ਕੋਰੋਨਾ ਤੋਂ ਜੰਗ ''ਚ ਮਿਲੇਗੀ ਸਫਲਤਾ, ਭਾਰਤੀ ਕੰਪਨੀ ਨੇ remdesivir ਦਵਾਈ ਲਈ ਕੀਤਾ ਕਰਾਰ
Wednesday, May 13, 2020 - 11:51 AM (IST)
ਨਵੀਂ ਦਿੱਲੀ— ਦਵਾਈ ਬਣਾਉਣ ਵਾਲੀ ਭਾਰਤੀ ਕੰਪਨੀ ਜੁਬੀਲੈਂਟ ਲਾਈਫ ਸਾਇੰਸੇਜ਼ ਲਿਮਟਿਡ (Jubilant Life Sciences Limited) ਨੇ ਕੋਰੋਨਾ ਵਾਇਰਸ 'ਕੋਵਿਡ-19' ਨਾਲ ਲੜਨ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ 12 ਮਈ ਨੂੰ ਐਲਾਨ ਕੀਤਾ ਕਿ ਉਸ ਦੀ ਸਹਾਇਕ ਜੁਬੀਲੈਂਟ ਜੈਨਰਿਕਸ ਲਿਮਟਿਡ ਨੇ ਭਾਰਤ ਸਮੇਤ ਦੁਨੀਆ ਦੇ 127 ਦੇਸ਼ਾਂ ਵਿਚ ਰੇਮੇਡਿਸਵਿਰ (remdesivir) ਦਵਾਈ ਦੇ ਉਤਪਾਦਨ ਅਤੇ ਵਿਕਰੀ ਲਈ ਅਮਰੀਕੀ ਅਧਾਰਤ ਕੰਪਨੀ ਗਿਲੀਅਡ ਸਾਇੰਸੇਜ਼ (Gilead Sciences) ਨਾਲ ਕਰਾਰ ਕੀਤਾ ਹੈ। ਇਸ ਲਾਇਸੈਂਸਿੰਗ ਕਰਾਰ ਤਹਿਤ ਜੁਬੀਲੈਂਟ ਲਾਈਫ ਸਾਇੰਸੇਜ਼ ਦੀ ਸਹਾਇਕ ਜੁਬੀਲੈਂਟ ਜੈਨਰਿਕਸ ਨੂੰ ਰੇਮੇਡਿਸਵਿਰ ਦਾ ਉਤਪਾਦਨ ਕਰਨ ਲਈ ਗਿਲੀਅਡ ਤਕਨਾਲੋਜੀ ਟਰਾਂਸਫਰ ਕਰੇਗੀ।
ਦੱਸ ਦੇਈਏ ਕਿ ਗਿਲੀਡ ਦੀ ਇਕ ਐਂਟੀਵਾਇਰਲ ਦਵਾਈ ਰੇਮੇਡਿਸਵਿਰ ਨੂੰ ਅਮਰੀਕੀ ਫੂਡ ਐਂਡ ਡਰੱਗ ਰੇਗੂਲੇਟਰ (ਯੂ. ਐੱਸ. ਐੱਫ. ਡੀ. ਏ.) ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੇ ਇਲਾਜ 'ਚ ਪ੍ਰਯੋਗਿਕ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਗਿਲੀਡ ਦੀ ਇਸ ਦਵਾਈ ਨੂੰ ਅਮਰੀਕੀ ਫੂਡ ਐਂਡ ਡਰੱਗ ਰੇਗੂਲੇਟਰ ਤੋਂ ਕੋਵਿਡ-19 ਦੇ ਇਲਾਜ ਲਈ ਐਮਰਜੈਂਸੀ ਵਰਤੋਂ ਅਧਿਕਾਰ ਮਿਲਿਆ ਹੈ। ਉਸ ਮੁਤਾਬਕ ਇਸ ਦਵਾਈ ਦਾ ਕੋਰੋਨਾ ਮਰੀਜ਼ਾਂ 'ਤੇ ਚੰਗਾ ਅਸਰ ਦਿੱਸ ਰਿਹਾ ਹੈ।
ਇਸ ਕਰਾਰ 'ਤੇ ਬੋਲਦੇ ਹੋਏ ਜੁਬੀਲੈਂਟ ਲਾਈਫ ਸਾਇੰਸੇਜ਼ ਦੇ ਕੋ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਆਮ ਭਾਰਤੀਆ ਅਤੇ ਹਰੀ ਭਾਰਤੀਆ ਨੇ ਕਿਹਾ ਕਿ ਸਾਨੂੰ ਗਿਲੀਅਡ ਨਾਲ ਰੇਮੇਡਿਸਵਿਰ ਦਵਾਈ ਲਈ ਲਾਇਸੈਂਸਿੰਗ ਕਰਾਰ ਕਰਨ 'ਤੇ ਵੱਡੀ ਖੁਸ਼ੀ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਕੋਵਿਡ-19 ਦੇ ਇਲਾਜ ਵਿਚ ਇਹ ਦਵਾਈ ਪ੍ਰਵਾਭੀ ਪਾਈ ਗਈ ਹੈ। ਅਸੀਂ ਦਵਾਈ 'ਤੇ ਚੱਲ ਰਹੇ ਕਲੀਨਿਕਲ ਟਰਾਇਲ ਅਤੇ ਰੈਗੂਲੇਟਰੀ ਮਨਜ਼ੂਰੀਆਂ 'ਤੇ ਨਜ਼ਰ ਰੱਖ ਰਹੇ ਹਾਂ। ਸਾਰੀਆਂ ਜ਼ਰੂਰੀ ਮਨਜ਼ੂਰੀਆਂ ਤੋਂ ਬਾਅਦ ਅਸੀਂ ਛੇਤੀ ਹੀ ਇਸ ਦਵਾਈ ਦਾ ਉਤਪਾਦਨ ਕਰਨ 'ਚ ਸਮਰੱਥ ਹੋਵੇਗਾ। ਲਾਗਤ ਘੱਟ ਕਰਨ ਲਈ ਕੰਪਨੀ ਇਸ ਦਵਾਈ ਦੀ ਏ. ਪੀ. ਆਈ. ਵੀ ਖੁਦ ਬਣਾਉਣ 'ਤੇ ਫੋਕਸ ਕਰੇਗੀ।
ਓਧਰ ਗਿਲੀਅਡ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਕਈ ਕੈਮੀਕਲ ਅਤੇ ਡਰੱਗ ਮੇਕਰਸ ਨਾਲ ਯੂਰਪ, ਏਸ਼ੀਆ ਅਤੇ ਦੂਜੇ ਵਿਕਾਸਸ਼ੀਲ ਦੇਸ਼ਾਂ 'ਚ ਘੱਟੋ-ਘੱਟ 2022 ਤੱਕ ਰੇਮੇਡਿਸਵਿਰ ਦਵਾਈ ਦੇ ਉਤਪਾਦਨ ਅਤੇ ਵਿਕਰੀ ਦੀ ਗੱਲ ਕਰ ਰਹੀ ਹੈ। ਕੋਵਿਡ-19 ਦੇ ਇਲਾਜ 'ਚ ਇਸ ਦਵਾਈ ਦੇ ਪ੍ਰਭਾਵੀ ਪਾਏ ਜਾਣ ਤੋਂ ਦੁਨੀਆ ਭਰ 'ਚ ਇਸ ਦੀ ਮੰਗ ਹੈ। ਕੋਰੋਨਾ ਵਾਇਰਸ 'ਕੋਵਿਡ-19' ਦੀ ਹੁਣ ਤੱਕ ਦੁਨੀਆ ਵਿਚ ਕੋਈ ਵੀ ਵੈਕਸੀਨ ਜਾਂ ਦਵੀ ਨਹੀਂ ਬਣੀ ਹੈ। ਇਸ ਕਾਰਨ ਰੇਮੇਡਿਸਵਿਰ ਨੂੰ ਲੈ ਕੇ ਪੂਰੀ ਦੁਨੀਆ 'ਚ ਉਤਸੁਕਤਾ ਹੈ, ਜੋ ਕਿ ਕੋਰੋਨਾ ਮਰੀਜ਼ਾਂ ਲਈ ਉਮੀਦ ਜਗਾ ਰਹੀ ਹੈ।