੇ ਹਨ। ਇਸ ਉਮਰ ਵਿੱਚ, ਜਦੋਂ ਮਰਨ ਦਾ ਸਮਾਂ ਆ ਗਿਆ ਹੈ, ਉਹ ਸਿਰਫ ਲਵ ਜੇਹਾਦ ਦਾ ਸੰਦੇਸ਼ ਫੈਲਾਉਣਾ ਚਾਹੁੰਦੇ ਹਨ। ਨਿਤੇਸ਼ ਰਾਣੇ ਨੇ ਜੋ ਆਰੋਪ ਲਗਾਇਆ ਹੈ, ਉਹ ਆਰੋਪ ਨਹੀਂ ਹਕੀਕਤ ਹੈ। ਅਜਿਹੇ ਲੋਕਾਂ ਨੂੰ ਜਿੱਥੇ ਕਿਤੇ ਵੀ ਮਿਲਣ ਤੁਰੰਤ ਮਾਰ ਦੇਣਾ ਚਾਹੀਦਾ ਹੈ। ਇਹ ਲੋਕ ਸਮਾਜ ਦੇ ਬਹੁਤ ਵੱਡੇ ਅਪਰਾਧੀ ਹਨ।" ਆਚਾਰੀਆ ਨੇ ਇਹ ਵੀ ਕਿਹਾ ਕਿ ਉਹ ਆਮਿਰ ਖਾਨ ਨੂੰ ਮਾਰਨ ਵਾਲੇ ਵਿਅਕਤੀ ਦੀ ਕਾਨੂੰਨੀ ਲੜਾਈ ਦਾ ਸਾਰਾ ਖਰਚਾ ਵੀ ਖੁਦ ਚੁੱਕਣਗੇ।
ਇਹ ਵੀ ਪੜ੍ਹੋ: ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ
ਜਗਦਗੁਰੂ ਪਰਮਹੰਸ ਆਚਾਰੀਆ ਨੇ ਅੱਗੇ ਕਿਹਾ, "ਜੋ ਲਵ ਜੇਹਾਦ ਕਰਨ ਵਾਲੇ ਵੱਡੇ ਲੋਕ ਹਨ। ਜੇਕਰ ਅਜਿਹੇ 100-200 ਲੋਕਾਂ ਨੂੰ ਟਪਕਾ ਦਿੱਤਾ ਜਾਂਦਾ ਹੈ, ਤਾਂ ਲਵ ਜੇਹਾਦ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਹਿੰਦੂ ਧੀਆਂ-ਭੈਣਾਂ ਨੂੰ ਫਸਾਉਣ ਵਾਲਿਆਂ ਨੂੰ ਜ਼ਿੰਦਾ ਛੱਡਣਾ ਗਲਤ ਹੈ। ਉਨ੍ਹਾਂ ਨੂੰ ਕਿਤੇ ਵੀ, ਕਿਸੇ ਵੀ ਤਰ੍ਹਾਂ ਮਾਰ ਦੇਣਾ ਚਾਹੀਦਾ ਹੈ। ਮੈਂ ਇਹ ਖੁੱਲ੍ਹ ਕੇ ਕਹਿ ਰਿਹਾ ਹਾਂ, ਜਿਸ ਦਿਨ ਕੋਈ ਆਮਿਰ ਖਾਨ ਨੂੰ ਮਾਰ ਦੇਵੇਗਾ, 5 ਕਰੋੜ ਰੁਪਏ ਉਸਦੇ ਘਰ ਪਹੁੰਚ ਜਾਣਗੇ। ਮੈਂ ਉਸਦੀ ਕਾਨੂੰਨੀ ਲੜਾਈ ਦਾ ਖਰਚਾ ਵੀ ਚੁੱਕਾਂਗਾ।"
ਦੂਜੇ ਪਾਸੇ, ਆਮਿਰ ਖਾਨ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਗੌਰੀ ਹਿੰਦੂ ਨਹੀਂ ਸਗੋਂ ਈਸਾਈ ਹੈ। ਜ਼ਿਕਰਯੋਗ ਹੈ ਕਿ 61 ਸਾਲਾ ਆਮਿਰ ਖਾਨ ਨੇ 5 ਜੁਲਾਈ 2026 ਨੂੰ ਗੌਰੀ ਸਪ੍ਰੈਟ ਨਾਲ ਰਜਿਸਟਰਡ ਮੈਰਿਜ ਕੀਤੀ ਹੈ। ਇਹ ਉਨ੍ਹਾਂ ਦਾ ਤੀਜਾ ਵਿਆਹ ਹੈ; ਇਸ ਤੋਂ ਪਹਿਲਾਂ ਉਨ੍ਹਾਂ ਦਾ ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਤਲਾਕ ਹੋ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
