ਜੁਲਾਈ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ ਸਾਬਿਤ, ਬਹੁਤ ਸਾਰੇ ਦੇਸ਼ਾਂ ਵਿਚ ਜੰਗਲਾਂ ਨੂੰ ਲੱਗੀ ਅੱਗ
Saturday, Jul 29, 2023 - 10:50 AM (IST)

ਨਵੀਂ ਦਿੱਲੀ (ਭਾਸ਼ਾ)- ਵਿਗਿਆਨੀਆਂ ਦੇ ਇਕ ਨਵੇਂ ਵਿਸ਼ਲੇਸ਼ਣ ਅਨੁਸਾਰ ਚਲ ਰਿਹਾ ਜੁਲਾਈ ਦਾ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਸਾਬਿਤ ਹੋਵੇਗਾ। ਇਸ ਦਾ ਔਸਤ ਤਾਪਮਾਨ ਜੁਲਾਈ 2019 ਨਾਲੋਂ ਕਾਫ਼ੀ ਵੱਧ ਹੈ। ਯੂਰਪੀਨ ਯੂਨੀਅਨ ਵਲੋਂ ਫੰਡ ਪ੍ਰਾਪਤ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਨੋਟ ਕੀਤਾ ਹੈ ਕਿ ਉੱਤਰੀ ਅਮਰੀਕਾ, ਏਸ਼ੀਆ ਅਤੇ ਯੂਰਪ ਦੇ ਵੱਡੇ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਤਾਪਮਾਨ ਵਿੱਚ ਵਾਧਾ ਹੋਇਆ ਹੈ।
ਇਸੇ ਕਾਰਨ ਕੈਨੇਡਾ ਅਤੇ ਗ੍ਰੀਸ ਸਮੇਤ ਬਹੁਤ ਸਾਰੇ ਦੇਸ਼ਾਂ ਵਿਚ ਜੰਗਲਾਂ ਨੂੰ ਅੱਗ ਲੱਗ ਗਈ ਹੈ। ਨਾਲ ਹੀ ਲੋਕਾਂ ਦੀ ਸਿਹਤ, ਵਾਤਾਵਰਣ ਅਤੇ ਆਰਥਿਕਤਾ ’ਤੇ ਅਸਰ ਪਿਆ ਹੈ। ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਆਖਰੀ ਗਰਮ ਮਹੀਨਾ ਜੁਲਾਈ 2019 ਦਾ ਸੀ। ਇਕ ਨਵੇਂ ਵਿਸ਼ਲੇਸ਼ਣ ਅਨੁਸਾਰ ਜੁਲਾਈ 2023 ਦੇ ਪਹਿਲੇ 23 ਦਿਨਾਂ ਵਿੱਚ ਵਿਸ਼ਵ ਦਾ ਔਸਤ ਤਾਪਮਾਨ 16.95 ਡਿਗਰੀ ਸੈਲਸੀਅਸ ਸੀ, ਜੋ ਜੁਲਾਈ 2019 ਦੇ ਪੂਰੇ ਮਹੀਨੇ ਲਈ ਦਰਜ ਕੀਤੇ ਗਏ 16.63 ਡਿਗਰੀ ਸੈਲਸੀਅਸ ਨਾਲੋਂ ਵੱਧ ਹੈ। ਇਸ ਪੜਾਅ ’ਤੇ ਇਹ ਲਗਭਗ ਯਕੀਨੀ ਹੈ ਕਿ ਜੁਲਾਈ 2023 ਜੁਲਾਈ 2019 ਤੋਂ ਕਾਫ਼ੀ ਵੱਧ ਗਰਮ ਸਾਬਿਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8