ਮਾਨਸਰੋਵਰ ਯਾਤਰਾ: 1500 'ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

Tuesday, Jul 03, 2018 - 05:01 PM (IST)

ਮਾਨਸਰੋਵਰ ਯਾਤਰਾ: 1500 'ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ— ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ ਦੋ ਤੀਰਥਯਾਤਰੀਆਂ ਦੀ ਮੌਤ ਹੋ ਗਈ ਹੈ, ਜਿੰਨ੍ਹਾਂ 'ਚੋਂ ਇਕ ਸ਼ਰਧਾਲੂ ਆਂਧਰਾ ਪ੍ਰਦੇਸ਼ ਅਤੇ ਦੂਜਾ ਕੇਰਲ ਦਾ ਹੈ। ਖਰਾਬ ਮੌਸਮ ਦੇ ਕਾਰਨ ਨੇਪਾਲ ਦੇ ਪਹਾੜੀ ਖੇਤਰ 'ਚ ਤਿੱਬਤ ਦੇ ਨੇੜੇ ਮੰਗਲਵਾਰ ਨੂੰ ਯਾਤਰਾ ਰੋਕਣੀ ਪਈ ਹੈ, ਜਿਸ ਨਾਲ ਕਰੀਬ 1500 ਸ਼ਰਧਾਲੂ ਫਸ ਗਏ। ਇਸ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਕਰੀਬ 525 ਤੀਰਥਯਾਤਰੀ ਸਿਮੀਕੋਟ 'ਚ 550 ਤੀਰਥਯਾਤਰੀ ਹਿਲਸਾ 'ਚ ਕਰੀਬ 500 ਤੀਰਥਯਾਤਰੀ ਤਿੱਬਤ ਕੋਲ ਫਸੇ ਹੋਏ ਹਨ। 

 

 

PunjabKesari

ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਤੋਂ ਯਾਤਰਾ 'ਤੇ ਗਏ ਕਾਕੀਨਾਡਾ ਦੇ ਸ਼ਰਧਾਲੂ ਗਰਾਂਧੀ ਸੂਬਾ ਰਾਵ ਦੀ ਤਿੱਬਤ ਖੇਤਰ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਨੇਪਾਲਗੰਜ ਲਿਆਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲਾਸ਼ ਨੂੰ ਲਖਨਊ ਦੇ ਰਸਤੇ ਕਾਕੀਨਾਡਾ ਲਿਆਇਆ ਜਾਵੇਗਾ। ਮਾਲਿਅਮ ਜ਼ਿਲੇ ਦੇ ਵਾਂਡੁਰ ਕਿਦਾਨਬਾਜੀ ਮਾਨਾ ਨਿਵਾਸੀ ਦੇ ਐੱਮ ਸੇਤੁਮਾਧਵਨ ਨਾਂਬੂਦਰੀ ਦੀ ਪਤਨੀ ਲੀਲਾ ਅੰਧਾਰਾਜਨਮ ਦੀ ਸੋਮਵਾਰ ਨੂੰ ਕਾਠਮਾਂਡੂ ਤੋਂ 423 ਕਿਲੋਮੀਟਰ ਦੂਰ ਸਿਮੀਕੋਟ 'ਚ ਉਚਾਈ 'ਤੇ ਸਾਹ ਲੈਣ ਦੇ ਮੁਸ਼ਕਿਲ ਦੇ ਕਾਰਨ ਮੌਤ ਹੋ ਗਈ। ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾਣ ਵਾਲੇ ਸੂਬੇ ਦੇ 40 ਸ਼ਰਧਾਲੂਆਂ 'ਚ ਸ਼ਾਮਲ ਸਨ। 
ਭੋਜਨ ਅਤੇ ਰਹਿਣ 'ਚ ਦਿੱਕਤਾਂ ਨਾਲ ਸ਼ਰਧਾਲੂ ਬੀਮਾਰ—
ਫਸੇ ਹੋਏ ਸ਼ਧਾਲੂਆਂ 'ਚ ਕੁਝ ਨੇ ਆਪਣੇ ਰਿਸ਼ਤੇਦਾਰਾਂ ਨਾਲ ਬੱਲਬਾਤ 'ਚ ਕਿਹਾ ਹੈ ਕਿ ਭੋਜਨ ਅਤੇ ਰਹਿਣ ਦੀ ਦਿੱਕਤ ਹੋਣ ਦੇ ਕਾਰਨ ਸ਼ਰਧਾਲੂ ਬਿਮਾਰ ਹੋ ਰਹੇ ਹਨ। ਉਨ੍ਹਾਂ ਕੋਲ ਪੈਸੇ ਵੀ ਖਤਮ ਹੋ ਗਏ ਹਨ ਅਤੇ ਉਹ ਮਦਦ ਦੇ ਇੰਤਜ਼ਾਰ 'ਚ ਹਨ। ਇਸ ਵਿਚਕਾਰ ਇਕ ਫਸੇ ਹੋਏ ਸ਼ਰਧਾਲੂ ਮੁਰਲੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਦੱਸਿਆ ਹੈ ਕਿ ਨੇਪਾਲ-ਚੀਨ ਸੀਮਾ 'ਤੇ ਭਾਰੀ ਬਾਰਸ਼ ਅਤੇ ਬਰਫ ਡਿੱਗਣ ਦੇ ਕਾਰਨ ਹਿਲਸਾ 'ਚ ਹਜ਼ਾਰਾਂ ਤੀਰਥਯਾਤਰੀ ਫਸੇ ਹੋਏ ਹਨ। ਖਰਾਬ ਮੌਸਮ ਦੇ ਕਾਰਨ ਹੈਲੀਕਾਪਟਰ ਦੀ ਆਵਾਜ਼ਾਈ ਨਹੀਂ ਹੋ ਰਹੀ ਹੈ। ਉਸ ਨੇ ਦੱਸਿਆ ਕਿ ਫਸੇ ਹੋਏ ਯਾਤਰੀਆਂ ਨੂੰ ਭੋਜਨ ਅਤੇ ਰਹਿਣ ਦੀ ਜਗ੍ਹਾ ਨਹੀਂ ਮਿਲੀ ਹੈ, ਜਿਸ 'ਚ ਵੱਡੀ ਸੰਖਿਆ 'ਚ ਤੇਲਗੂ ਸ਼ਰਧਾਲੂ ਬੀਮਾਰ ਹੋ ਗਏ ਹਨ। 300 ਤੇਲਗੂ ਸ਼ਰਧਾਲੂਆਂ 'ਚੋਂ 50 ਵਿਜੇਵਾੜਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ਹਨ। 

PunjabKesari

ਸੁਸ਼ਮਾ ਨੇ ਕਿਹਾ ਕਿ ਸਿਮੀਕੋਟ 'ਚ ਬਜ਼ੁਰਗ ਤੀਰਥਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਅਤੇ ਸਾਰੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਿਲਸਾ 'ਚ ਅਸੀਂ ਪੁਲਸ ਪ੍ਰਸ਼ਾਸਨ ਨਾਲ ਜ਼ਰੂਰੀ ਸਹਾਇਤਾ ਦੇਣ ਦੀ ਬੇਨਤੀ ਕੀਤੀ ਹੈ। ਨੇਪਾਲ ਸਥਿਤ ਭਾਰਤੀ ਦੂਤਾਵਾਸ ਨੇ ਸਾਰੇ ਟੂਰ ਆਪਰੇਟਰਾਂ ਨਾਲ ਜਿੰਨਾ ਸੰਭਵ ਹੋਵੇ, ਤੀਰਥਯਾਤਰੀਆਂ ਨੂੰ ਤਿੱਬਤ ਵੱਲ ਰੱਖਣ ਨੂੰ ਕਿਹਾ ਹੈ ਕਿਉਂਕਿ ਨੇਪਾਲ ਵੱਲ ਮੈਡੀਕਲ ਅਤੇ ਸਿਵਲ ਸੇਵਾਵਾਂ ਮੌਜੂਦ ਨਹੀਂ ਹਨ।


Related News