JKSSB Recruitment 2020: 10ਵੀਂ ਪਾਸ ਨੌਜਵਾਨਾਂ ਲਈ 8,575 ਅਹੁਦਿਆਂ 'ਤੇ ਨਿਕਲੀਆਂ ਬੰਪਰ ਭਰਤੀਆਂ

Tuesday, Jul 14, 2020 - 12:16 PM (IST)

JKSSB Recruitment 2020: 10ਵੀਂ ਪਾਸ ਨੌਜਵਾਨਾਂ ਲਈ 8,575 ਅਹੁਦਿਆਂ 'ਤੇ ਨਿਕਲੀਆਂ ਬੰਪਰ ਭਰਤੀਆਂ

ਨਵੀਂ ਦਿੱਲੀ/ਜੰਮੂ : ਨੌਕਰੀ ਦੀ ਭਾਲ ਕਰ ਰਹੇ 10 ਪਾਸ ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਜੰਮੂ ਐਂਡ ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ (JKSSB) ਨੇ ਨੋਟੀਡਿਕੇਸ਼ਨ ਜਾਰੀ ਕਰਕੇ ਕਈ ਵਿਭਾਗਾਂ ਲਈ ਕਲਾਸ- IV ਦੇ ਅਹੁਦਿਆਂ ਉੱਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ਲਈ ਵੱਧ ਤੋਂ ਵੱਧ 40 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਕਲਾਸ - IV ਦੇ ਅਹੁਦੇ 'ਤੇ 8,575 ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਸ ਦੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਅਹੁਦਾ : ਵੱਖ-ਵੱਖ ਵਿਭਾਗਾਂ ਵਿਚ ਕਲਾਸ-IV ਦੇ ਅਹੁਦਿਆਂ 'ਤੇ ਭਰਤੀ

ਆਸਾਮੀਆਂ : 8575

ਤਨਖ਼ਾਹ : ਚੁਣੇ ਗਏ ਉਮੀਦਵਾਰਾਂ ਨੂੰ 14,800-47,100 ਰੁਪਏ ਦਿੱਤੇ ਜਾਣ ਦੀ ਵਿਵਸਥਾ ਹੈ।

ਸਿੱਖਿਅਕ ਯੋਗਤਾ
ਕਲਾਸ- IV ਦੇ ਅਹੁਦਿਆਂ 'ਤੇ ਅਰਜ਼ੀ ਦੇਣ ਲਈ ਉਮੀਦਵਾਰਾਂ ਦਾ ਘੱਟ ਤੋਂ ਘੱਟ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਇਨ੍ਹਾਂ ਅਹੁਦਿਆਂ ਲਈ ਵੱਧ ਤੋਂ ਵੱਧ ਸਿੱਖਿਅਕ ਯੋਗਤਾ 12ਵੀਂ ਪਾਸ ਹੋਣਾ ਨਿਰਧਾਰਤ ਕੀਤਾ ਗਿਆ ਹੈ।

ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 40 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਿਣਤੀ 01 ਜਨਵਰੀ 2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਮਹੱਤਵਪੂਰਣ ਤਾਰੀਖ਼ਾਂ
ਆਨਲਾਈਨ ਅਰਜ਼ੀ ਦੀ ਸ਼ੁਰੂਆਤ ਤਾਰੀਖ਼ - 10 ਜੁਲਾਈ 2020
ਆਨਲਾਈਨ ਅਰਜ਼ੀ ਸਬਮਿਟ ਕਰਣ ਦੀ ਆਖ਼ਰੀ ਤਾਰੀਖ਼ - 25 ਅਗਸਤ 2020
ਅਰਜ਼ੀ ਫੀਸ ਜ਼ਮ੍ਹਾ ਕਰਣ ਦੀ ਆਖ਼ਰੀ ਤਾਰੀਖ਼ - 25 ਅਗਸਤ 2020

ਅਰਜ਼ੀ ਫੀਸ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਸਾਰੇ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਤੌਰ 'ਤੇ 350 ਰੁਪਏ ਜਮ੍ਹਾ ਕਰਾਉਣੇ ਹੋਣਗੇ। ਫੀਸ ਦਾ ਭੁਗਤਾਨ ਨੈਟ ਬੈਂਕਿੰਗ, ਵੀਜ਼ਾ ਕਾਰਡ, ਮਾਸਟਰ ਕਾਰਡ, ਮੈਸਟਰੋ, ਰੁਪੇ, ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਕੀਤਾ ਜਾ ਸਕਦਾ ਹੈ।

ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀਆਂ ਆਨਲਾਈਨ ਭਰੀਆਂ ਜਾਣਗੀਆਂ। ਚਾਹਵਾਨ ਉਮੀਦਵਾਰ ਸਬੰਧਤ ਵੈਬਸਾਈਟ http://jkssb.nic.in 'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ।


author

cherry

Content Editor

Related News