ਕਮਲੇਸ਼ ਕਤਲ ਕਾਂਡ ਦੇ ਖੁੱਲ੍ਹੇ ਰਾਜ਼, ਹੋਟਲ ''ਚੋਂ ਬੈਗ ਅਤੇ ਖੂਨ ਨਾਲ ਰੰਗੇ ਕੱਪੜੇ ਬਰਾਮਦ

10/20/2019 12:18:49 PM

ਲਖਨਊ— ਕਮਲੇਸ਼ ਤਿਵਾੜੀ ਕਤਲ ਕਾਂਡ ਵਿਚ ਪੁਲਸ ਨੂੰ ਇਕ ਹੋਰ ਸਫਲਤਾ ਮਿਲੀ ਹੈ। ਲਖਨਊ ਸਥਿਤ ਹੋਟਲ ਖਾਲਸਾ ਤੋਂ ਦੋਸ਼ੀਆਂ ਦਾ ਸਾਮਾਨ ਬਰਾਮਦ ਹੋਇਆ ਹੈ। ਹੋਟਲ 'ਚੋਂ ਪੁਲਸ ਨੇ ਬੈਗ ਅਤੇ ਭਗਵਾ ਕੱਪੜੇ ਬਰਾਮਦ ਕੀਤੇ ਹਨ। ਬਰਾਮਦ ਕੱਪੜਿਆਂ 'ਤੇ ਖੂਨ ਵੀ ਲੱਗਾ ਹੋਇਆ ਹੈ। ਫਿਲਹਾਲ ਪੁਲਸ ਦੇ ਨਾਲ ਫੋਰੈਂਸਿਕ ਟੀਮ ਹੋਟਲ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲ ਦੇ ਮਾਲਕ ਕੋਲੋਂ ਦੋਸ਼ੀਆਂ ਦੀ ਆਈ. ਡੀ. ਮਿਲੀ ਹੈ, ਜਿਸ 'ਤੇ ਨਾ ਦਰਜ ਹੈ ਅਤੇ ਪਤਾ ਸੂਰਤ ਦਾ ਹੈ। ਪੁਲਸ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਪੁਲਸ ਦੀ ਟੀਮ ਉੱਥੇ ਪਹੁੰਚ ਗਈ। ਕਮਰੇ ਦੀ ਜਾਂਚ ਕਰਨ 'ਤੇ ਬੈਗ ਦੇ ਨਾਲ ਕੱਪੜੇ ਵੀ ਬਰਾਮਦ ਕੀਤੇ ਗਏ। ਬੈਗ 'ਚ ਜੀਓ ਫੋਨ ਪੈਕਟ ਵੀ ਮਿਲਿਆ ਹੈ। ਨਾਲ ਹੀ ਸੇਵਿੰਗ ਕਿਟ, ਚਸ਼ਮੇ ਦਾ ਡੱਬਾ ਮਿਲਿਆ। ਕਾਨੂੰਨੀ ਕਾਰਵਾਈ ਮਗਰੋਂ ਹੋਟਲ ਦਾ ਕਮਰਾ ਸੀਲ ਕਰ ਦਿੱਤਾ ਗਿਆ ਹੈ।

Image result for Kamlesh Tiwari murdered hotel bag

ਦੱਸਣਯੋਗ ਹੈ ਕਿ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦਾ 18 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇਸੇ ਹੋਟਲ ਵਿਚ ਰੁੱਕੇ ਸਨ। ਉੱਥੋਂ ਭਗਵਾ ਕੱਪੜੇ ਪਹਿਨ ਕੇ ਉਹ ਕਮਲੇਸ਼ ਤਿਵਾੜੀ ਨੂੰ ਮਿਲਣ ਪਹੁੰਚੇ ਸਨ। ਕਤਲ ਤੋਂ ਬਾਅਦ ਦੋਸ਼ੀ ਮੁੜ ਹੋਟਲ ਵਿਚ ਆਏ, ਇੱਥੇ ਕੱਪੜੇ ਬਦਲੇ ਅਤੇ ਉਸ ਤੋਂ ਬਾਅਦ ਫਰਾਰ ਹੋ ਗਏ।


Tanu

Content Editor

Related News