CBSE 10ਵੀਂ ਦੇ ਨਤੀਜੇ ''ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਇਸ਼ਲੀਨ ਕੌਰ ਬਣੀ ਨੈਸ਼ਨਲ ਟੌਪਰ

Thursday, Apr 16, 2026 - 03:04 PM (IST)

CBSE 10ਵੀਂ ਦੇ ਨਤੀਜੇ ''ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਇਸ਼ਲੀਨ ਕੌਰ ਬਣੀ ਨੈਸ਼ਨਲ ਟੌਪਰ

ਜਲੰਧਰ (ਵਿਨੀਤ ਜੋਸ਼ੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਜਮਾਤ 10ਵੀਂ ਦੇ ਸੈਸ਼ਨ-1 ਦਾ ਰਿਜ਼ਲਟ ਬੀਤੇ ਦਿਨ ਦੇਰ ਸ਼ਾਮ ਜਾਰੀ ਕੀਤਾ ਗਿਆ। ਸੀ. ਬੀ. ਐੱਸ. ਈ. ਨੇ ਇਸ ਵਾਰ 10ਵੀਂ ਜਮਾਤ ਦੀ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਅਤੇ ਸਕੂਲਾਂ ਨੂੰ ਵੀ ਟੌਪਰਸ ਦਾ ਐਲਾਨ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਕਿਉਂਕਿ ਅਜੇ ਉਕਤ ਜਮਾਤ ਦੇ ਅਗਲੇ ਪੜਾਅ ਦੀ ਪ੍ਰੀਖਿਆ ਹੋਣੀ ਬਾਕੀ ਹੈ।

ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਲ ਕਰਦਿਆਂ ਰਾਸ਼ਟਰੀ ਪੱਧਰ 'ਤੇ ਟੌਪ ਕੀਤਾ ਹੈ। ਇਸ਼ਲੀਨ ਨੇ 500 ਵਿੱਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫ਼ੀਸਦੀ ਨਤੀਜਾ ਦਿੱਤਾ ਹੈ। ਉਸ ਨੇ ਗਣਿਤ, ਵਿਗਿਆਨ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਪੰਜਾਬੀ ਵਰਗੇ ਸਾਰੇ ਵਿਸ਼ਿਆਂ ਵਿੱਚੋਂ ਪੂਰੇ ਅੰਕ ਪ੍ਰਾਪਤ ਕੀਤੇ ਹਨ। ਕਾਰੋਬਾਰੀ ਮਨਦੀਪ ਸਿੰਘ ਡੋਗਰਾ ਅਤੇ ਗੁਨਵੀਨ ਕੌਰ ਦੀ ਸਪੁੱਤਰੀ ਇਸ਼ਲੀਨ ਮੈਡੀਕਲ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦਾ ਸੁਫ਼ਨਾ ਵੇਖ ਰਹੀ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ ਦਾ ਪਹਾੜ

PunjabKesari

ਸਕੂਲਾਂ ਨੇ ਆਪਣੇ-ਆਪਣੇ ਪੱਧਰ ’ਤੇ ਰਿਜ਼ਲਟ ਨੂੰ ਸਟੂਡੈਂਟਸ ਦੇ ਨਾਲ ਸ਼ੇਅਰ ਕੀਤਾ ਅਤੇ ਸ਼੍ਰੇਸ਼ਠ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਵੀ ਦਿੱਤੀਆਂ। ਜਾਰੀ ਹੋਏ ਰਿਜ਼ਲਟ ਅਨੁਸਾਰ ਸਵਾਮੀ ਸੰਤ ਦਾਸ ਸਕੂਲ ਦੇ ਵਿਦਿਆਰਥੀ ਹਿਮਾਂਗ ਅਰੋੜਾ ਨੇ 99.8 ਫ਼ੀਸਦੀ, ਇਨੋਸੈਂਟ ਹਾਰਟਸ ਸਕੂਲ ਦੀ ਵਿਦਿਆਰਥਣ ਗੌਰੀ ਦੱਤਾ ਅਤੇ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੀ ਵਿਦਿਆਰਥਣ ਧ੍ਰਿਤੀ ਗੁਪਤਾ ਨੇ 99.6 ਫ਼ੀਸਦੀ, ਪੁਲਸ ਡੀ. ਏ. ਵੀ. ਸਕੂਲ ਦੇ ਵਿਦਿਆਰਥੀ ਅਕਸ਼ਤ ਮੰਗਲਿਕ, ਇਨੋਸੈਂਟ ਹਾਰਟ ਸਕੂਲ ਦੀ ਵਿਦਿਆਰਥਣ ਇਸ਼ਾਨਵੀ ਗੁਪਤਾ ਅਤੇ ਆਈ. ਵੀ. ਵਾਈ. ਵਰਲਡ ਸਕੂਲ ਦੀ ਵਿਦਿਆਰਥਣ ਅਵਨੀ ਅਗਰਵਾਲ ਨੇ 99.4 ਫ਼ੀਸਦੀ ਸਰਵੋਤਮ ਅੰਕ ਲੈ ਕੇ ਸਫ਼ਲਤਾ ਦਾ ਪਰਚਮ ਲਹਿਰਾਇਆ। ਇਸ ਦੇ ਨਾਲ ਹੀ ਮਹਾਨਗਰ ਦੇ ਸ਼ਿਵ ਜੋਤੀ ਪਬਲਿਕ ਸਕੂਲ, ਏ. ਪੀ. ਜੇ. ਸਕੂਲ, ਮੇਅਰ ਵਰਲਡ ਸਕੂਲ, ਸੀ. ਜੇ. ਐੱਸ. ਸਕੂਲ, ਕੈਂਬ੍ਰਿਜ ਇੰਟਰਨੈਸ਼ਨਲ ਕੋ-ਐਡ ਸਕੂਲ, ਕੈਂਬ੍ਰਿਜ ਇਨੋਵੇਟਿਵ ਸਕੂਲ, ਦੋਵੇਂ ਐੱਮ. ਜੀ. ਐੱਨ. ਸਕੂਲ, ਦੋਵੇਂ ਸੇਠ ਹੁਕਮ ਚੰਦ ਸਕੂਲ, ਦੋਵੇਂ ਦਯਾਨੰਦ ਮਾਡਲ ਸਕੂਲਾਂ ਦਾ ਪ੍ਰੀਖਿਆ ਨਤੀਜਾ ਵੀ ਸ਼੍ਰੇਸ਼ਠ ਰਿਹਾ।
ਇਹ ਵੀ ਪੜ੍ਹੋ: ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ ਤਸਵੀਰਾਂ

ਬਾਕਸਦੋ ਪੜਾਵਾਂ ਵਿਚ ਹੋਈ ਪ੍ਰੀਖਿਆ, ਦੂਜਾ ਮੌਕਾ ਵੀ ਮਿਲੇਗਾ
ਇਸ ਸਾਲ ਸੀ. ਬੀ. ਐੱਸ. ਈ. ਨੇ 10ਵੀਂ ਦੀਆਂ ਪ੍ਰੀਖਿਆਵਾਂ ਨਵੇਂ ਟੂ-ਬੋਰਡ ਸਿਸਟਮ ਦੇ ਤਹਿਤ ਆਯੋਜਿਤ ਕੀਤੀਆਂ, ਜਿਸ ਦੇ ਤਹਿਤ ਪਹਿਲਾ ਬੋਰਡ ਐਗਜ਼ਾਮ (ਲਾਜ਼ਮੀ) 17 ਫਰਵਰੀ ਤੋਂ 11 ਮਾਰਚ, 2026 ਰਿਹਾ ਅਤੇ ਦੂਜਾ ਬੋਰਡ ਐਗਜ਼ਾਮ (ਬਦਲ) 15 ਮਈ ਤੋਂ 1 ਜੂਨ, 2026 ਤੈਅ ਕੀਤਾ ਗਿਆ ਹੈ। ਦੂਜੀ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜੋ ਆਪਣੇ ਅੰਕਾਂ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ, ਇਸ ਵਿਚ ਵੱਧ ਤੋਂ ਵੱਧ 3 ਵਿਸ਼ਿਆਂ ਵਿਚ ਸੁਧਾਰ ਦਾ ਮੌਕਾ ਮਿਲੇਗਾ। ਮਗਰ 2 ਵਿਸ਼ਿਆਂ ਵਿਚ ਫੇਲ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਦੂਜੀ ਪ੍ਰੀਖਿਆ ਦੇ ਸਕਦੇ ਹਨ। ਮਗਰ 3 ਜਾਂ ਵੱਧ ਵਿਸ਼ਿਆਂ ਵਿਚ ਫੇਲ ਵਿਦਿਆਰਥੀ ਨੂੰ 2027 ਦੀ ਮੁੱਖ ਪ੍ਰੀਖਿਆ ਦੇਣੀ ਹੋਵੇਗੀ।

ਬੋਰਡ ਇਸ ਸਾਲ ਵੀ ‘ਗ੍ਰੇਸ ਮਾਰਕਸ’ ਪਾਲਿਸੀ ਨੂੰ ਅਪਣਾ ਸਕਦੈ
ਬੋਰਡ ਇਸ ਸਾਲ ਵੀ ‘ਗ੍ਰੇਸ ਮਾਰਕਸ’ ਪਾਲਿਸੀ ਨੂੰ ਅਪਣਾ ਸਕਦਾ ਹੈ, ਜੇਕਰ ਕੋਈ ਵਿਦਿਆਰਥੀ ਇਕ ਜਾਂ ਦੋ ਅੰਕਾਂ ਨਾਲ ਪਾਸ ਹੋਣ ਤੋਂ ਰਹਿ ਗਿਆ ਹੈ, ਤਾਂ ਬੋਰਡ ਉਸ ਨੂੰ ਪਾਸਿੰਗ ਮਾਰਕਸ ਦੇ ਕੇ ਸਫਲ ਵੀ ਐਲਾਨ ਕਰ ਸਕਦਾ ਹੈ।

ਪ੍ਰੋਵੀਜ਼ਨਲ ਮਾਰਕਸ਼ੀਟ ਦੀ ਵਰਤੋਂ
ਰਿਜ਼ਲਟ ਜਾਰੀ ਹੋਣ ਦੇ ਤੁਰੰਤ ਬਾਅਦ ਜੋ ਸਕੋਰਕਾਰਡ ਡਾਊਨਲੋਡ ਹੋਵੇਗਾ, ਬੋਰਡ ਦੇ ਮੁਤਾਬਕ ਉਹ ਪ੍ਰੋਵੀਜ਼ਨਲ ਹੋਵੇਗਾ। ਵਿਦਿਆਰਥੀ ਇਸ ਦੀ ਵਰਤੋਂ 11ਵੀਂ ਜਮਾਤ ਵਿਚ ਪ੍ਰੋਵੀਜ਼ਨਲ ਐਡਮਿਸ਼ਨ ਦੇ ਲਈ ਕਰ ਕੇ ਲਾਭ ਉਠਾ ਸਕਦੇ ਹਨ। ਅਸਲ ਹਾਰਡ ਕਾਪੀ ਸਕੂਲ ਦੀ ਤਰਫ਼ ਤੋਂ ਜੂਨ ਦੇ ਮਹੀਨੇ ਵਿਚ ਪ੍ਰਦਾਨ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ: ਹੈਰਾਨ ਕਰੇਗੀ ਜਲੰਧਰ ਦੀ ਲੁੱਟ ਦੀ ਵੀਡੀਓ! ਇਕੱਲੀ ਕੁੜੀ ਨੂੰ ਦੁਕਾਨ 'ਚ ਵੇਖ ਕਰ ਗਏ ਵੱਡਾ ਕਾਂਡ

‘ਟਾਈਮ ਟੇਬਲ ਨੂੰ ਬਣਾਇਆ ‘ਟਾਰਗੇਟ ਬੇਸਡ’ ਤਾਂ ਹੀ ਮਿਲੀ ਸਫਲਤਾ’
ਪੜ੍ਹਾਈ ਨੂੰ ਸਮੇਂ ਵਿਚ ਬੰਨ੍ਹ ਕੇ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਦੇ ਨਿਰਧਾਰਤ ਟੀਚੇ ਨੂੰ ਸਾਹਮਣੇ ਰੱਖ ਕੇ ਕਰਨਾ ਚਾਹੀਦਾ ਹੈ, ਜਿਸ ਨਾਲ ਸਫ਼ਲਤਾ ਜ਼ਰੂਰ ਮਿਲਦੀ ਹੈ। ਮੈਂ ਸ਼ੁਰੂਆਤ ਤੋਂ ਹੀ ਆਪਣੇ ਸਾਰੇ ਕੰਸੈਪਟ ਕਲੀਅਰ ਕੀਤੇ, ਐਗਜ਼ਾਮ ਡੇਜ਼ ਵਿਚ ਵੀ ਟਾਈਮ ਟੇਬਲ ਬਣਾ ਕੇ ਸਟੱਡੀ ਕੀਤੀ, ਟਾਈਮ ਟੇਬਲ ਨੂੰ ਸਮਾਂ ਆਧਾਰਿਤ ਨਹੀਂ ਸਗੋਂ ਟਾਰਗੇਟ ਬੇਸਡ ਤਿਆਰ ਕੀਤਾ। ਮੇਰੀ ਸਫ਼ਲਤਾ ਵਿਚ ਮੇਰੇ ਪਰਿਵਾਰਕ ਮੈਂਬਰਾਂ ਸਮੇਤ ਟੀਚਰਾਂ ਦੀ ਭੂਮਿਕਾ ਸਭ ਤੋਂ ਅਹਿਮ ਰਹੀ। ਸਟੱਡੀ ਦੌਰਾਨ ਮੈਂ ਬੈਕਲਾਗ ਨਹੀਂ ਰਹਿਣ ਦਿੱਤਾ ਅਤੇ ਪੇਪਰਾਂ ਦੇ ਦਿਨਾਂ ਵਿਚ ਸੋਸ਼ਲ ਮੀਡੀਆ ਅਤੇ ਮੋਬਾਈਲ ਫ਼ੋਨ ਦਾ ਪ੍ਰਯੋਗ ਬਿਲਕੁਲ ਬੰਦ ਕਰਨ ਕਰਕੇ ਹੀ ਅੱਜ ਮੈਂ ਇੰਨੇ ਚੰਗੇ ਨੰਬਰ ਲੈ ਪਾਈ ਹਾਂ। ਪ੍ਰਿੰਸੀਪਲ ਰਚਨਾ ਮੋਂਗਾ ਨੇ ਵੀ ਹਰ ਸਮੇਂ ਸਟੱਡੀ ਆਧਾਰਿਤ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮੇਰੀ ਮਦਦ ਕੀਤੀ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

‘ਪੇਪਰਾਂ ਵਿਚ ਫੈਮਿਲੀ ਫੰਕਸ਼ਨਜ਼ ਤੋਂ ਦੂਰੀ ਬਣਾਉਣ ਦਾ ਮਿਲਿਆ ਫਾਇਦਾ’
ਸਵਾਮੀ ਸੰਤ ਦਾਸ ਸਕੂਲ ਦੇ ਵਿਦਿਆਰਥੀ ਹਿਮਾਂਗ ਅਰੋੜਾ ਨੇ 10ਵੀਂ ਦੀ ਪ੍ਰੀਖਿਆ ਵਿਚ 99.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਜਮਾਤ 10ਵੀਂ ਵਿਚ ਟੌਪ ਕਰਨ ਦਾ ਮੂਲ ਮੰਤਰ ਉਸ ਨੇ ਨਿਯਮਤ ਰੂਪ ਵਿਚ ਕਲਾਸ ਵਿਚ ਪੜ੍ਹਨ ਅਤੇ ਘਰ ਪਹੁੰਚ ਕੇ ਰਿਵਾਈਜ਼ ਕਰਨ ਨੂੰ ਦੱਸਿਆ। ਪੜ੍ਹਾਈ ਦੇ ਸਮੇਂ ਰੈਗੂਲਰ ਸਿਟਿੰਗ ਅਤੇ ਪੇਪਰਾਂ ਦੇ ਦੌਰਾਨ ਸੋਸ਼ਲ ਮੀਡੀਆ ਅਤੇ ਫੈਮਿਲੀ ਫੰਕਸ਼ਨਜ਼ ਤੋਂ ਵੀ ਦੂਰੀ ਬਣਾ ਕੇ ਪੜ੍ਹਨ ਦਾ ਹਿਮਾਂਗ ਨੂੰ ਕਾਫ਼ੀ ਲਾਭ ਮਿਲਿਆ। ਖਾਲੀ ਸਮੇਂ ਵਿਚ ਸੰਗੀਤ ਸੁਣਨ ਤੇ ਕ੍ਰਿਕਟ ਖੇਡਣ ਦੇ ਸ਼ੌਕੀਨ ਹਿਮਾਂਗ ਭਵਿੱਖ ਵਿਚ ਸਿਵਲ ਸੇਵਾਵਾਂ ਜੁਆਇਨ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਹਨ। ਪਿਤਾ ਡਾ. ਮੁਕੇਸ਼ ਅਰੋੜਾ ਤੇ ਮਾਤਾ ਡਾ. ਸੁਲਕਸ਼ਨਾ ਅਰੋੜਾ ਦੋਵੇਂ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ, ਬੇਟੇ ਦੀ ਸਫਲਤਾ ’ਤੇ ਦੋਵੇਂ ਬਹੁਤ ਹੀ ਖ਼ੁਸ਼ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News